10.2 C
United Kingdom
Saturday, April 19, 2025

More

    ਜੋਅ ਬਾਈਡੇਨ ਨੇ ਨਿਊਜਰਸੀ ਤੇ ਨਿਊਯਾਰਕ ‘ਚ ਲਿਆ ਤੂਫਾਨ ਇਡਾ ਦੇ ਨੁਕਸਾਨ ਦਾ ਜਾਇਜਾ

    ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
    ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਮੰਗਲਵਾਰ ਨੂੰ ਨਿਊਯਾਰਕ ਅਤੇ ਨਿਊਜਰਸੀ ਦੀ ਯਾਤਰਾ ਕਰਦਿਆਂ ਤੂਫਾਨ ਇਡਾ ਕਾਰਨ ਹੋਏ ਨੁਕਸਾਨ ਦਾ ਜਾਇਜਾ ਲਿਆ। ਜੋਅ ਬਾਈਡੇਨ ਨੇ ਨਿਊਜਰਸੀ ਵਿੱਚ ਹਿਲਸਬਰੋ ਟਾਊਨਸ਼ਿਪ, ਮੈਨਵਿਲ ਅਤੇ ਨਿਊਯਾਰਕ ‘ਚ ਕੁਈਨਜ਼ ਵਿਖੇ ਤੂਫਾਨੀ ਨੁਕਸਾਨ ਨੂੰ ਵੇਖਿਆ। ਬਾਈਡੇਨ ਨੇ ਪੀੜਤਾਂ ਨੂੰ ਦਿਲਾਸਾ ਦਿੱਤਾ, ਸਥਾਨਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਪ੍ਰਸ਼ਾਸਨ ਨੂੰ ਸਹਾਇਤਾ ਕਾਰਵਾਈ ਕਰਨ ਲਈ ਕਿਹਾ। ਨਿਊਜਰਸੀ ਦੇ ਹਿਲਸਬਰੋ ਟਾਊਨਸ਼ਿਪ ਦੇ ਸੈਂਟਰਲ ਜਰਸੀ ਖੇਤਰੀ ਹਵਾਈ ਅੱਡੇ ‘ਤੇ ਉਤਰਦਿਆਂ ਨਿਊਜਰਸੀ ਦੇ ਗਵਰਨਰ ਫਿਲ ਮਰਫੀ, ਉਨ੍ਹਾਂ ਦੀ ਪਤਨੀ ਅਤੇ ਸਟੇਟ ਡੈਮੋਕ੍ਰੇਟਿਕ ਹਾਊਸ ਦੇ ਮੈਂਬਰ ਬੋਨੀ ਵਾਟਸਨ ਕੋਲਮੈਨ, ਟੌਮ ਮਾਲਿਨੋਵਸਕੀ ਅਤੇ ਫਰੈਂਕ ਪੈਲੋਨ ਨੇ ਉਨ੍ਹਾਂ ਦਾ ਸਵਾਗਤ ਕੀਤਾ। ਰਾਸ਼ਟਰਪਤੀ ਨੇ ਸੋਮਰਸੇਟ ਕਾਉਂਟੀ ਐਮਰਜੈਂਸੀ ਟ੍ਰੇਨਿੰਗ ਸੈਂਟਰ ਵਿਖੇ ਇਡਾ ਦੇ ਪ੍ਰਭਾਵਾਂ ਬਾਰੇ ਸਥਾਨਕ ਅਧਿਕਾਰੀਆਂ ਤੋਂ ਜਾਣਕਾਰੀ ਪ੍ਰਾਪਤ ਕੀਤੀ।
    ਹਿਲਸਬਰੋ ਟਾਊਨਸ਼ਿਪ ਵਿੱਚ ਮਰਫੀ ਅਤੇ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ (ਫੇਮਾ) ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਬਾਈਡੇਨ ਨੇ ਕਿਹਾ ਕਿ ਅਮਰੀਕਾ ਜਲਵਾਯੂ ਸੰਕਟ ਦੇ ਸੰਬੰਧ ਵਿੱਚ ਕੇਂਦਰੀ ਬਿੰਦੂ ‘ਤੇ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਨੇ ਸ਼ੁੱਕਰਵਾਰ ਨੂੰ ਲੁਈਸਿਆਨਾ ਵਿੱਚ ਵੀ ਇਡਾ ਤੂਫਾਨ ਦੇ ਨੁਕਸਾਨ ਦਾ ਜਾਇਜਾ ਲਿਆ ਸੀ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!