6.9 C
United Kingdom
Saturday, March 7, 2026

More

    “ਸਫਾਈ ਸੈਨਿਕਾਂ” ਦਾ ਕੀਤਾ ਗਿਆ ਸਨਮਾਨ

    ਇਹ ਸਫਾਈ ਕਰਮਚਾਰੀ ਨਹੀ ਬਲਕਿ ਸਫਾਈ ਸੈਨਿਕ ਹਨ – ਸ਼੍ਰੀਮਤੀ ਜਯੋਤੀ ਬਾਲਾ ਮੱਟੂ ਐੱਸ.ਡੀ.ਐੱਮ ਦਸੂਹਾ
    ਦਸੂਹਾ (ਸਫ਼ਰੀ)

    ਕੋਰੋਨਾ ਵਾਇਰਸ ਜੋ ਇੱਕ ਮਹਾਮਾਰੀ ਹੈ ਇਸ ਨਾਲ ਨਿਜੱਠਣ ਲਈ ਸਰਕਾਰਾਂ ਤੇ ਹਰ ਇੱਕ ਪ੍ਰਸ਼ਾਸਨ ਦਿਨ ਰਾਤ ਲੱਗੇ ਹੋਏ ਹਨ ਤਾਂ ਜੋ ਇਸ ਦੇ ਮਾੜੇ ਪ੍ਰਭਾਵਾਂ ਨੂੰ ਹੋਰ ਅੱਗੇ ਵਧਣ ਤੋਂ ਰੋਕਿਆ ਜਾ ਸਕੇ ਹਰ ਇੱਕ ਵਲੋ ਆਪਣਾ ਬਣਦਾ ਯੋਗਦਾਨ ਵੀ ਦਿੱਤਾ ਜਾ ਰਿਹਾ ਹੈ ਹਰ ਕਿਸੇ ਵਲੋਂ ਕੋਰੋਨਾ ਵਾਇਰਸ ਵਿਰੁੱਧ ਲੱਗੀ ਜੰਗ ਵਿੱਚ ਆਪਣਾ ਵਧੀਆ ਰੋਲ ਅਦਾ ਕੀਤਾ ਜਾ ਰਿਹਾ ਹੈ ਤਾ ਜੋ ਜਲਦ ਤੋ ਜਲਦ ਇਸ ਮਹਾਮਾਰੀ ਤੋ ਨਿਜ਼ਾਤ ਮਿਲ ਸਕੇ। ਇਸੇ ਲੜੀ ਤਹਿਤ ਨਗਰ ਕੌਂਸਲ ਦਸੂਹਾ ਵਲੋ ਵੀ ਕੋਰੋਨਾ ਵਾਇਰਸ ਦੇ ਮਾੜੇ ਪ੍ਰਭਾਵਾਂ ਨੂੰ ਰੋਕਣ ਲਈ ਹਰ ਦਿਨ ਨਵੇ-ਨਵੇ ਉਪਰਾਲੇ ਕੀਤੇ ਜਾ ਰਹੇ ਜਿਨ੍ਹਾਂ ਦੀ ਆਮ ਲੋਕਾਂ ਵਲੋਂ ਸਲਾਘਾ ਵੀ ਕੀਤੀ ਜਾ ਰਹੀ ਹੈ। ਕੋਰੋਨਾ ਵਾਇਰਸ ਦੇ ਖਿਲਾਫ ਲੱਗੀ ਇਸ ਜੰਗ ਵਿੱਚ ਸਫਾਈ ਕਰਮਚਾਰੀਆ ਦਾ ਵੀ ਇੱਕ ਵੱਡਾ ਰੋਲ ਹੈ ਜੋ ਆਪਣੀ ਡਿਊਟੀ ਪੂਰੀ ਤਨਦੇਹੀ, ਇਮਾਨਦਾਰੀ ਤੇ ਪੂਰੀ ਮੁਸ਼ਤੈਦੀ ਨਾਲ ਨਿਭਾ ਰਹੇ ਹਨ ਉਨ੍ਹਾਂ ਦੀ ਵਧੀਆ ਕਾਰਜ਼ਗੁਜਾਰੀ, ਵਧੀਆਂ ਸੇਵਾਵਾਂ ਨੂੰ ਦੇਖਦੇ ਹੋਏ ਮਦਨ ਸਿੰਘ ਈ. ਓ ਨਗਰ ਕੌਂਸਲ ਦਸੂਹਾ ਦੇ ਸਹਿਯੋਗ ਨਾਲ ਰਾਜੀਵ ਪਾਰਕ ਕਸਬਾ ਦਸੂਹਾ ਵਿਖੇ ਸ੍ਰੀਮਤੀ ਜਯੋਤੀ ਬਾਲਾ ਮੱਟੂ, ਪੀ.ਸੀ.ਐਸ, ਉਪ ਮੰਡਲ ਮੈਜਿਸਟਰੇਟ ਦਸੂਹਾ ਵਲੋਂ ਸਨਮਾਨਿਤ ਕਰਵਾਇਆ ਗਿਆ ਤੇ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਜਯੋਤੀ ਬਾਲਾ ਮੱਟੂ ਐਸ.ਡੀ.ਐੱਮ ਦਸੂਹਾ ਨੇ ਕਿਹਾ ਅੱਜ ਪੂਰਾ ਦੇਸ਼ ਬੜੀ ਔਖੀ ਘੜੀ ਵਿੱਚੋਂ ਲੰਘ ਰਿਹਾ ਹੈ ਕੋਰੋਨਾ ਵਾਇਰਸ ਦਾ ਕਹਿਰ ਪੂਰੇ ਵਿਸ਼ਵ ਵਿੱਚ ਹੋ ਰਿਹਾ ਹੈ ਤੇ ਇਸ ਨਾਲ ਬਹੁਤ ਕੁਝ ਪ੍ਰਭਾਵਿਤ ਹੋਇਆ ਹੈ ਇਸ ਘੜੀ ਵਿੱਚ ਜਿੱਥੇ ਹਰ ਕੋਈ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾ ਰਿਹਾ ਹੈ ,ਉੱਥੇ ਹੀ ਸਫਾਈ ਕਰਮਚਾਰੀਆ ਵਲੋਂ ਵੀ ਆਪਣਾ ਬਣਦਾ ਪੂਰਾ ਯੋਗਦਾਨ ਪ੍ਰਸ਼ਾਸਨ ਨੂੰ ਦਿੱਤਾ ਜਾ ਰਿਹਾ ਹੈ ਇਹ ਸਫਾਈ ਕਰਮਚਾਰੀ ਨਹੀ ਹਨ ਬਲਕਿ ਇਹ ਸਾਰੇ ਸਫਾਈ ਸੈਨਿਕ ਹਨ ਜੋ ਆਪਣੀ ਡਿਊਟੀ ਨੂੰ ਕੋਰੋਨਾ ਵਾਇਰਸ ਦੀ ਜੰਗ ਦੇ ਖਿਲਾਫ ਪੂਰੀ ਮੁਸ਼ਤੈਦੀ ਨਾਲ ਦਿਨ ਰਾਤ ਕਰ ਰਹੇ ਹਨ ਮੈ ਇਨ੍ਹਾਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਕਿਸ ਤਰ੍ਹਾਂ ਇਹ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਮਜ੍ਹਬੂਤੀ ਨਾਲ ਲੱਗੇ ਹੋਏ ਹਨ। ਉਨ੍ਹਾਂ ਨਾਲ ਹੀ ਅੱਗ ਬੁਝਾਊ ਕੇਦਰ ਤੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਦਾ ਵੀ ਧੰਨਵਾਦ ਕੀਤਾ ਤੇ ਕਿਹਾ ਇਨ੍ਹਾਂ ਵਲੋਂ ਵੀ ਇਲਾਕੇ ਦੇ ਲੋਕਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਏ । ਉਨ੍ਹਾਂ ਆਪਣੇ ਸੰਦੇਸ਼ ਅੰਦਰ ਕਿਹਾ ਸਾਨੂੰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇਹ ਜਰੂਰੀ ਬਣਾਉਣਾ ਚਾਹੀਦਾ ਹੈ ਕਿ ਵੱਧ ਤੋਂ ਵੱਧ ਸਮਾਂ ਆਪਣੇ ਘਰਾਂ ਵਿੱਚ ਹੀ ਰਹਿ ਕੇ ਬਤੀਤ ਕੀਤਾ ਜਾਵੇ ਨਾਲ ਹੀ ਜੇਕਰ ਕੋਈ ਜਰੂਰੀ ਕੰਮ ਹੈ ਤਾਂ ਹੀ ਘਰੋ ਬਾਹਰ ਨਿਲਿਆ ਜਾਵੇ। ਇਸ ਮੌਕੇ ਡਾ. ਐੱਸ.ਪੀ ਸਿੰਘ ਐੱਸ.ਐੱਮ.ਓ ਮੰਡ ਪੰਧੇਰ ਨੇ ਹਾਜ਼ਰ ਸਾਰੇ ਹੀ ਵਿਅਕਤੀਆਂ ਨੂੰ ਕੋਰੋਨਾ ਵਾਇਰਸ ਸਬੰਧੀ ਬਚਾਅ ਦੀ ਜਾਣਕਾਰੀ ਦਿੱਤੀ ਤੇ ਨਾਲ ਹੀ ਉਨ੍ਹਾਂ ਕਿਹਾ ਸਾਨੂੰ ਘਬਰਾਉਣ ਦੀ ਲੋੜ ਨਹੀ ਹੈ ਬਸ ਸੁਚੇਤ ਰਹਿਣ ਦੀ ਲੋੜ ਹੈ। ਇਸ ਮੌਕੇ ਮਦਨ ਸਿੰਘ ਕਾਰਜ਼ ਸਾਧਕ ਅਫਸਰ ਦਸੂਹਾ ਨੇ ਕਿਹਾ ਨਗਰ ਕੌਂਸਲ ਦੇ ਸਫਾਈ ਸੈਨਿਕਾਂ ਵਲੋਂ ਕੋਰੋਨਾ ਵਾਇਰਸ ਨਾਮੁਰਾਦ ਮਹਾਮਾਰੀ ਦੇ ਚਲਦਿਆਂ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਆਪਣੀਆਂ ਸੇਵਾਵਾਂ ਪੂਰੀ ਤਨਦੇਹੀ ਨਾਲ ਨਿਭਾਉਣਾ ਬੜੀ ਸ਼ਲਾਘਾਯੋਗ ਗੱਲ ਹੈ। ਉਨ੍ਹਾਂ ਕਿਹਾ ਨਗਰ ਕੌਂਸਲ ਤੇ ਅੱਗ ਬੁਝਾਊ ਕੇਦਰ ਦਸੂਹਾ ਦੇ ਕਰਮਚਾਰੀਆਂ ਨਾਲ ਮਿਲ ਕੇ ਦਸੂਹਾ ਅੰਦਰ ਸ਼ੈਨੀਟਾਇਜ਼ਰ ਸਪਰੇਅ ਵੀ ਕੀਤੀ ਗਈ ਹੈ, ਨਗਰ ਕੌਂਸਲ ਦੇ ਸਫਾਈ ਸੈਨਿਕਾਂ ਵਲੋਂ ੧੫-੧੬ ਸਪਰੇਅ ਪੰਪਾਂ ਦੇ ਨਾਲ ਪੂਰੇ ਦਸੂਹਾ ਸ਼ਹਿਰ ਦੇ ਗਲੀਆਂ ਮੁਹੱਲਿਆਂ ਵਿੱਚ ਜਾ ਕੇ ਸਪਰੇਅ ਕੀਤੀ ਜਾ ਰਹੀ ਹੈ ਤੇ ਨਾਲ ਹੀ ਦਸੂਹਾ ਸ਼ਹਿਰ ਦੇ ਜਨਤਕ ਥਾਵਾਂ ਉਪਰ ੧੦ ਹੱਥ ਧੋਵਣ ਵਾਲੇ ਸੈਨੀਟਾਇਜ਼ਰ ਟੈਕ ਵੀ ਰੱਖੇ ਗਏ ਹਨ ਜਿਨ੍ਹਾਂ ਦੇ ਪ੍ਰਯੋਗ ਸਦਕਾ ਹਰ ਕੋਈ ਸੈਨਾਈਟਾਇਜ਼ ਹੋ ਸਕਦਾ ਹੈ। ਉਨ੍ਹਾ ਅੱਗ ਬੁਝਾਊ ਕੇਂਦਰ ਦਸੂਹਾ ,ਬਿਜਲੀ ਮਹਿਕਮੇ ਦੇ ਸਾਰੇ ਹੀ ਕਰਮਚਾਰੀਆਂ ਦਾ ਧੰਨਵਾਦ ਕੀਤਾ ਜੋ ਕੋਰੋਨਾ ਵਾਇਰਸ ਦੇ ਮਾੜੇ ਪ੍ਰਭਾਵਾਂ ਦੇ ਇਜਾਫੇ ਨੂੰ ਰੋਕਣ ਵਿੱਚ ਆਪਣਾ ਬਣਦਾ ਯੋਗਦਾਨ ਦੇ ਰਹੇ ਹਨ। ਇਸ ਮੌਕੇ ਸਿਹਤ ਵਿਭਾਗ ਦੀ ਕੋਵਿਡ-੧੯ ਦੀ ਰੈਪਿਡ ਰਿਸਪੌਨਸ ਟੀਮ ਵਲੋਂ ਕਰਮਚਾਰੀਆਂ ਦਾ ਸਿਹਤ ਨਿਰੀਖਣ ਵੀ ਕੀਤਾ ਗਿਆ ਨਾਲ ਹੀ ਕਰਮਚਾਰੀਆਂ ਨੂੰ ਮਾਸਕ, ਗਲੱਵਜ਼, ਸੈਨੀਟਾਇਜ਼ਰ ਤੇ ਡਿਟੋਲ ਵੀ ਦਿੱਤੇ ਗਏ ਤੇ ਸਿਹਤ ਵਿਭਾਗ ਦੀ ਟੀਮ ਵਲੋਂ ਕੰਮ ਕਰਦੇ ਸਮੇ ਕਿੰਨਾਂ ਕਿੰਨਾਂ ਗੱਲਾਂ ਦਾ ਧਿਆਨ ਰੱਖਣਾ ਹੈ ਉਨ੍ਹਾਂ ਬਾਰੇ ਵੀ ਭਰਪੂਰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਨਗਰ ਕੌਂਸਲ, ਅੱਗ ਬੁਝਾਊ ਕੇਂਦਰ ਤੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਤੋ ਇਲਾਵਾ ਹੋਰ ਵੀ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!