ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
9/11 ਦੀ ਵੀਹਵੀਂ ਬਰਸੀ ਨੂੰ ਮੁੱਖ ਰੱਖਦਿਆਂ ਕੈਲੀਫੋਰਨੀਆਂ ਦੇ ਸਮੂਹ ਪੰਜਾਬੀ ਟਰੱਕ ਡਰਾਈਵਰ ਵੀਰਾਂ ਨੇ ਫਰਿਜ਼ਨੋ ਸ਼ਹਿਰ ਦੇ ਫਾਇਰ ਫਾਈਟਰਾਂ ਨੂੰ ਡਾਊਨ-ਟਾਊਨ ਦੇ ਮੇਨ ਫਾਇਰ ਹੈਡ-ਕੁਆਟਰ ਵਿਖੇ ਫਰੀ ਬਰੇਕਫਾਸਟ ਅਤੇ ਲੰਚ ਖਵਾਕੇ ਉਹਨਾਂ ਦੀ ਸਰਵਿਸ ਨੂੰ ਸਲਿਊਟ ਕੀਤਾ ਅਤੇ ਇਸ ਮੌਕੇ ਪੰਜਾਬੀ ਟਰੱਕਰ ਬੁਲਾਰੇ ਨੇ ਕਿਹਾ ਕਿ ਅਗਰ ਫਾਇਰ ਫਾਈਟਰ ਆਪਣੀ ਜਾਨ ‘ਤੇ ਖੇਡਕੇ ਅੱਗ ਦੀਆਂ ਲਪਟਾਂ ਅੱਗੇ ਹਿੱਕ ਡਾਹਕੇ ਆਮ ਲੋਕਾਂ ਦੇ ਜਾਨ-ਮਾਲ ਦੀ ਰਾਖੀ ਕਰਦੇ ਹਨ,ਤਾਂ ਹੀ ਅਸੀਂ ਆਪਣੇ ਘਰਾਂ ਵਿੱਚ ਚੈਨ ਦੀ ਨੀਂਦ ਸਾਉਂਦੇ ਹਾਂ । ਇਸ ਮੌਕੇ ਫਾਇਰ ਚੀਫ ਕੈਰੀ ਹਿੱਲ ਡੌਨਸ ਨੇ ਸਮੂਹ ਪੰਜਾਬੀ ਟਰੱਕ ਡਰਾਈਵਰ ਵੀਰਾਂ ਦਾ ਇਸ ਅਨੋਖੇ ਗਿਫਟ ਲਈ ਸ਼ੁਕਰੀਆ ਅਦਾ ਕੀਤਾ। ਇਸ ਮੌਕੇ ਪੰਜਾਬੀ ਟਰੱਕ ਡਰਾਈਵਰ ਸੈਕਰਾਮੈਂਟੋ ,ਸਟਾਕਟਨ, ਮਨਟਿਕਾ, ਲਵਿਗਸਟਨ, ਡਲਹਾਈ, ਫੁਨਟਾਨਾ, ਬੇਕਰਸਫੀਲਡ, ਫੌਲਰ, ਫਰਿਜ਼ਨੋ, ਕਲੋਵਸ ਆਦਿ ਸ਼ਹਿਰਾਂ ਤੋਂ ਪਹੁੰਚੇ ਹੋਏ ਸਨ। ਇਸ ਸਮਾਗਮ ਦੀ ਕਵਰੇਜ਼ ਵਾਸਤੇ ਟਰੱਕਰ ਵੀਰਾਂ ਨੇ ਸਮੁੱਚੇ ਪੰਜਾਬੀ ਮੀਡੀਏ ਦਾ ਕਵਰੇਜ਼ ਲਈ ਸ਼ੁਕਰੀਆ ਅਦਾ ਕੀਤਾ। ਇਸ ਮੌਕੇ ਪੰਜਾਬੀ ਰੇਡੀਓ ਯੂ ਐਸ ਏ ਦੀ ਟੀਮ ਉਚੇਚੇ ਤੌਰ ਤੇ ਪਹੁੰਚੀ ਹੋਈ ਸੀ। ਸਮਾਪਤੀ ਮੌਕੇ ਆਏ ਹੋਏ ਸਾਰੇ ਟਰੱਕਰ ਭਰਾਵਾਂ ਨੇ ਕਰੀ ਪੀਜੇ ‘ਤੇ ਬੈਠ ਕੇ ਲੰਚ ਕੀਤਾ ਅਤੇ ਆਉਣ ਵਾਲੇ ਪ੍ਰੋਗ੍ਰਾਮਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ।
