ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕੀ ਸਟੇਟ ਕੈਲੀਫੋਰਨੀਆ ਪਿਛਲੇ ਕਾਫੀ ਸਮੇਂ ਤੋਂ ਜੰਗਲੀ ਅੱਗਾਂ ਦਾ ਸਾਹਮਣਾ ਕਰ ਰਹੀ ਹੈ । ਸੂਬੇ ਵਿੱਚ ਬਲ ਰਹੀਆਂ ਜੰਗਲੀ ਅੱਗਾਂ ਕਾਰਨ ਵੱਡੇ ਪੱਧਰ ‘ਤੇ ਨੁਕਸਾਨ ਹੋਇਆ ਹੈ। ਇਹਨਾਂ ਅੱਗਾਂ ਵਿੱਚ ਕੈਲਡੋਰ ਨਾਮ ਅੱਗ ਵੱਡੇ ਪੱਧਰ ‘ਤੇ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇਸ ਸੰਕਟ ਦੌਰਾਨ ਸੂਬੇ ਨੂੰ ਜਿਆਦਾ ਸੁਰੱਖਿਆ ਅਤੇ ਸਹਾਇਤਾ ਕਾਰਜ ਪ੍ਰਦਾਨ ਕਰਨ ਲਈ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਵੱਲੋਂ ਕੈਲਡੋਰ ਅਤੇ ਹੋਰ ਜੰਗਲੀ ਅੱਗਾਂ ਦੇ ਚਲਦਿਆਂ ਕੈਲੀਫੋਰਨੀਆ ਵਿੱਚ ਐਮਰਜੈਂਸੀ ਘੋਸ਼ਿਤ ਕੀਤੀ ਹੈ ਇਸ ਸਬੰਧੀ ਵਾਈਟ ਹਾਊਸ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਕਿ ਰਾਸ਼ਟਰਪਤੀ ਨੇ ਇਸ ਦੌਰਾਨ ਸੂਬੇ ਵਿੱਚ ਚੱਲ ਰਹੀਆਂ ਸਥਾਨਕ ਸਹਾਇਤਾ ਕੋਸ਼ਿਸ਼ਾਂ ਨੂੰ ਵਧਾਉਣ ਲਈ ਕੇਂਦਰੀ ਸਹਾਇਤਾ ਦਾ ਆਦੇਸ਼ ਦਿੱਤਾ। ਇਹ ਅੱਗ ਅਗਸਤ ਦੇ ਬਲ ਰਹੀ ਹੈ ਅਤੇ ਅਜੇ ਵੀ ਇਸ ਕਾਰਨ ਟਾਹੋ ਝੀਲ ਦੇ ਨੇੜੇ ਘਰਾਂ ਅਤੇ ਕਾਰੋਬਾਰਾਂ ਨੂੰ ਖਤਰਾ ਹੈ। ਰਾਸ਼ਟਰਪਤੀ ਦੁਆਰਾ ਕੀਤੀ ਇਸ ਘੋਸ਼ਣਾ ਤਹਿਤ ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ ਅਤੇ ਕੇੰਦਰੀ ਐਮਰਜੈਂਸੀ ਮੈਨੇਜਮੈਂਟ ਏਜੰਸੀ (ਫੇਮਾ) ਦੁਆਰਾ ਰਾਹਤ ਅਤੇ ਸੁਰੱਖਿਆ ਉਪਾਵਾਂ ਲਈ ਤਾਲਮੇਲ ਕੀਤਾ ਜਾਵੇਗਾ।
