6.9 C
United Kingdom
Saturday, March 7, 2026

More

    ਅਮਰੀਕਾ: ਮਹਾਂਮਾਰੀ ਦੌਰਾਨ ਜਿਆਦਾਤਰ ਬੱਚੇ ਹੋਏ ਮੋਟਾਪੇ ਦਾ ਸ਼ਿਕਾਰ

    ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
    ਅਮਰੀਕਾ ਵਿੱਚ ਕੀਤੇ ਗਏ ਇੱਕ ਨਵੇਂ ਅਧਿਐਨ ਦੇ ਅਨੁਸਾਰ ਕੋਰੋਨਾ ਮਹਾਂਮਾਰੀ ਦੌਰਾਨ ਜਿਆਦਾਤਰ ਅਮਰੀਕੀ ਬੱਚੇ ਮੋਟਾਪੇ ਦਾ ਸ਼ਿਕਾਰ ਬਣੇ ਹਨ। ਸਿਹਤ ਮਾਹਿਰਾਂ ਅਨੁਸਾਰ ਬੱਚਿਆਂ ‘ਚ ਮੋਟਾਪਾ ਦਹਾਕਿਆਂ ਤੋਂ ਵੱਧਦਾ ਆ ਰਿਹਾ ਹੈ, ਪਰ ਪਿਛਲੇ ਸਾਲ ਇਹ ਵਾਧਾ ਤੇਜ਼ੀ ਨਾਲ ਹੋਇਆ ਹੈ। ਮੋਟਾਪਾ ਜਿਆਦਾ ਤੇਜੀ ਨਾਲ ਉਨ੍ਹਾਂ ਬੱਚਿਆਂ ਵਿੱਚ ਵਧਿਆ ਹੈ, ਜੋ ਮਹਾਂਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੋਟੇ ਸਨ। ਸੀ ਡੀ ਸੀ ਦੁਆਰਾ ਵੀਰਵਾਰ ਨੂੰ ਜਾਰੀ ਇੱਕ ਰਿਪੋਰਟ ਅਨੁਸਾਰ ਪਿਛਲੇ ਸਾਲ ਅਗਸਤ ਵਿੱਚ ਅੰਦਾਜ਼ਨ 22% ਬੱਚੇ ਮੋਟੇ ਸਨ, ਜੋ ਇੱਕ ਸਾਲ ਪਹਿਲਾਂ 19% ਸਨ। ਮਹਾਂਮਾਰੀ ਤੋਂ ਪਹਿਲਾਂ, ਉਹ ਬੱਚੇ ਜੋ ਇੱਕ ਸਾਲ ਵਿੱਚ ਔਸਤਨ 3.4 ਪੌਂਡ ਭਾਰ ਨਾਲ ਵਧ ਰਹੇ ਸਨ, ਦਾ ਵਜ਼ਨ ਮਹਾਂਮਾਰੀ ਦੇ ਦੌਰਾਨ ਵਧ ਕੇ 5.4 ਪੌਂਡ ਹੋ ਗਿਆ। ਜਦਕਿ ਗੰਭੀਰ ਤੌਰ ‘ਤੇ ਮੋਟੇ ਬੱਚਿਆਂ ਲਈ, ਸਾਲਾਨਾ ਭਾਰ ਵਧਣ ਦੀ ਉਮੀਦ 8.8 ਪੌਂਡ ਤੋਂ 14.6 ਪੌਂਡ ਹੋ ਗਈ ਹੈ। ਰਿਪੋਰਟ ਅਨੁਸਾਰ 6 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਮੋਟਾਪੇ ਦੀ ਦਰ ਜਿਆਦਾ ਵਧੀ ਹੈ, ਜੋ ਆਪਣੇ ਮਾਪਿਆਂ ‘ਤੇ ਜ਼ਿਆਦਾ ਨਿਰਭਰ ਹਨ। ਇਹ ਰਿਪੋਰਟ 2 ਤੋਂ 19 ਸਾਲ ਦੀ ਉਮਰ ਦੇ 432,000 ਤੋਂ ਵੱਧ ਬੱਚਿਆਂ ਅਤੇ ਕਿਸ਼ੋਰਾਂ ਦੇ ਮੈਡੀਕਲ ਰਿਕਾਰਡਾਂ ਦੀ ਸਮੀਖਿਆ ‘ਤੇ ਅਧਾਰਤ ਸੀ, ਜਿਨ੍ਹਾਂ ਦੇ ਵਜ਼ਨ ਨੂੰ ਮਹਾਂਮਾਰੀ ਤੋਂ ਪਹਿਲਾਂ ਘੱਟੋ ਘੱਟ ਦੋ ਵਾਰ ਅਤੇ ਮਹਾਂਮਾਰੀ ਦੇ ਸ਼ੁਰੂ ਵਿੱਚ ਘੱਟੋ ਘੱਟ ਇੱਕ ਵਾਰ ਤੋਲਿਆ ਗਿਆ ਸੀ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!