ਫਗਵਾੜਾ (ਸ਼ਿਵ ਕੋੜਾ) ਪੰਜਾਬ ਦੇ ਪਾਣੀ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਾਉਣ ਦੀ ਲੋੜ ਹੈ। ਇਹ ਗੱਲ ਐਨ.ਸੀ.ਸੀ. ਦੇ ਕਮਾਂਡਿੰਗ ਇਨ ਚੀਫ ਕਰਨਲ ਯੋਗੇਸ਼ ਨੇ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਵਲੋਂ ਪਿੰਡ ਪਲਾਹੀ ਨੂੰ ਵਾਤਾਵਰਨ ਵਿਲੇਜ ਵਜੋਂ ਅਡੌਪਟ ਕਰਨ ਦੇ ਮੌਕੇ ਪੌਦੇ ਲਾਉਣ ਦੀ ਮੁਹਿੰਮ ਸ਼ੁਰੂ ਕਰਨ ‘ਤੇ ਕਹੀ। ਉਹਨਾ ਕਿਹਾ ਕਿ ਪੰਜਾਬ ਹੇਠਲਾ ਧਰਤੀ ਦਾ ਪਾਣੀ ਖ਼ਤਮ ਹੁੰਦਾ ਜਾ ਰਿਹਾ ਹੈ ਅਤੇ ਅਸੀਂ ਇਸ ਦੀ ਦੁਰਵਰਤੋਂ ਕਰ ਰਹੇ ਹਾਂ। ਪੰਜਾਬ ਦੇ ਪਿੰਡਾਂ ‘ਚ ਮੁੜ ਖੁਸ਼ਹਾਲੀ ਲਿਆਉਣ ਲਈ ਪਾਣੀ ਬਚਾਉਣ ਲਈ ਉੱਦਮ ਉਪਰਾਲੇ ਕਰਨੇ ਚਾਹੀਦੇ ਹਨ। ਪਿੰਡ ‘ਚ ਬੂਟੇ ਲਗਾਉਣ ਉਪਰੰਤ ਕਰਨਲ ਯੋਗੇਸ਼ ਨੇ ਐਨ.ਸੀ.ਸੀ. ਅਫ਼ਸਰਾਂ ਅਤੇ ਕੈਡਿਟਾਂ ਦੀ ਸ਼ਲਾਘਾ ਕੀਤੀ ਕਿ ਉਹਨਾ ਨੇ ਇਤਹਾਸਿਕ ਪਿੰਡ ਪਲਾਹੀ ਨੂੰ ਸਵੱਛ ਬਨਾਉਣ ਅਤੇ ਵਾਤਾਵਰਨ ਪੱਖੋਂ ਪ੍ਰਦੂਸ਼ਨ ਰਹਿਤ ਕਰਨ ਦਾ ਬੀੜਾ ਚੁੱਕਿਆ ਹੈ। ਇਸ ਸਮੇਂ ਹੋਰਾਂ ਤੋਂ ਬਿਨ੍ਹਾਂ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਗੁਰਪਾਲ ਸਿੰਘ ਸਾਬਕਾ ਸਰਪੰਚ ਅਤੇ ਸਮਾਜ ਸੇਵਕ ਸੁਖਵਿੰਦਰ ਸਿੰਘ ਸੱਲ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮੇਂ ਕਰਵਾਏ ਇੱਕ ਸਮਾਗਮ ਦੌਰਾਨ ਹਰਮੇਲ ਸਿੰਘ ਗਿੱਲ, ਗੁਰਨਾਮ ਸਿੰਘ ਸੱਲ, ਸੁਮਨ ਸਿੰਘ ਸੱਲ, ਰਵਿੰਦਰ ਸਿੰਘ ਸੱਗੂ, ਰਵੀਪਾਲ ਪੰਚ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ, ਨਿਰਮਲ ਜੱਸੀ, ਮਦਨ ਲਾਲ ਪੰਚ, ਬਿੰਦਰ ਫੁੱਲ, ਜੱਸੀ ਸੱਲ, ਹਰਨੇਕ ਕੁਮਾਰ, ਜਸਬੀਰ ਸਿੰਘ ਬਸਰਾ, ਗੋਬਿੰਦ ਸਿੰਘ ਸੱਲ ਕੋਚ ਵੇਟ ਲਿਫਟਿੰਗ, ਪੀਟਰ ਕੁਮਾਰ ਸਾਬਕਾ ਪੰਚ, ਪਲਵਿੰਦਰ ਸਿੰਘ ਸੱਲ, ਜੋਤੀ ਗਿੱਲ, ਰਾਜਨ, ਪੰਜਾਬ ਸਿੰਘ, ਐਨ.ਸੀ.ਸੀ. ਇੰਚਾਰਜ ਰਨਵੀਰ ਸਿੰਘ, ਐਨ.ਸੀ. ਸੀ. ਸਟਾਫ਼, ਐਨ.ਸੀ. ਕੈਡਿਟ ਅਤੇ ਸਕੂਲ ਪ੍ਰਿੰਸੀਪਲ ਜ਼ੋਰਾਵਰ ਸਿੰਘ ਹਾਜ਼ਰ ਸਨ।
