ਕਰਮ ਸੰਧੂ
ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਗਾਇਕ ਦੀਪਾ ਬਲਾਸਪੁਰੀ ਜੋ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ। ਦੀਪਾ ਬਿਲਾਸਪੁਰੀ ਨੇ ਆਪਣੇ ਖ਼ੂਬਸੂਰਤ ਗੀਤਾਂ ਨਾਲ ਦੁਨੀਆਂ ਭਰ ਦੇ ਵਿੱਚ ਵਸਦੇ ਪੰਜਾਬੀਆਂ ਦੇ ਦਿਲਾਂ ਅੰਦਰ ਇਕ ਵੱਖਰੀ ਜਗ੍ਹਾ ਬਣਾਈ ਹੋਈ ਹੈ। ਆਪਣੇ ਪਹਿਲੇ ਗੀਤਾਂ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਇੱਕ ਵਾਰ ਫੇਰ ਦੀਪਾ ਬਿਲਾਸਪੁਰੀ ਤੇ ਗੁਰਲੇਜ਼ ਅਖਤਰ ਆਪਣਾ ਨਵਾਂ ਗੀਤ “ਮੋਟੀ ਅੱਖ” ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋਏ ਹਨ। ਇਸ ਗੀਤ ਸਬੰਧੀ ਜਾਣਕਾਰੀ ਦਿੰਦਿਆਂ ਗੈਰੀ ਸਿੰਘ ਨੇ ਦੱਸਿਆ ਹੈ ਇਸ ਗੀਤ ਨੂੰ ਗੀਤਕਾਰ ਅਮਨ ਬਿਲਾਸਪੁਰੀ ਨੇ ਬਹੁਤ ਖੂਬਸੂਰਤ ਤਰੀਕੇ ਨਾਲ ਕਲਮਬੰਧ ਕੀਤਾ ਹੈ। ਜਿਸ ਦਾ ਮਿਊਜ਼ਿਕ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਮਿਊਜ਼ਿਕ ਅੰਪਾਇਰ ਨੇ ਆਪਣੀਆਂ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ। ਜੇ ਵੀਡੀਓ ਦੀ ਗੱਲ ਕਰੀਏ ਤਾਂ ਵੀਡੀਓ ਡਾਇਰੈਕਟਰ ਨਵਰਾਜ ਰਾਜਾ ਵੱਲੋਂ ਵੱਖ-ਵੱਖ ਲੋਕੇਸ਼ਨਾਂ ਤੇ ਵੀਡੀਓ ਸ਼ੂਟ ਕੀਤਾ ਗਿਆ ਹੈ। ਦੀਪਾ ਬਿਲਾਸਪੁਰੀ ਤੇ ਗੁਰਲੇਜ਼ ਅਖਤਰ ਦੇ ਇਸ ਨਵੇਂ ਗੀਤ “ਮੋਟੀ ਅੱਖ” ਨੂੰ ਬਰਾਡ਼ ਅਤੇ ਕੁਲਦੀਪ ਮਾਈਕਲ ਦੀ ਦੇਖ ਰੇਖ ਹੇਠ ਰਿਲੀਜ਼ ਕੀਤਾ ਗਿਆ ਹੈ। ਜਿਸ ਨੂੰ ਸਰੋਤੇ ਯੂ-ਟਿਊਬ ਅਤੇ ਵੱਖ-ਵੱਖ ਟੀ.ਵੀ ਚੈਨਲਾਂ ਤੇ ਮਣਾਂ ਮੂੰਹੀ ਪਿਆਰ ਦੇ ਰਹੇ ਹਨ।
