4.6 C
United Kingdom
Sunday, April 20, 2025

More

    ਅਮਰੀਕਾ : ਦੂਜੇ ਵਿਸ਼ਵ ਯੁੱਧ ਵੇਲੇ ਦੇ ਸੈਨਿਕ ਨੇ ਮਨਾਇਆ 112 ਵਾਂ ਜਨਮ ਦਿਨ

    ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
    ਅਮਰੀਕਾ ਵਿੱਚ ਦੂਜੇ ਵਿਸ਼ਵ ਯੁੱਧ ਵੇਲੇ ਦੇ ਇੱਕ ਸੈਨਿਕ ਨੇ ਐਤਵਾਰ ਨੂੰ ਆਪਣਾ 112 ਵਾਂ ਜਨਮ ਦਿਨ ਮਨਾਇਆ ਹੈ।
    ਲਾਰੈਂਸ ਬਰੁਕਸ ਨਾਮ ਦੇ ਇਸ ਸੈਨਿਕ ਨੇ ਐਤਵਾਰ ਨੂੰ ਨਿਊ ਓਰਲੀਨਜ਼ ਵਿੱਚ ਆਪਣੇ ਘਰ ‘ਚ ਜਨਮ ਦਿਨ ਦੀ ਖੁਸ਼ੀ ਸਾਂਝੀ ਕੀਤੀ। 12 ਸਤੰਬਰ, 1909 ਨੂੰ ਜਨਮੇ, ਬਰੁਕ ਨੇ 1940 ਤੋਂ 1945 ਤੱਕ ਮੁੱਖ ਤੌਰ ‘ਤੇ ਅਫਰੀਕੀ-ਅਮਰੀਕਨ 91 ਵੀਂ ਇੰਜੀਨੀਅਰ ਬਟਾਲੀਅਨ ਦੇ ਹਿੱਸੇ ਵਜੋਂ ਅਮਰੀਕੀ ਫੌਜ ਵਿੱਚ ਸੇਵਾ ਕੀਤੀ ਸੀ। ਉਹ ਨਿਊਗਿਨੀ ਵਿੱਚ ਤਾਇਨਾਤ ਸੀ ਅਤੇ ਯੁੱਧ ਦੇ ਦੌਰਾਨ ਪ੍ਰਾਈਵੇਟ ਫਸਟ ਕਲਾਸ ਦੇ ਦਰਜੇ ‘ਤੇ ਪਹੁੰਚ ਗਿਆ ਸੀ।
    ਲੁਈਸਿਆਨਾ ਦੇ ਗਵਰਨਰ ਜੌਹਨ ਬੇਲ ਐਡਵਰਡਸ ਨੇ ਵੀ ਐਤਵਾਰ ਨੂੰ ਇਸ ਸੈਨਿਕ ਨੂੰ ਟਵੀਟ ਕਰਦਿਆਂ ਉਸ ਦੁਆਰਾ ਕੀਤੀ ਸੇਵਾ ਲਈ ਧੰਨਵਾਦ ਕੀਤਾ। ਕੋਵਿਡ -19 ਮਹਾਂਮਾਰੀ ਦੇ ਵਿਚਕਾਰ ਪਿਛਲੇ ਸਾਲ ਬਰੁਕਸ ਦੇ ਜਨਮਦਿਨ ਲਈ ਵਿਸ਼ਵ ਯੁੱਧ ਵੇਲੇ ਦੇ ਜਹਾਜ਼ਾਂ ਦਾ ਇੱਕ ਫਲਾਈਓਵਰ ਵੀ ਆਯੋਜਿਤ ਕੀਤਾ ਗਿਆ ਸੀ। ਵੈਟਰਨਜ਼ ਅਫੇਅਰਜ਼ ਦੇ ਅਨੁਸਾਰ, ਬਰੁਕਸ ਨੇ ਮਿਸੀਸਿਪੀ ਦੇ ਕੈਂਪ ਸ਼ੈਲਬੀ ਵਿਖੇ ਸਿਖਲਾਈ ਲਈ, ਅਤੇ ਨਵੰਬਰ 1941 ਵਿੱਚ ਉਸਨੂੰ ਸਨਮਾਨਜਨਕ ਤੌਰ ਛੁੱਟੀ ਦੇ ਦਿੱਤੀ ਗਈ ਹਾਲਾਂਕਿ, ਜਦੋਂ ਜਾਪਾਨੀਆਂ ਨੇ ਦਸੰਬਰ 1941 ਵਿੱਚ ਪਰਲ ਹਾਰਬਰ ਉੱਤੇ ਬੰਬਾਰੀ ਕੀਤੀ ਤਾਂ ਬਰੁਕਸ ਨੂੰ ਸੇਵਾ ਲਈ ਵਾਪਸ ਬੁਲਾਇਆ ਗਿਆ। ਹੁਣ ਉਸਦੇ 13 ਪੋਤੇ-ਪੋਤੀਆਂ ਅਤੇ 22 ਪੜਪੋਤੇ ਹਨ। ਐਤਵਾਰ ਨੂੰ ਉਸਦੇ ਜਨਮ ਦਿਨ ਦਾ ਸਮਾਗਮ ਦਾ ਆਯੋਜਨ ਨਿਊ ਓਰਲੀਨਜ਼ ਦੇ ਰਾਸ਼ਟਰੀ ਵਿਸ਼ਵ ਯੁੱਧ ਦੋ ਅਜਾਇਬ ਘਰ ਦੁਆਰਾ ਕੀਤਾ ਗਿਆ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!