4.6 C
United Kingdom
Sunday, April 20, 2025

More

    ਯੂਕੇ: ਕੋਰੋਨਾ ਵੈਕਸੀਨ ਪ੍ਰਾਪਤ ਲੋਕਾਂ ਲਈ ਇਕਾਂਤਵਾਸ ਦੀ ਜਰੂਰਤ ਹੋਈ ਖਤਮ

    ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਯੂਕੇ ਵਿੱਚ ਇੰਗਲੈਂਡ ਅਤੇ ਉੱਤਰੀ ਆਇਰਲੈਂਡ ਦੇ ਉਹਨਾਂ ਲੋਕਾਂ ਲਈ ਕੋਰੋਨਾ ਪੀੜਤ ਵਿਅਕਤੀ ਦੇ ਨੇੜਲੇ ਸੰਪਰਕ ਹੋਣ ਵਜੋਂ ਇਕਾਂਤਵਾਸ ਹੋਣ ਦੀ ਜਰੂਰਤ 16 ਅਗਸਤ ਤੋਂ ਨਵੇਂ ਨਿਯਮਾਂ ਤਹਿਤ ਖਤਮ ਹੋ ਗਈ ਹੈ, ਜਿਨ੍ਹਾਂ ਨੇ ਕੋਵਿਡ ਟੀਕੇ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ।ਇਹਨਾਂ ਲੋਕਾਂ ਨੂੰ ਹੁਣ 10 ਦਿਨਾਂ ਲਈ ਇਕਾਂਤਵਾਸ ਹੋਣ ਦੀ ਬਜਾਏ, ਪੀ ਸੀ ਆਰ ਟੈਸਟ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਨਵੇਂ ਨਿਯਮ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ‘ਤੇ ਵੀ ਲਾਗੂ ਹੁੰਦੇ ਹਨ।ਇਕਾਂਤਵਾਸ ਦੇ ਇਹਨਾਂ ਨਿਯਮਾਂ ਵਿੱਚ ਬਦਲਾਅ  ਸਕਾਟਲੈਂਡ ਅਤੇ ਵੇਲਜ਼ ਵਿੱਚ ਪਹਿਲਾਂ ਹੀ ਲਾਗੂ ਕੀਤੇ ਜਾ ਚੁੱਕੇ ਹਨ। ਇਹਨਾਂ ਨਵੇਂ ਨਿਯਮਾਂ ਤਹਿਤ ਇੰਗਲੈਂਡ ਅਤੇ ਉੱਤਰੀ ਆਇਰਲੈਂਡ ਵਿੱਚ ਨੇੜਲੇ ਸੰਪਰਕਾਂ ਵਜੋਂ ਇਕਾਂਤਵਾਸ ਲਈ ਸੂਚਿਤ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਕਾਫੀ ਕਮੀ ਆਉਣ ਦੀ ਉਮੀਦ ਹੈ।  ਇੰਗਲੈਂਡ ਅਤੇ ਵੇਲਜ਼ ਵਿੱਚ ਜੁਲਾਈ ਮਹੀਨੇ ‘ਚ ਇੱਕ ਹਫਤੇ ਦੇ ਵਕਫੇ ਦੌਰਾਨ ਤਕਰੀਬਨ 7 ਲੱਖ ਲੋਕਾਂ ਨੂੰ ਇਕਾਂਤਵਾਸ ਲਈ ਸੂਚਿਤ ਕੀਤਾ ਗਿਆ ਸੀ। ਇਹਨਾਂ ਸੂਚਨਾਵਾਂ ਕਰਕੇ ਵੱਡੇ ਪੱਧਰ ‘ਤੇ ਕਾਰੋਬਾਰ ਸਟਾਫ ਦੀ ਕਮੀ ਤੋਂ ਪ੍ਰਭਾਵਿਤ ਹੋਏ ਸਨ, ਕਿਉਂਕਿ ਜਿਆਦਾਤਰ ਕਾਮੇ ਇਕਾਂਤਵਾਸ ਲਈ ਘਰ ਰਹਿਣ ਲਈ ਮਜਬੂਰ ਹੋਏ ਸਨ। ਇਸ ਨਾਲ ਸਰਕਾਰ ਨੇ ਕੁੱਝ ਪ੍ਰਮੁੱਖ ਕਾਰੋਬਾਰਾਂ ਦੇ ਕਰਮਚਾਰੀਆਂ  ਐਨ ਐਚ ਐਸ ਐਪ ਦੁਆਰਾ ਇਕਾਂਤਵਾਸ ਲਈ ਸੂਚਿਤ ਹੋਣ ‘ਤੇ  ਇਕਾਂਤਵਾਸ ਦੀ ਜਗ੍ਹਾ ਰੋਜ਼ਾਨਾ ਟੈਸਟ ਲੈਣ ਦੀ ਆਗਿਆ ਦਿੱਤੀ ਸੀ।ਇੰਗਲੈਂਡ ਵਿਚ, ਨਵੇਂ ਨਿਯਮ ਉਨ੍ਹਾਂ ‘ਤੇ ਲਾਗੂ ਹੁੰਦੇ ਹਨ ਜਿਨ੍ਹਾਂ ਨੂੰ ਸਕਾਰਾਤਮਕ ਕੇਸ ਦੇ ਸੰਪਰਕ ਵਿਚ ਆਉਣ ਤੋਂ ਘੱਟੋ ਘੱਟ 14 ਦਿਨ ਪਹਿਲਾਂ ਮਨਜ਼ੂਰਸ਼ੁਦਾ ਟੀਕੇ ਦੀ ਅੰਤਮ ਖੁਰਾਕ ਦਿੱਤੀ ਗਈ ਸੀ ਅਤੇ ਜਿਹੜੇ ਲੋਕ ਐਪ ਦੁਆਰਾ ਅਲਰਟ ਪ੍ਰਾਪਤ ਕਰ ਰਹੇ ਹਨ, ਨੂੰ ਹੁਣ ਮੁਫਤ ਪੀ ਸੀ ਆਰ ਟੈਸਟ ਲੈਣ ਦੀ ਸਲਾਹ ਦਿੱਤੀ ਜਾਵੇਗੀ। ਇਸ ਤਹਿਤ ਜਿਹੜੇ ਲੋਕ ਸਕਾਰਾਤਮਕ ਟੈਸਟ ਕਰਦੇ ਹਨ, ਜਾਂ ਲੱਛਣ ਦਿਖਾਉਣਾ ਸ਼ੁਰੂ ਕਰਦੇ ਹਨ, ਉਨ੍ਹਾਂ ਨੂੰ ਅਜੇ ਵੀ 10 ਦਿਨਾਂ ਲਈ ਇਕਾਂਤਵਾਸ ਹੋਣ ਦੀ ਕਾਨੂੰਨੀ ਤੌਰ ‘ਤੇ ਜ਼ਰੂਰਤ ਹੋਵੇਗੀ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!