ਲੰਡਨ (ਪੰਜ ਦਰਿਆ ਬਿਊਰੋ)
ਭਾਰਤ ਵਿੱਚੋਂ ਭਗੌੜਾ ਹੋ ਕੇ ਬਰਤਾਨੀਆ ਆ ਠਹਿਰੇ ਵਿਜੇ ਮਾਲਿਆ ਨੂੰ ਬਰਤਾਨਵੀ ਹਾਈਕੋਰਟ ਵੱਲੋਂ ਝਟਕਾ ਮਿਲਿਆ ਹੈ। 9000 ਕਰੋੜ ਦੇ ਡਿਫਾਲਟਰ ਵਿਜੈ ਮਾਲਿਆ ਨੂੰ ਹੁਣ ਭਾਰਤ ਲਿਆਉਣ ਰਾਹ ਪੱਧਰਾ ਹੋ ਗਿਆ ਹੈ ਕਿਉਕਿ ਬਰਤਾਨੀਆ ਦੀ ਹਾਈ ਕੋਰਟ ਨੇ ਉਸਦੀ ਉਹ ਅਪੀਲ ਰੱਦ ਕਰ ਦਿੱਤੀ ਹੈ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਉਸਨੂੰ ਭਾਰਤ ਨਾ ਭੇਜਿਆ ਜਾਵੇ। ਦੇਖਣਾ ਇਹ ਹੈ ਕਿ ਮਾਲਿਆ ਨਾਲ ਕੀ ਵਾਪਰਦੀ ਹੈ?
