ਪਥਰਾਲਾ (ਬਹਾਦਰ ਸਿੰਘ ਸੋਨੀ/ਪੰਜ ਦਰਿਆ ਬਿਊਰੋ) ਪੰਜਾਬ ਗੱਤਕਾ ਐਸੋਸੀਏਸਨ (ਰਜਿ) ਵਲੋਂ ਪੰਜਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਵਿੱਚ ਟ੍ਰਾਇਲ ਕਰਵਾਇਆ ਗਿਆ। ਜਿਸ ਵਿੱਚ ਵੱਖ ਵੱਖ ਟੀਮਾਂ ਦੇ ਗੱਤਕਾ ਖਿਡਾਰੀਆਂ ਨੇ ਭਾਗ ਲਿਆ। ਉੱਥੇ ਹੀ ਬਾਬਾ ਫਤਿਹ ਸਿੰਘ ਗੱਤਕਾ ਅਖਾੜਾ, ਤਲਵੰਡੀ ਸਾਬੋ ਦੇ ਖਿਡਾਰੀਆਂ ਨੇ ਵੀ ਟ੍ਰਾਇਲ ਦਿੱਤਾ, ਜਿੰਨ੍ਹਾ ਵਿੱਚ ਵਰਿੰਦਰ ਸਿੰਘ ਪੁੱਤਰ ਲਖਵੀਰ ਸਿੰਘ ਪਿੰਡ ਪਥਰਾਲਾ ਅਤੇ ਗੁਰਸ਼ਿੰਦਰ ਕੌਰ ਪੁੱਤਰੀ ਧਰਮ ਸਿੰਘ ਤਲਵੰਡੀ ਸਾਬੋ ਦੀ ਚੋਣ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਲਈ ਹੋਈ। ਵਾਹਿਗੁਰੂ ਜੀ ਇਸ ਤਰ੍ਹਾਂ ਹੀ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖਣ।ਗੱਤਕਾ ਕੋਚ ਭਾਈ ਸਿਕੰਦਰ ਸਿੰਘ ਪਥਰਾਲਾ ।