6.6 C
United Kingdom
Friday, May 2, 2025
More

    ਇਸਤਰੀ ਜਾਗ੍ਰਿਤੀ ਮੰਚ ਅਤੇ ਕਿਰਤੀ ਕਿਸਾਨ ਯੂਨੀਅਨ ਨੇ ਭਾਜਪਾ ਆਗੂ ਹਰਜੀਤ ਗਰੇਵਾਲ ਵੱਲੋਂ ਮਹਿਲਾ ਪੱਤਰਕਾਰ ਬਾਰੇ ਬਿਆਨ ਦੀ ਸਖ਼ਤ ਨਿਖੇਧੀ

    ਸੰਗਰੂਰ (ਦਲਜੀਤ ਕੌਰ ਭਵਾਨੀਗੜ੍ਹ) ਇਸਤਰੀ ਜਾਗਰਤੀ ਮੰਚ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ‘ਦਾ ਸਮਰ ਨਿਊਜ਼’ ਦੀ ਮਹਿਲਾ ਪੱਤਰਕਾਰ ਸ਼ਾਲੁੂ ਮਿਰੋਕ ਬਾਰੇ ਬੀਜੇਪੀ ਦੇ ਲੀਡਰ ਹਰਜੀਤ ਗਰੇਵਾਲ ਵੱਲੋ ਵਰਤੀ ਗਈ ਭੱਦੀ ਸ਼ਬਦਾਵਲੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
    ਇਸਤਰੀ ਜਾਗ੍ਰਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ ਅਤੇ ਜਨਰਲ ਸਕੱਤਰ ਅਮਨਦੀਪ ਕੌਰ ਦਿਓਲ ਨੇ ਕਿਹਾ ਕਿ ਹਰਜੀਤ ਗਰੇਵਾਲ ਵਰਗੇ ਲੋਕਾਂ ਦਿ ਕਿਸਾਨੀ ਸੰਘਰਸ਼ ਕਰਕੇ ਬੌਖਲਾਹਟ ਸਾਫ਼ ਨਜ਼ਰ ਆ ਰਹੀ ਹੈ ਅਤੇ ਉਹ ਸ਼ਬਦਾਂ ਦੀ ਮਰਿਆਦਾ ਵੀ ਭੁੱਲ ਗਏ ਹਨ। ਹਰਜੀਤ ਗਰੇਵਾਲ ਨੇ ਮਹਿਲਾ ਪੱਤਰਕਾਰ ਤੋ ਓੁਸ ਦੇ ਪਿਤਾ ਬਾਰੇ ਸਬੂਤ ਮੰਗ ਕੇ ਮਨੁੱਖੀ ਕਦਰਾਂ ਕੀਮਤਾਂ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ। ਆਗੂਆਂ ਕਿਹਾ ਹਰਜੀਤ ਗਰੇਵਾਲ ਦੀ ਬੌਖਲਾਹਟ ਵਿੱਚੋਂ ਨਿਕਲੇ ਇਹ ਸ਼ਬਦਾਂ ਤੋਂ ਸਾਫ਼ ਸਪੱਸ਼ਟ ਹੁੰਦਾ ਹੈ ਕਿ ਬੀਜੇਪੀ ਸਰਕਾਰ ‘ਬੇਟੀ ਬਚਾਓ ਬੇਟੀ ਪੜ੍ਹਾਓ’ ਦੇ ਨਾਅਰੇ ਬਿਲਕੁਲ ਖੋਖਲੇ ਹਨ। ਆਰ.ਐੱਸ. ਐੱਸ. ਤੇ ਬੀਜੇਪੀ ਦੇ ਲੀਡਰ ਅਕਸਰ ਹੀ ਔਰਤ ਵਿਰੋਧੀ ਸ਼ਬਦਾਵਲੀ ਵਰਤੇ ਦੇਖੇ ਜਾ ਸਕਦੇ ਹਨ।ਕਦੇ ਇਹ ਲਵ ਜਿਹਾਦ ਵਰਗੀਆਂ ਪਿਛਾਖੜੀ ਮੁਹਿੰਮਾਂ ਚਲਾਓੁਂਦੀ ਹੈ ਅਤੇ ਕਦੇ ਔਰਤਾਂ ਨੂੰ ਮਹਿਜ ਬੱਚੇ ਪੈਦਾ ਕਰਨ ਤੱਕ ਸੀਮਤ ਕਰਨ ਬਾਰੇ ਕਹਿੰਦੇ ਹਨ। ਆਗੂਆਂ ਕਿਹਾ ਕੇ ਬੀਜੇਪੀ ਦੀ ਔਰਤ ਵਿਰੋਧੀ ਮਾਨਸਿਕਤਾ ਦਾ ਨਤੀਜਾ ਹੈ ਕੇ ਯੂਪੀ ਚ ਯੋਗੀ ਸਰਕਾਰ ਵੇਲੇ ਔਰਤਾਂ ਖਿਲਾਫ ਅਪਰਾਧਾਂ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੈ। ਆਗੂਆਂ ਕਿਹਾ ਕਿ ਓੁਨਾਓ ਕੇਸ, ਹਾਥਰਸ ਵਰਗੀਆਂ ਓੁਦਾਹਰਣਾਂ ਬੀਜੇਪੀ ਸਰਕਾਰ ਦੀ ਔਰਤਾਂ ਪ੍ਰਤੀ ਸੋਚ ਨੂੰ ਸਪੱਸ਼ਟ ਕਰਦੀਆਂ ਨੇ।ਇਸ ਲਈ ਇਹੋ ਜਿਹੀ ਪਾਰਟੀ ਤੋਂ ਔਰਤਾਂ ਪ੍ਰਤੀ ਸੰਵੇਦਨਸ਼ੀਲਤਾ ਦੀ ਕੋਈ ਆਸ ਨਹੀਂ ਕੀਤੀ ਜਾ ਸਕਦੀ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਵੀ ਹਰਜੀਤ ਗਰੇਵਾਲ ਨੇ ਔਰਤਾਂ ਦੀ ਮਾੜੀ ਸ਼ਬਦਾਵਲੀ ਵਰਤਣ ਤੇ ਅਪਮਾਨ ਕਰਨ ਤਹਿਤ ਫੌਰੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।  ਇਸਤਰੀ ਜਾਗਰਤੀ ਮੰਚ ਨੇ ਹਰਜੀਤ ਗਰੇਵਾਲ ਉੱਤੇ ਪੱਤਰਕਾਰ ਲਈ ਭੱਦੀ ਸ਼ਬਦਾਵਲੀ ਵਰਤੇ ਜਾਣ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸਤਰੀ ਜਾਗ੍ਰਤੀ ਮੰਚ ਨੇ ਔਰਤਾਂ ਨੂੰ ਸੱਦਾ ਦਿੱਤਾ ਕਿ ਇਹੋ ਜਿਹੇ ਔਰਤ ਵਿਰੋਧੀ ਅਨਸਰਾਂ ਦੇ ਖਿਲਾਫ ਅਤੇ ਬੀਜੇਪੀ ਵਰਗੀ ਔਰਤ ਵਿਰੋਧੀ ਮਾਨਸਿਕਤਾ ਨਾਲ ਗੁੜਚ ਪਾਰਟੀ ਦੇ ਖ਼ਿਲਾਫ਼ ਔਰਤਾਂ ਨੂੰ ਡਟਣਾ ਚਾਹੀਦਾ ਹੈ। 

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!
    06:43