8.9 C
United Kingdom
Saturday, April 19, 2025

More

    ਬਠਿੰਡਾ ਛਾਉਣੀ ਦਾ ਮੁਲਾਜਮ ਕਾਬੂ ਕਰਕੇ ਫੌਜ ਦੀ ਜਾਸੂਸੀ ਦਾ ਭਾਂਡਾ ਭੰਨਿਆ

    ਬਠਿੰਡਾ (ਅਸ਼ੋਕ ਵਰਮਾ) ਕਾਊਂਟਰ ਇੰਟੈਲੀਜੈਂਸੀ ਬਠਿੰਡਾ ਦੀ ਟੀਮ ਨੇ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਕਾਰਵਾਈ ਕਰਦਿਆਂ ਪਾਕਿਸਤਾਨ ਦੀ ਬਦਨਾਮ ਖੁਫੀਆ ਏਜੰਸੀ ਆਈ ਐਸ ਆਈ ਦੀ ਔਰਤ ਏਜੰਟ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਫੌਜੀ ਛਾਉਣੀ ਬਠਿੰਡਾ ਦੀਆਂ ਖੁਫੀਆ ਜਾਣਕਾਰੀਆਂ ਮੁਹੱਈਆ ਕਰਵਾਉਣ ਦੇ ਦੋਸ਼ਾਂ ਤਹਿਤ ਮਿਲਟਰੀ ਇੰਜਨੀਅਰਿੰਗ ਸਰਵਿਸ (ਐਮ ਈ ਐਸ) ਬਠਿੰਡਾ  ਦੇ ਚਪੜਾਸੀ ਨੂੰ ਗਿ੍ਰਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਕਾਊਂਟਰ ਇੰਟੈਲੀਜੈਂਸੀ ਵਿੰਗ ਵੱਲੋਂ ਗਿਫਤਾਰ ਕੀਤੇ ਮੁਲਜਮ ਦੀ ਪਛਾਣ  ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪਿੰਡ ਅਮਰੋਲੀ ਹਾਲ ਆਬਾਦ ਐਮਈਐਸ ਕਲੋਨੀ ਬਠਿੰਡਾ ਵਿੱਚ ਰਹਿਣ ਵਾਲੇ ਗੁਰਵਿੰਦਰ ਸਿੰਘ ਪੁੱਤਰ ਸਿਮਰਜੀਤ ਸਿੰਘ ਵਜੋਂ ਕੀਤੀ ਗਈ ਹੈ। ਕਾਊਂਟਰ ਇੰਟੈਲੀਜੈਂਸੀ ਵਿੰਗ ਦੇ ਸਹਾਇਕ ਇੰਸਪੈਕਟਰ ਜਰਨਲ (ਏ ਆਈ ਜੀ) ਦੇਸ ਰਾਜ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਾਈ ਅਲਰਟ ਨੂੰ ਦੇਖਦਿਆਂ ਖਾਸ ਚੌਕਸੀ ਵਰਤਣ ਕਾਰਨ ਮੁਲਜਮ ਗੁਰਵਿੰਦਰ ਸਿੰਘ ਦੀ ਪੈੜ ਨੱਪੀ ਜਾ ਸਕੀ ਹੈ। ਉਨ੍ਹਾਂ ਦੱਸਿਆ ਕਿ  ਪੁਲਿਸ ਟੀਮ ਨੇ ਗੁਰਵਿੰਦਰ ਸਿੰਘ ਕੋਲੋਂ ਪਾਕਿਸਤਾਨੀ ਏਜੰਟ ਨੂੰ ਖੁਫੀਆ ਜਾਣਕਾਰੀ ਦੇਣ ਲਈ ਵਰਤਿਆ ਜਾਂਦਾ ਮੋਬਾਇਲ ਫੋਨ ਅਤੇ ਲੈਪਟਾਪ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਦੋਵਾਂ ਨੂੰ ਹਰ ਪੱਖ ਤੋਂ ਖੰਘਾਲਿਆ ਜਾ ਰਿਹਾ ਹੈ ਤਾਂ ਜੋ ਅਸਲੀਅਤ ਸਾਹਮਣੇ ਲਿਆਂਦੀ ਜਾ ਸਕੇ। ਉਨ੍ਹਾਂ ਦੱਸਿਆ ਕਿ ਗੁਰਵਿੰਦਰ ਸਿੰਘ ਬਠਿੰਡਾ ਦੀ ਫ਼ੌਜੀ ਛਾਉਣੀ ’ਚ ਸਥਿਤ ਮੁੱਖ ਕਮਾਂਡਰ ਵਰਕਸ ਇੰਜੀਨੀਅਰ ਦੇ ਦਫਤਰ ਵਿੱਚ ਚਪੜਾਸੀ ਵਜੋਂ ਤਾਇਨਾਤ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਲਜਮ ਗੁਰਵਿੰਦਰ ਸਿੰਘ ਕੋਲੋਂ ਕੀਤੀ ਪੁੱਛ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਉਹ ਪਾਕਿਸਤਾਨ ਇੰਟੈਲੀਜੈਂਸ ਅਪਰੇਟਿਵ ਦੇ ਸੰਪਰਕ ਵਿੱਚ ਹੈ ਜਿਸ ਨੇ ਖੁਦ ਨੂੰ ਪ੍ਰਿੰਸੀਪਲ ਕੰਟਰੋਲਰ ਆਫ ਡਿਫੈਂਸ ਅਕਾਊਂਟਸ ਚੰਡੀਗੜ੍ਹ ਦੀ ਖੁਸ਼ਦੀਪ ਕੌਰ ਦੇ ਰੂਪ ਵਿੱਚ ਪੇਸ਼ ਕੀਤਾ ਸੀ ਜਿਸ ਦੇ ਸੰਪਰਕ ’ਚ ਗੁਰਵਿੰਦਰ ਸਿੰਘ ਫੇਸਬੁੱਕ ਦੇ ਜ਼ਰੀਏ ਆਇਆ ਸੀ।
    ਔਰਤ ਏਜੰਟ ਨੇ ਗੁਰਵਿੰਦਰ ਸਿੰਘ ਨੂੰ ਹਨੀ ਟਰੈਪ ’ਚ ਫਸਾ ਲਿਆ ਅਤੇ ਫੌਜ ਦੀਆਂ ਗੁਪਤ ਜਾਣਕਾਰੀਆਂ ਫੇਸਬੁੱਕ ਤੇ ਵਟਸਐਪ ਰਾਹੀਂ ਮੰਗਵਾਈਆਂ ਸਨ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਇਹ ਵੀ ਤੱਥ ਉੱਭਰੇ ਹਨ ਕਿ ਚਪੜਾਸੀ ਨੇ  ਪਾਕਿਸਤਾਨ ਇੰਟੈਲੀਜੈਂਸ ਅਪਰੇਟਿਵ ਨੂੰ ਫੌਜ ਦੇ  ਵਟਸਐਪ ਗਰੁੱਪਾਂ ’ਚ ਸ਼ਾਮਲ ਕਰਵਾਇਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਗਰੁੱਪਾਂ  ਦੀ ਮੈਂਬਰ ਬਣ ਜਾਣ ਕਰਕੇ ਇੰਨ੍ਹਾਂ ’ਚ ਆਉਂਦੀ ਜਾਣਕਾਰੀ ਦੀ ਨਿਗਰਾਨੀ ਵੀ ਕਰ ਸਕਦੀ ਸੀ ਅਤੇ ਮੁਲਾਜਮਾਂ ਨੂੰ ਆਪਣੇ ਮਕਸਦ ਲਈ ਮੋਹਰਾ ਵੀ ਬਣਾਇਆ ਜਾ ਸਕਦਾ ਸੀ। ਉਨ੍ਹਾਂ ਦੱਸਿਆ ਕਿ ਗੁਰਵਿੰਦਰ ਸਿੰਘ ਨੇ ਆਡੀਓ ਅਤੇ ਵੀਡੀਓ ਕਾÇਲੰਗ ਕੀਤੀ ਅਤੇ ਵਟਸਐਪ ਦੀ ਸਹਾਇਤਾ ਨਾਲ ਫੌਜ ਦੇ ਕਾਗਜ਼ ਭੇਜਦਾ ਰਿਹਾ ਤੇ ਗੁਪਤ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਸਾਂਝੀ ਕਰਦਾ ਰਿਹਾ ਜੋ ਕਿ ਮੁਲਮ ਦੀ ਸੁਰੱਖਿਆ ਲਈ ਬੇਹੱਦ ਵੱਡਾ ਖਤਰਾ ਹੈ। ਗੁਰਵਿੰਦਰ ਸਿੰਘ ਨੇ ਆਈ ਐਸ ਆਈ ਦੀ ਏਜੰਟ ਔਰਤ ਨੂੰ ਜੈਪੁਰ ਵਿੱਚ ਤਾਇਨਾਤ ਇੱਕ ਅਧਿਕਾਰੀ ਦਾ ਫੋਨ ਨੰਬਰ ਤੇ ਦਫਤਰ ਦੇ ਦਸਤਾਵੇਜ ਪਾਕਿਸਤਾਨੀ ਏਜੰਟ ਨੂੰ ਮੁਹੱਈਆ ਕਰਵਾਏ ਹਨ। ਉਨ੍ਹਾਂ ਦੱਸਿਆ ਕਿ  ਪਾਕਿਸਤਾਨੀ ਏਜੰਟ ਗੁਰਵਿੰਦਰ ਸਿੰਘ ਨਾਲ ਫੇਸਬੁੱਕ ਤੇ ਵ੍ਹਟਸਐਪ ਜਰੀਏ ਹੀ ਕਾਲ ਕਰਦੀ ਰਹੀ ਸੀ। ਉਨ੍ਹਾਂ ਦੱਸਿਆ ਕਿ  ਕਾਊਂਟਰ ਇੰਟੈਲੀਜੈਂਸੀ ਦੀ ਟੀਮ ਗੁਰਵਿੰਦਰ ਸਿੰਘ ‘ਤੇ ਲਗਾਤਾਰ ਨਜ਼ਰ ਰੱਖ ਰਹੀ ਸੀ ਅਤੇ ਇਸ  ਦੌਰਾਨ ਮਿਲੀ ਗੁਪਤ ਸੂਚਨਾ ਦੇ ਅਧਾਰ ਤੇ ਬੀਬੀ ਵਾਲਾ ਚੌਂਕ ’ਚ ਘੁੰਮ ਰਹੇ  ਗੁਰਵਿੰਦਰ ਸਿੰਘ ਨੂੰ ਗਿ੍ਰਫਤਾਰ ਕਰ ਲਿਆ। ਏਆਈਜੀ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਦੀ ਗ੍ਰਿਫਤਾਰੀ ਦੇ ਮਾਮਲੇ ’ਚ ਥਾਣਾ ਕੈਂਟ ਬਠਿੰਡਾ ’ਚ ਧਾਰਾ 124 ਏ , 3,4,5,09 ਆਫੀਸ਼ੀਅਲ ਸੀਕਰੇਟ ਐਕਟ 1923 ਤਹਿਤ ਦਰਜ ਕੀਤਾ ਗਿਆ ਹੈ ਜਿਸ ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਵੀ ਤੱਥ ਬੇਪਰਦ ਕੀਤੇ ਜਾ ਸਕਣ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!