1.5 C
United Kingdom
Saturday, March 7, 2026

More

    ਅਮਰੀਕਾ ਦੁਆਰਾ ਖਰੀਦੀਆਂ ਜਾਣਗੀਆਂ ਫਾਈਜ਼ਰ ਦੀਆਂ 500 ਮਿਲੀਅਨ ਖੁਰਾਕਾਂ

    ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
    ਅਮਰੀਕੀ ਪ੍ਰਸ਼ਾਸਨ ਦੁਆਰਾ ਵਿਸ਼ਵ ਭਰ ਵਿੱਚ ਵੰਡਣ ਲਈ ਫਾਈਜ਼ਰ ਕੰਪਨੀ ਦੀਆਂ ਲੱਖਾਂ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਖਰੀਦੀਆਂ ਜਾਣਗੀਆਂ। ਇਸ ਸਬੰਧੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ ਦੁਨੀਆ ਭਰ ਦੇ ਗਰੀਬ ਦੇਸ਼ਾਂ ਨੂੰ ਦੇਣ ਲਈ ਫਾਈਜ਼ਰ ਦੇ ਕੋਵਿਡ -19 ਟੀਕੇ ਦੀਆਂ 500 ਮਿਲੀਅਨ ਹੋਰ ਖੁਰਾਕਾਂ ਖਰੀਦੇਗਾ। ਇਸ ਨਾਲ ਕੋਰੋਨਾ ਖੁਰਾਕਾਂ ਦੀ ਗਿਣਤੀ ਬਾਈਡੇਨ ਦੁਆਰਾ ਸਹਾਇਤਾ ਲਈ ਮਿਥੇ ਗਏ ਟੀਚੇ ਨਾਲੋਂ ਦੁੱਗਣੇ ਤੋਂ ਵੀ ਵੱਧ ਹੋ ਜਾਵੇਗੀ। ਬਾਈਡੇਨ ਨੇ ਵਿਸ਼ਵ ਨੇਤਾਵਾਂ ਨਾਲ ਇੱਕ ਵਰਚੁਅਲ ਸਿਖਰ ਸੰਮੇਲਨ ਦੌਰਾਨ ਮਹਾਂਮਾਰੀ ਨੂੰ ਹਰਾਉਣ ਉੱਤੇ ਜੋਰ ਦਿੱਤਾ। ਬਾਈਡੇਨ ਨੇ ਦੱਸਿਆ ਕਿ ਅਮਰੀਕੀ ਪ੍ਰਸ਼ਾਸਨ ਨੇ ਕਿਸੇ ਵੀ ਹੋਰ ਦੇਸ਼ ਨਾਲੋਂ ਜਿਆਦਾ ਲਗਭਗ 160 ਮਿਲੀਅਨ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਨੂੰ 100 ਦੇਸ਼ਾਂ ਵਿੱਚ ਭੇਜਿਆ ਹੈ। ਇਸੇ ਹੀ ਲੜੀ ਤਹਿਤ ਲਗਭਗ ਅੱਧਾ ਬਿਲੀਅਨ ਖੁਰਾਕਾਂ ਅਗਲੇ ਸਾਲ ਦੇ ਇਸ ਸਮੇਂ ਤੱਕ ਭੇਜ ਦਿੱਤੀਆਂ ਜਾਣਗੀਆਂ।
    ਇਹ ਖੁਰਾਕਾਂ ਬਾਈਡੇਨ ਪ੍ਰਸ਼ਾਸਨ ਦੁਆਰਾ ਦਿੱਤੀਆਂ ਜਾਣ ਵਾਲੀਆਂ 1.1 ਬਿਲੀਅਨ ਖੁਰਾਕਾਂ ਦਾ ਹਿੱਸਾ ਹਨ। ਬਾਈਡੇਨ ਅਨੁਸਾਰ ਅਮਰੀਕੀ ਟੀਕੇ, ਕੋਵੈਕਸ ਗਲੋਬਲ ਵੈਕਸੀਨ ਏਜੰਸੀ ਦੁਆਰਾ ਵੰਡੇ ਜਾਣਗੇ। ਜਿਕਰਯੋਗ ਹੈ ਕਿ ਦੁਨੀਆ ਦੀ ਲਗਭਗ 43 ਪ੍ਰਤੀਸ਼ਤ ਆਬਾਦੀ ਨੂੰ 5.9 ਬਿਲੀਅਨ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ ਹਨ, ਪਰ ਸਭ ਤੋਂ ਗਰੀਬ ਕੁੱਝ ਦੇਸ਼ਾਂ ਨੇ ਅਜੇ ਵੀ 2 ਜਾਂ 3 ਪ੍ਰਤੀਸ਼ਤ ਤੋਂ ਵੱਧ ਟੀਕਾਕਰਨ ਦੀਆਂ ਦਰਾਂ ਪ੍ਰਾਪਤ ਨਹੀਂ ਕੀਤੀਆਂ ਹਨ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!