ਭਵਾਨੀਗੜ੍ਹ (ਦਲਜੀਤ ਕੌਰ ਭਵਾਨੀਗੜ੍ਹ) ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਮੰਗ ਕਰਦਿਆਂ ਹਲਕਾ ਸੰਗਰੂਰ ਦੇ ਆਪ ਵਰਕਰਾਂ ਵੱਲੋਂ ਭਵਾਨੀਗੜ੍ਹ ਵਿਖੇ ਵੱਡਾ ਇਕੱਠ ਕੀਤਾ ਗਿਆ ਅਤੇ ਆਪਸੀ ਵਿਚਾਰਾਂ ਕਰਦੇ ਹੋਏ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਹਾਈਕਮਾਨ ਨੂੰ ਅਪੀਲ ਕੀਤੀ ਕਿ ਭਗਵੰਤ ਮਾਨ ਨੂੰ ਜਲਦ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇ ਤਾਂ ਜੋ ਪਿਛਲੀ ਵਾਰ ਦੀ ਤਰ੍ਹਾਂ ਗਲਤੀ ਨਾ ਕਰਦਿਆਂ ਅਸੀਂ 2022 ਦੀਆਂ ਚੋਣਾਂ ਜਿੱਤ ਸਕੀਏ।
ਸਮੂਹ ਵਰਕਰਾਂ ਨੇ ਕਿਹਾ ਕਿ ਭਗਵੰਤ ਮਾਨ ਸਾਡੀ ਪਹਿਲੀ ਪਸੰਦ ਹਨ ਅਤੇ ਆਮ ਲੋਕਾਂ ਦੀ ਵੀ ਇਹੋ ਆਵਾਜ ਹੈ। ਇਸੇ ਕਰਕੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਮੰਗ ਕਰਦਿਆਂ ਭਗਵੰਤ ਮਾਨ ਦੇ ਹੱਕ ਵਿੱਚ ਜੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਵਰਕਰਾਂ ਵਲੋਂ ਕਿਸਾਨਾਂ ਦੇ ਹੱਕ ਵਿਚ ਅਤੇ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ। ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਦਾ ਪੁਤਲਾ ਵੀ ਫੂਕਿਆ ਗਿਆ।
ਇਸ ਮੌਕੇ ਆਪ ਆਗੂ ਰਾਜਿੰਦਰ ਸਿੰਘ ਗੋਗੀ ਜਿਲ੍ਹਾ ਪ੍ਰਧਾਨ ਬੀ ਸੀ ਵਿੰਗ, ਐਸੀ ਵਿੰਗ ਦੇ ਜਿਲ੍ਹਾ ਮੀਤ ਪ੍ਰਧਾਨ ਅਵਤਾਰ ਸਿੰਘ ਤਾਰੀ, ਹਰਦੀਪ ਸਿੰਘ ਤੂਰ, ਸੰਤਪਾਲ ਕਪਿਆਲ, ਹਰਬੰਸ ਸਿੰਘ ਫੌਜੀ ਬਲਾਕ ਪ੍ਰਧਾਨ ਸੰਗਰੂਰ, ਸਿੰਦਰਪਾਲ ਕੌਰ, ਸੁਰਜੀਤ ਕੌਰ, ਸੰਦੀਪ ਸੋਖਲ, ਗੁਰਪ੍ਰੀਤ ਸਿੰਘ ਫੌਜੀ ਆਲੋਅਰਖ, ਕੁਲਵੰਤ ਸਿੰਘ ਸਾਬਕਾ ਸਰਪੰਚ ਬਖੋਪੀਰ, ਤੇਜਵਿੰਦਰ ਸਿੰਘ ਸਰਕਲ ਇੰਚਾਰਜ, ਭੁਪਿੰਦਰ ਸਿੰਘ ਕਾਕੜਾ ਸਰਕਲ ਇੰਚਾਰਜ, ਹਰਮੇਲ ਸਿੰਘ ਬਟਰਿਆਣਾ ਸਰਕਲ ਇੰਚਾਰਜ, ਜਗਤਾਰ ਸਿੰਘ ਬਲਿਆਲ ਸਰਕਲ ਇੰਚਾਰਜ, ਵਿੱਕੀ ਕਲੇਰ, ਵਿਕਰਮਜੀਤ ਸਿੰਘ ਨਕਟੇ ਸਰਕਲ ਇੰਚਾਰਜ, ਅਵਤਾਰ ਆਲੋਅਰਖ ਅਤੇ ਭੀਮ ਸਿੰਘ ਗਾੜੀਆ ਹਾਜਰ ਰਹੇ।
