ਸੁਲਤਾਨਪੁਰ ਲੋਧੀ (ਸੰਤੋਖ ਸਿੰਘ ਪੰਨੂੰ )
ਪੇਡੂ ਮਜਦੂਰ ਯੂਨੀਅਨ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਨਿਰਮਲ ਸਿੰਘ ਸ਼ੇਰਪੁਰ ਸੱਧਾ ਤੇ ਜਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਜਵਾਲਾਪੁਰ ਨੇ ਅਪਣੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਦਵਿੰਦਰਪਾਲ ਨੂੰ ਚੰਡੀਗੜ੍ਹ ਪੁਲਿਸ ਦੇ ਥਾਣੇਦਾਰ ਵਲੋ ਨਜਾਇਜ ਤੌਰ ਤੇ ਹਿਰਾਸਤ ਵਿਚ ਰੱਖ ਕੇ ਉਸ ਨਾਲ ਦੁਰਵਿਵਹਾਰ ਕਰਨ ਦੀ ਸ਼ਖਤ ਸ਼ਬਦਾ ਨਿੰਦਾ ਕੀਤੀ ਹੈ । ਉਹਨਾ ਨੇ ਕਿਹਾ ਦਵਿੰਦਰਪਾਲ ਆਪਣੇ ਪੰਜਾਬੀ ਟ੍ਰਿਬਿਊਨ ਦੇ ਦਫਤਰ ਵਲ ਨੂੰ ਜਾ ਰਹੇ ਸਨ ਉਨਾ ਨੇ ਆਪਣਾ ਸ਼ਨਾਖਤੀ ਕਾਰਡ ਜੌ ਕਿ ਉਸ ਨੇ ਆਪਣੇ ਗਲੇ ਵਿਚ ਪਾਇਆ ਹੋਇਆ ਸੀ ਉਹ ਦਿਖਾਇਆ ਪਰ ਉਸ ਦੀ ਇਕ ਨਾ ਸੁਣੀ ਪੁਲਿਸ ਨੇ ਧੱਕੇਸ਼ਾਹੀ ਕਰਦੇ ਹੋਏ ਆਪਣੀ ਗੱਡੀ ਵਿਚ ਸੁਟ ਕੇ ਪਲਿਸ ਥਾਣੇ ਲੈ ਗਈ ਜਿਥੇ ਨਜਾਇਜ ਤੌਰ ਤੇ ਹਿਰਾਸਤ ਵਿਚ ਰੱਖ ਕੇ ਉਸ ਨਾਲ ਦੁਰਵਿਵਹਾਰ ਕੀਤਾ ਗਿਆ ਉਹਨਾ ਨੇ ਕਿਹਾ ਲਾਕਡਾਉਨ ਦੇ ਕਾਰਨ ਲੋਕ ਘਰਾ ਵਿਚ ਬੰਦ ਹਨ ਤੇ ਲੋਕਾ ਦੀਆਂ ਸਮੱਸਿਆਵਾ ਨੂੰ ਹੱਲ ਕਰਨ ਲਈ ਜਮਹੂਰੀ ਢੰਗ ਨਾਲ ਆਵਾਜ ਉਠਾਉਣਵਾਲੇ ਚੋਟੀ ਦੇ ਪੱਤਰਕਾਰ ਤੇ ਹੋਰ ਸਮਾਜਿਕ ਕਾਰਕੁੰਨਾ ਦੀ ਗ੍ਰਿਫਤਾਰੀ ਤੌ ਸਾਬਿਤ ਹੁੰਦਾ ਹੈ ਕਰੌਨਾ ਬਹਾਨੇ ਹਾਕਮ ਹਰ ਵਿਰੋਧੀ ਆਵਾਜ ਨੂੰ ਯੋਜਨਾਬੱਧ ਤਰੀਕੇ ਨਾਲ ਕੂਚਲਨਾ ਚਾਹੁੰਦੇ ਹਨ ਇਹ ਅਤਿਅੰਤ ਨਿੰਦਣਯੋਗ ਵਰਤਾਰਾ ਹੈ ਜਮਹੂਰੀ ਹੱਕਾ ਨੂੰ ਕੁਚਲਣਾ ਬੰਦ ਕੀਤਾ ਜਾਵੇ ।