ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਕਿਸੇ ਕੋਰੋਨਾ ਪਾਜੇਟਿਵ ਵਿਅਕਤੀ ਦੇ ਨੇੜਲੇ ਸੰਪਰਕ ਵਜੋਂ ਪਛਾਣੇ ਜਾਣ ਤੋਂ ਬਾਅਦ ਇਕਾਂਤਵਾਸ ਹੋ ਰਹੇ ਹਨ। ਇਸ ਸਬੰਧੀ ਸਟਰਜਨ ਨੇ ਸੋਸ਼ਲ ਮੀਡੀਆ ‘ਤੇ ਅਪਡੇਟ ਦਿੰਦਿਆਂ ਕਿਹਾ ਕਿ ਉਹ ਪੀ ਸੀ ਆਰ ਟੈਸਟ ਦਾ ਨਤੀਜਾ ਪ੍ਰਾਪਤ ਕਰਨ ਤੱਕ ਇਕਾਂਤਵਾਸ ਰਹਿਣਗੇ। ਸਟਰਜਨ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਨੂੰ ਟੈਸਟ ਐਂਡ ਟਰੇਸ ਦੁਆਰਾ ਇਕਾਂਤਵਾਸ ਲਈ ਨੋਟੀਫਿਕੇਸ਼ਨ ਮਿਲੀ ਹੈ ਕਿਉਂਕਿ ਐਪ ਨੇ ਉਹਨਾਂ ਨੂੰ ਵਾਇਰਸ ਪਾਜੇਟਿਵ ਵਿਅਕਤੀ ਦੇ ਨੇੜਲੇ ਸੰਪਰਕ ਵਜੋਂ ਪਛਾਣਿਆ ਹੈ। ਇਸ ਲਈ ਪੀ ਸੀ ਆਰ ਟੈਸਟ ਦੇ ਨਤੀਜੇ ਤੱਕ ਸਟਰਜਨ ਨੂੰ ਅਲੱਗ ਰਹਿਣਾ ਪਵੇਗਾ। ਨਿਕੋਲਾ ਸਟਰਜਨ ਨੇ ਐਨ ਐਚ ਐਸ ਟੈਸਟ ਐਂਡ ਪ੍ਰੋਟੈਕਟ ਵਿੱਚ ਸਖਤ ਮਿਹਨਤ ਕਰਨ ਵਾਲੇ ਸਾਰੇ ਸੰਪਰਕ ਟ੍ਰੇਸਰਾਂ ਦਾ ਧੰਨਵਾਦ ਕੀਤਾ ਹੈ। ਜਿਕਰਯੋਗ ਹੈ ਕਿ ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਜਿਸ ਤਹਿਤ ਕੋਰੋਨਾ ਵਾਇਰਸ ਦੇ ਕੇਸਾਂ ਦੀ ਇੱਕ ਹੋਰ ਰਿਕਾਰਡ ਗਿਣਤੀ 7113 ਮਾਮਲਿਆਂ ਨਾਲ ਦਰਜ ਕੀਤੀ ਗਈ ਹੈ।
