16.9 C
United Kingdom
Sunday, May 19, 2024

More

    ਅਮਰੀਕਾ : ਸੁਪਰੀਮ ਕੋਰਟ ਨੇ ਬਾਈਡੇਨ ਪ੍ਰਸ਼ਾਸਨ ਦੀ ਬੇਦਖਲੀ ਰੋਕ ਨੂੰ ਹਟਾਇਆ

    ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
    ਅਮਰੀਕਾ ਦੀ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਬਾਈਡੇਨ ਪ੍ਰਸ਼ਾਸਨ ਦੁਆਰਾ ਲਾਗੂ ਕੀਤੀ ਗਈ ਬੇਦਖਲੀ ਰੋਕ ਨੂੰ ਰੱਦ ਕਰ ਦਿੱਤਾ ਹੈ। ਇਸ ਰੋਕ ਨੂੰ ਹਾਲ ਹੀ ਵਿੱਚ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ਬਿਨਾਂ ਕਾਂਗਰਸ ਦੇ ਸਮਰਥਨ ਦੇ ਵਧਾਇਆ ਸੀ। ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਮਕਾਨ/ ਸੰਪਤੀ ਮਾਲਕਾਂ ਨੂੰ ਉਨ੍ਹਾਂ ਲੱਖਾਂ ਅਮਰੀਕੀਆਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਇਜਾਜ਼ਤ ਮਿਲ ਗਈ ਜੋ ਕੋਵਿਡ -19 ਮਹਾਂਮਾਰੀ ਕਾਰਨ ਕਿਰਾਏ ਦੇਣ ਤੋਂ ਅਸਮਰੱਥ ਹਨ। ਮਹਾਮਾਰੀ ਨਾਲ ਸੰਬੰਧਤ ਬੇਦਖਲੀ ਫ੍ਰੀਜ਼ ਨੂੰ ਖਤਮ ਕਰਨ ਦਾ ਫੈਸਲਾ ਮਕਾਨ ਮਾਲਕਾਂ ਅਤੇ ਰੀਅਲ ਅਸਟੇਟ ਸਮੂਹਾਂ ਦੁਆਰਾ, ਇਸ ਨੀਤੀ ਨੂੰ ਕਾਨੂੰਨੀ ਚੁਣੌਤੀ ਦੇਣ ਦੇ ਨਤੀਜੇ ਵਜੋਂ ਆਇਆ ਹੈ।ਇਹਨਾਂ ਵਿੱਚ ਅਲਾਬਾਮਾ ਅਤੇ ਜਾਰਜੀਆ ਦੇ ਮਕਾਨ ਮਾਲਕ/ ਰੀਅਲ ਅਸਟੇਟ ਸਮੂਹ ਆਦਿ ਸ਼ਾਮਲ ਸਨ। 3 ਅਗਸਤ ਨੂੰ, ਸੀ ਡੀ ਸੀ ਨੇ ਸੰਸਦ ਦੀ ਮਨਜ਼ੂਰੀ ਦੇ ਬਿਨਾਂ ਮਹਾਂਮਾਰੀ ਦੇ ਚਲਦਿਆਂ ਕਿਰਾਏਦਾਰਾਂ ਨੂੰ ਕੱਢਣ ‘ਤੇ ਲਗਾਈ ਰੋਕ ਨੂੰ ਵਧਾ ਦਿੱਤਾ ਸੀ, ਜਿਸ ਵਿੱਚ ਵਾਇਰਸ ਤੋਂ ਜਿਆਦਾ ਪ੍ਰਭਾਵਿਤ ਖੇਤਰ ਸ਼ਾਮਲ ਸਨ। ਜਦਕਿ ਇਸ ਸਬੰਧੀ ਸੁਪਰੀਮ ਕੋਰਟ ਅਨੁਸਾਰ ਸੀ ਡੀ ਸੀ ਇਸ ਤਰ੍ਹਾਂ ਦੀ ਰੋਕ ਲਗਾਉਣ ਦਾ ਅਧਿਕਾਰ ਨਹੀਂ ਹੈ। ਇਸ ਸਬੰਧੀ ਜਸਟਿਸ ਬ੍ਰੇਟ ਕੈਵਾਨੌਗ, ਜਿਨ੍ਹਾਂ ਨੇ ਰੋਕ ਨੂੰ ਬਰਕਰਾਰ ਰੱਖਣ ਲਈ ਵੋਟ ਦਿੱਤੀ ਸੀ ਦੇ ਅਨੁਸਾਰ ਇਸ ਰੋਕ ਦੇ ਵਾਧੇ ਲਈ ਸੰਸਦ ਮੈਂਬਰਾਂ ਦੀ ਮਨਜ਼ੂਰੀ ਹੋਣੀ ਚਾਹੀਦੀ ਹੈ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਦੇ ਅਨੁਸਾਰ ਸੁਪਰੀਮ ਕੋਰਟ ਦੇ ਇਸ ਫੈਸਲੇ ਨੇ ਬਾਈਡੇਨ ਪ੍ਰਸ਼ਾਸਨ ਨੂੰ ਨਿਰਾਸ਼ ਕੀਤਾ ਹੈ ਅਤੇ ਇਸ ਫੈਸਲੇ ਦੇ ਨਤੀਜੇ ਵਜੋਂ, ਕਈ ਪਰਿਵਾਰਾਂ ਨੂੰ ਮਹਾਂਮਾਰੀ ਦੌਰਾਨ ਬੇਦਖਲੀ ਦੇ ਦਰਦਨਾਕ ਪ੍ਰਭਾਵਾਂ ਦਾ ਸਾਹਮਣਾ ਕਰਨਾ ਪਵੇਗਾਗਾ। ਇਸਦੇ ਇਲਾਵਾ ਦੇਸ਼ ਭਰ ਦੇ ਭਾਈਚਾਰਿਆਂ ਦਰਮਿਆਨ ਕੋਵਿਡ -19 ਦੇ ਸੰਪਰਕ ਵਿੱਚ ਆਉਣ ਦਾ ਖਤਰਾ ਵੀ ਵਧ ਜਾਵੇਗਾ।

    Punj Darya

    Leave a Reply

    Latest Posts

    error: Content is protected !!