ਪਾਪਾਟੋਏਟੋਏ ਵਿਖੇ ਸੋਮਵਾਰ ਰਾਤ ਕਾਰਾਂ ਅਤੇ ਖਿੜਕੀਆਂ ਭੰਨਣ ਵਾਲੇ ਮਾਮਲੇ ਮਾਰਿਆ ਗਿਆ ਵਿਅਕਤੀ ਦੇ ਨਾਂਅ ਪੁਲਿਸ ਨੇ ਜਾਰੀ ਕੀਤਾ
-43 ਸਾਲਾ ਫੀਜ਼ੀਅਨ ਭਾਰਤੀ ਹਿਤੇਸ਼ ਨਵੀਨ ਲਾਲ ਸੀ ਘਰੋਂ ਪ੍ਰੇਸ਼ਾਨ
ਔਕਲੈਂਡ 21 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)

ਕਹਿੰਦੇ ਨੇ ਘਰੇਲੂ ਕਲੇਸ਼ ਵੀ ਜਾਨ ਲੈ ਬਹਿੰਦਾ ਤਾਜ਼ਾ ਉਦਾਹਰਣ ਪਾਪਾਟੋਏਟੋਏ ਦੀ ਹੈ। ਬੀਤੀ ਸੋਮਵਾਰ ਦੀ ਰਾਤ ਨੂੰ ਇਕ 43 ਸਾਲਾ ਫੀਜ਼ੀ ਭਾਰਤੀ ਹਿਤੇਸ਼ ਨਵੀਨ ਲਾਲ ਜੋ ਕਿ ਜ਼ਮੀਨੀ ਝਗ਼ੜੇ ਅਤੇ ਘਰੇਲੂ ਪ੍ਰੇਸ਼ਾਨੀ ਦੇ ਚਲਦਿਆਂ ਘਰੋਂ ਸ਼ਰਾਬ ਪੀ ਕੇ ਬਾਹਰ ਨਿਕਲਿਆ ਅਤੇ ਬਾਹਰ ਖੜੀਆਂ ਕਾਰਾਂ, ਘਰਾਂ ਦੇ ਸ਼ੀਸ਼ੇ, ਖਿੜਕੀਆਂ ਅਤੇ ਹੋਰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਰਾਤ ਦਾ ਸਮਾਂ ਹੋਣ ਕਰਕੇ ਖਲੇਰਾ ਜਿਆਦਾ ਪੈ ਗਿਆ ਅਤੇ ਲੋਕ ਡਰ ਗਏ। ਇਸ ਦੇ ਹੱਥ ਵਿਚ ਤੇਜਧਾਰ ਹਥਿਆਰ ਵੀ ਸੀ। ਜਿੱਥੇ ਪੁਲਿਸ ਨੂੰ ਗੋਲੀ ਚਲਾ ਕੇ ਇਸ ਪ੍ਰੇਸ਼ਾਨ ਵਿਅਕਤੀ ਨੂੰ ਸ਼ਾਂਤ ਕਰਨਾ ਪਿਆ ਸੀ ਉਸ ਘਰ ਦੇ ਵਿਚ ਇਸਨੇ ਬਹੁਤ ਭੰਨ ਤੋੜ ਕਰ ਦਿੱਤੀ ਸੀ ਅਤੇ ਘਰ ਵਾਲੇ ਸੋਚ ਰਹੇ ਸਨ ਕਿ ਉਹ ਅੰਦਰ ਦਾਖਿਲ ਹੋ ਕੇ ਉਨ੍ਹਾਂ ਨੂੰ ਮਾਰ ਦੇਵੇਗਾ। ਜਦੋਂ ਪੁਲਿਸ ਨੇ ਇਸ ਵਿਅਕਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਪੁਲਿਸ ਅਫਸਰ ਨੂੰ ਵੀ ਧਮਕਾਇਆ। ਜਦੋਂ ਉਹ ਕਾਬੂ ਨਾ ਆਇਆ ਤਾਂ ਪੁਲਿਸ ਅਫਸਰ ਨੂੰ ਗੋਲੀ ਚਲਾ ਕੇ ਉਸਨੂੰ ਸ਼ਾਂਤ ਕਰਨਾ ਪਿਆ।