ਪਥਰਾਲਾ (ਬਹਾਦਰ ਸਿੰਘ ਸੋਨੀ /ਪੰਜ ਦਰਿਆ ਬਿਊਰੋ) ਬਾਬਾ ਜੀਵਨ ਸਿੰਘ ਸਪੋਰਟਸ ਕਲੱਬ ਪਥਰਾਲਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਸਿਰਫ ਇੱਕ ਦਿਨਾਂ ਬਲਾਕ ਪੱਧਰ ਦੀ ਕਬੱਡੀ ਲੀਗ ਵਿੱਚ ਸੰਗਤ, ਲੰਬੀ ਬਲਾਕ ਦੀਆਂ ਟੀਮਾਂ ਭਾਗ ਲੈਣਗੀਆਂ । ‘ਪੰਜ ਦਰਿਆ’ ਦੀ ਟੀਮ ਨਾਲ ਗੱਲਬਾਤ ਕਰਦਿਆਂ ਕਲੱਬ ਪ੍ਰਧਾਨ ਸੁਖਪਾਲ ਸਿੰਘ ਪਾਲਾ ਨੇ ਦੱਸਿਆ ਕਿ ਇਸ ਵਾਰ ਕਿਸਾਨੀ ਸੰਘਰਸ਼ ਦੇ ਚੱਲਦਿਆਂ ਖੇਡ ਮੇਲਾ ਇੱਕ ਦਿਨ ਦਾ ਹੀ ਕਰਵਾਇਆ ਜਾਵੇਗਾ ਜਿਸ ਵਿੱਚ ਸੰਗਤ ਬਲਾਕ ਤੇ ਲੰਬੀ ਬਲਾਕ ਦੀਆਂ ਟੀਮਾਂ ਵਿੱਚ 70 ਕਿਲੋ ਵਜਨੀ ਖਿਡਾਰੀ ਹਿੱਸਾ ਲੈਣਗੇ । ਸਮਾਂ 8 ਸਤੰਬਰ 2021 ਸ਼ਾਮ 2 ਵਜੇ ਦਿਨ ਬੁੱਧਵਾਰ ਸਾਰੇ ਮੈਂਬਰਾਂ ਤੇ ਪ੍ਰਬੰਧਕਾਂ ਵਲੋਂ ਖੇਡ ਪ੍ਰੇਮੀ ਸਾਬਕਾ ਖਿਡਾਰੀਆਂ ਤੇ ਦਰਸ਼ਕਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਸਥਾਨ ਅੰਦਰਲਾ ਗੁਰੁਦਆਰਾ ਦੇ ਸਾਹਮਣੇ ਕੱਬਡੀ ਗਰਾਊਂਡ ਪਿੰਡ ਪਥਰਾਲਾ।
