3.4 C
United Kingdom
Sunday, March 8, 2026

More

    ਯੂਕੇ ਸਰਕਾਰ ਨੇ ਤੇਲ ਸੰਕਟ ਨਾਲ ਨਜਿੱਠਣ ਲਈ ‘ਕੰਪੀਟੀਸ਼ਨ ਲਾਅ’ ਕੀਤਾ ਮੁਅੱਤਲ

    ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਯੂਕੇ ਸਰਕਾਰ ਦੁਆਰਾ ਦੇਸ਼ ਭਰ ਵਿੱਚ ਪੈਦਾ ਹੋਏ ਤੇਲ ਸੰਕਟ ਅਤੇ ਲੋਕਾਂ ਵਿੱਚ ਤੇਲ ਖਰੀਦਣ ਲਈ ਮੱਚੀ ਹਫੜਾ ਦਫੜੀ ਨਾਲ ਨਜਿੱਠਣ ਲਈ ਇਸ ਉਦਯੋਗ ਨਾਲ ਸਬੰਧਿਤ ‘ਕੰਪੀਟੀਸ਼ਨ ਲਾਅ’ ਨੂੰ ਮੁਅੱਤਲ ਕੀਤਾ ਹੈ। ਇਹ ਕਦਮ ਉਦਯੋਗ ਨੂੰ ਕੰਪਨੀਆਂ ਨਾਲ ਤੇਲ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਖੇਤਰਾਂ ਵਿਚਲੇ ਪੈਟਰੋਲ ਪੰਪਾਂ ਦੀ ਜਾਣਕਾਰੀ ਸਾਂਝੀ ਕਰਨ ਦੀ ਆਗਿਆ ਦੇਵੇਗਾ, ਜਿਸ ਨਾਲ ਇਹਨਾਂ ਖੇਤਰਾਂ ਵਿੱਚ ਤੇਲ ਪੂਰਾ ਕੀਤਾ ਜਾ ਸਕੇ। ਇਸਦੇ ਇਲਾਵਾ ਸਰਕਾਰ ਦੁਆਰਾ ਪੰਪਾਂ ਤੱਕ ਤੇਲ ਪਹੁੰਚਾਉਣ ਲਈ ਫੌਜ ਦੀ ਤਾਇਨਾਤੀ ਕਰਨ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਯੂਕੇ ਦੇ ਟਰਾਂਸਪੋਰਟ ਸਕੱਤਰ ਗ੍ਰਾਂਟ ਸ਼ੈਪਸ ਨੇ ਜ਼ੋਰ ਦੇ ਕੇ ਕਿਹਾ ਕਿ ਤੇਲ ਦੀ ਕੋਈ ਕਮੀ ਨਹੀਂ ਹੈ ਅਤੇ ਉਹਨਾਂ ਡਰਾਈਵਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਹਫੜਾ ਦਫੜੀ ਵਿੱਚ ਨਾ ਪੈਣ। ਇਸ ਕਾਨੂੰਨ ਨੂੰ ਮੁਅੱਤਲ ਕਰਨ ਦੇ ਫੈਸਲੇ ਦੀ ਘੋਸ਼ਣਾ ਐਤਵਾਰ ਨੂੰ ਕਾਰੋਬਾਰੀ ਸਕੱਤਰ ਕਵਾਸੀ ਕਵਾਰਟੇਂਗ ਦੁਆਰਾ ਤੇਲ ਕੰਪਨੀਆਂ ਅਤੇ ਪ੍ਰਚੂਨ ਵਿਕਰੇਤਾਵਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਕੀਤੀ ਗਈ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!