ਵਿਆਨਾ (ਪੰਜ ਦਰਿਆ ਬਿਊਰੋ) ਬੀਤੇ ਦਿਨੀਂ ਅਸਟਰੀਆ ਦੇ ਸ਼ਹਿਰ ਵਿਆਨਾ ਵਿੱਚ ਵਸਣ ਵਾਲੇ ਪੰਜਾਬੀਆਂ ਵਲੋਂ ਸੰਗਤਮਈ ਸੂਫੀਆਨਾ ਸ਼ਾਮ ਦਾ ਆਯੋਜਨ ਕੀਤਾ ਗਿਆ। ਰੂਹਦਾਰੀ ਮਹਿਫਿਲ ਗੀਤਕਾਰ ਹੈਰੀ ਉੱਪਲ ਹੋਣਾਂ ਵਲੋਂ ਕਰਵਾਈ ਗਈ ਇਸ ਸ਼ਾਮ ਦਾ ਆਗਾਜ਼ ਪ੍ਰਸਿੱਧ ਗਾਇਕ ਕਰਤਾਰ ਟਿਵਾਣਾ ਵਲੋਂ ਆਪਣੇ ਗੀਤ ਰਾਂਹੀ ਕੀਤਾ ਗਿਆ। ਇਸ ਦੇ ਨਾਲ ਹੀ ਕਰਤਾਰ ਟਿਵਾਣਾ ਨੇ ਸਰੋਤਿਆਂ ਦੀ ਫਰਮਾਇਸ਼ ਤੇ ਗਾਇਕ ਗੁਰਬਖਸ਼ ਸ਼ੌਕੀ ਅਤੇ ਗੁਰਪਾਲ ਮੁਟਿਆਰ ਦੇ ਗੀਤ ਸੁਣਾ ਕੇ ਵਾਹ ਵਾਹ ਖੱਟੀ। ਨਵਜੋਤ ਜੋਤ ਅਤੇ ਅਮਨ ਮੱਲ ਨੇ ਵੀ ਆਪਣੇ ਅੰਦਾਜ ਵਿੱਚ ਸੂਫੀ ਗੀਤ ਗਾ ਕੇ ਸਭ ਨੂੰ ਕੀਲ ਕੇ ਰੱਖ ਦਿੱਤਾ। ਇਟਲੀ ਦੇ ਗਾਇਕ ਸੌੰਧੀ ਸਾਹਿਬ ਜੋ ਕਿ ਆਪਣੇ ਆਉਣ ਵਾਲੇ ਗੀਤ “ਰੁਤਬੇ” ਦੀ ਵੀਡੀਓ ਫਿਲਮਾਕਣ ਲਈ ਗੀਤਕਾਰ ਹੈਰੀ ਉੱਪਲ ਜਿਹਨਾਂ ਦੇ ਲਿਖੇ ਗੀਤ “ਸੁਣਦੀ ਏੰ ਦਿੱਲਏ” ਰਾਏ ਜੁਝਾਰ “ਸੜਕਾਂ ਤੇ ਜੈਕਾਰੇ” ਪਿੰਦਾ ਢੀਂਡਸਾ ਨੇ ਗਾਏ ਹਨ ਉਨਾਂ ਦੇ ਸੱਦੇ ਤੇ ਵਿਸ਼ੇਸ ਤੌਰ ਤੇ ਪਹੁੰਚੇ ਸਨ ਉਹਨਾਂ ਨੇ ਆਪਣੇ ਗੀਤ ਬੇਗੀ ਦੇ ਨਾਲ ਹੋਰ ਨਵੇਂ ਆਉਣ ਵਾਲੇ ਗੀਤਾਂ ਰਾਂਹੀ ਹਾਜਰੀ ਲਗਵਾਈ। ਇਟਲੀ ਤੋਂ ਗਾਇਕ ਸੌਂਧੀ ਸਾਹਿਬ ਦੇ ਨਾਲ ਵਿਸ਼ੇਸ਼ ਤੌਰ ਤੇ ਇਸ ਸੰਗੀਤਕਮਈ ਸ਼ਾਮ ਵਿੱਚ ਹਾਸਿਆਂ ਦੀ ਪਟਾਰੀ ਜੇ ਐਸ ਤੂਰ ਦੇ ਨਾਲ ਗੀਤਕਾਰ ਸਿੱਕੀ ਝੱਜੀ ਪਿੰਡ ਵਾਲਾ ਨੇ ਆਪਣੇ ਗੀਤਾਂ ਅਤੇ ਰਚਨਾਵਾਂ ਰਾਂਹੀ ਹਾਜਰੀ ਲਗਵਾਈ। ਮਨਿੰਦਰ ਇਟਲੀ ਕੁਲਦੀਪ ਕੁਰਾਲਾ ਦੇ ਨਾਲ ਇਟਲੀ ਤੋਂ ਚਾਵਲਾ ਸਾਹਿਬ ਨੇ ਹਾਜਰੀ ਭਰੀ। ਵਿਆਨਾ ਦੇ ਪੰਜਾਬੀਆਂ ਦੀ ਸ਼ਾਨ ਲਾਲੀ ਬਟਾਲਾ ਅਤੇ ਸੋਡੀ ਤੂਰ ਤੂੰਬੀ ਵਾਲੇ ਦੇ ਨਾਲ ਇੰਡੀਅਨ ਰੈਸਟੋਰੈਂਟ ਟੇਸਟ ਆਫ ਇੰਡੀਆ ਦੇ ਮਾਲਿਕ ਕੁਲਵੰਤ ਸਿੰਘ ਜੰਡ ਵੀ ਇਸ ਸੰਗੀਤਕ ਸ਼ਾਮ ਵਿੱਚ ਵਿਸ਼ੇਸ਼ ਤੌਰ ਤੇ ਹਾਜਿਰ ਹੋਏ।
