8.9 C
United Kingdom
Saturday, April 19, 2025

More

    ਕੈਲੀਫੋਰਨੀਆ ‘ਚ ਨੇਵੀ ਦਾ ਹੈਲੀਕਾਪਟਰ ਹੋਇਆ ਕ੍ਰੈਸ਼, ਪੰਜ ਅਧਿਕਾਰੀ ਲਾਪਤਾ

    ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
    ਕੈਲੀਫੋਰਨੀਆ ਵਿੱਚ ਮੰਗਲਵਾਰ ਨੂੰ ਅਮਰੀਕਾ ਨੇਵੀ ਦਾ ਇੱਕ ਐਮ ਐਚ – 60 ਐਸ ਹੈਲੀਕਾਪਟਰ , ਜਿਸਨੇ ਯੂ ਐਸ ਐਸ ਅਬਰਾਹਮ ਲਿੰਕਨ ਤੋਂ ਉਡਾਣ ਭਰੀ ਸੀ, ਸਾਨ ਡਿਏਗੋ ਕੋਸਟ ਦੇ ਨੇੜੇ ਪੈਸੀਫਿਕ ਮਹਾਂਸਾਗਰ ਵਿੱਚ ਹਾਦਸਾ ਗ੍ਰਸਤ ਹੋ ਗਿਆ। ਹੈਲੀਕਾਪਟਰ ਦੇ ਮੰਗਲਵਾਰ ਨੂੰ ਪ੍ਰਸ਼ਾਂਤ ਮਹਾਸਾਗਰ ਵਿੱਚ ਹਾਦਸਾਗ੍ਰਸਤ ਹੋਣ ਤੋਂ ਬਾਅਦ ਇੱਕ ਵਿਅਕਤੀ ਨੂੰ ਬਚਾਇਆ ਗਿਆ ਅਤੇ ਪੰਜ ਹੋਰ ਲਾਪਤਾ ਹਨ। ਸੈਨਾ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਮ ਐਚ -60 ਐਸ ਹੈਲੀਕਾਪਟਰ ਸਾਨ ਡਿਏਗੋ ਕੋਸਟ ਤੋਂ ਲਗਭਗ 60 ਮੀਲ ਦੀ ਦੂਰੀ ‘ਤੇ ਸ਼ਾਮ 4:30 ਵਜੇ ਰੁਟੀਨ ਫਲਾਈਟ ਆਪਰੇਸ਼ਨ ਦੌਰਾਨ ਸਮੁੰਦਰ ਵਿੱਚ ਜਾ ਡਿੱਗਿਆ। ਇਸ ਹਾਦਸੇ ਉਪਰੰਤ ਮਲਟੀਪਲ ਕੋਸਟ ਗਾਰਡ, ਨੇਵੀ ਦੇ ਜਹਾਜ਼ ਅਤੇ ਕਿਸ਼ਤੀਆਂ ਲਾਪਤਾ ਹੋਏ ਅਧਿਕਾਰੀਆਂ ਲਈ ਖੋਜ ਅਤੇ ਬਚਾਅ ਕਾਰਜ ਕਰ ਰਹੀਆਂ ਸਨ। ਇਸ ਹੈਲੀਕਾਪਟਰ ਵਿੱਚ ਕੁੱਲ ਕਿੰਨੇ ਅਧਿਕਾਰੀ ਸਵਰ ਸਨ ਦੇ ਬਾਰੇ ਫਿਲਹਾਲ ਖੁਲਾਸਾ ਨਹੀਂ ਕੀਤਾ ਗਿਆ ਹੈ। ਸਾਨ ਡਿਏਗੋ ਦੇਸ਼ ਦਾ ਦੂਜਾ ਸਭ ਤੋਂ ਵੱਡਾ ਜਲ ਸੈਨਾ ਦਾ ਬੇਸ ਹੈ ਅਤੇ ਐਮ ਐਚ – 60 ਦੀ ਵਰਤੋਂ ਲੜਾਈ ‘ਚ ਸਹਾਇਤਾ, ਮਾਨਵਤਾਵਾਦੀ ਆਫਤਾਂ ‘ਚ ਰਾਹਤ ਅਤੇ ਬਚਾਅ ਆਦਿ ਮਿਸ਼ਨਾਂ ਵਿੱਚ ਕੀਤੀ ਜਾਂਦੀ ਹੈ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!