ਬੈਰਗਾਮੋ:
ਜਿਲਾ ਬੈਰਗਾਮੋ ਦੇ ਸਭ ਤੋਂ ਵੱਡੇ ਸਾਂ. ਜਿਓਵਾਨੀ ੨੩ ਹਸਪਤਾਲ ਦੇ ਐਮਰਜੈੰਸੀ ਹਾਲ ਦੀ ਇਹ ਤਸਵੀਰ ਅੱਜ ਦੀ ਹੈ ਜਿੱਥੇ ਅੱਜ 45 ਦਿਨ ਬਾਦ ਕੋਈ ਵੀ ਆਕਸੀਜਨ ਸਿਲੰਡਰਾਂ ਵਾਲੇ ਸਟਰੈਚਰ ਹੁਣ ਦਿਖਾਈ ਨਹੀਂ ਦੇ ਰਹੇ।

ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਜਾਂ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦੀਆਂ ਕਤਾਰਾਂ ਆਖਰਕਾਰ ਭੰਗ ਹੋ ਗਈਆਂ ਹਨ। 45 ਦਿਨ ਬਹੁਤ ਹੀ ਦਰਦ ਭਰੇ ਸਨ। ਮਰੀਜ਼ਾਂ ਦੇ ਭੀੜ ਭਰੇ ਵਾਰਡ, ਡਾਕਟਰਾਂ ਅਤੇ ਨਰਸਾਂ ਦੇ ਦੀ ਭੱਜ ਦੌੜ ਹਰ ਵੇਲੇ ਬਣੀ ਰਹਿੰਦੀ ਸੀ। ਅੱਜ ਪਹਿਲੀ ਵਾਰ ਸੀ ਕਿ ਬੈਰਗਾਮੋ ਵਿੱਚ ਕੁਝ ਸੁਖਾਵਾਂ ਦੇਖਣ ਨੂੰ ਮਿਲਿਆ ਹੈ। ਹਸਪਤਾਲ ਦੇ ਪ੍ਰਵੇਸ਼ ਦੁਆਰ ‘ਤੇ ਕਤਾਰ ਵਿੱਚ ਲੱਗੀਆਂ ਨਿਰੰਤਰ ਐਂਬੂਲੈਂਸਾਂ ਡਰਾਵਣਾ ਦ੍ਰਿਸ਼ ਪੇਸ਼ ਕਰਦੀਆਂ ਸਨ। ਬੈਰਗਾਮੋ ਜਿਲੇ ਵਿੱਚ ਕਰੋਨਾ ਦੀ ਸਭ ਤੋਂ ਵੱਧ ਮਾਰ ਪਈ ਹੈ। ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਦੀ ਹਾਲਾਤ ਵੇਖ ਕੇ ਆਸ ਦੀ ਇੱਕ ਕਿਰਨ ਨਜਰ ਆਈ ਹੈ।