ਅਮਨਦੀਪ ਸਿੰਘ ਮਾਲਵਾ ਜੋਨ 4 ਅਤੇ ਕਰਨਵੀਰ ਕ੍ਰਾਂਤੀ ਮਾਲਵਾ ਜੋਨ 5 ਦੇ ਪ੍ਰਧਾਨ ਥਾਪੇ
ਭਵਾਨੀਗੜ੍ਹ (ਦਲਜੀਤ ਕੌਰ ਭਵਾਨੀਗੜ੍ਹ) ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐਸ.ਓ.ਆਈ ਵੱਲੋਂ ਭਵਾਨੀਗੜ੍ਹ ਇਲਾਕੇ ਦੇ 2 ਯੂਥ ਆਗੂਆਂ ਅਮਨਦੀਪ ਸਿੰਘ ਮਾਨ ਨੂੰ ਐਸ. ਓ. ਆਈ. ਦੇ ਮਾਲਵਾ ਜੋਨ 4 (ਜਿਲ੍ਹਾ ਸੰਗਰੂਰ/ਬਰਨਾਲਾ) ਦਾ ਪ੍ਰਧਾਨ ਅਤੇ ਕਰਨਵੀਰ ਸਿੰਘ ਕ੍ਰਾਂਤੀ ਨੂੰ ਐਸ. ਓ. ਆਈ ਦੇ ਮਾਲਵਾ ਜੋਨ 5 (ਜਿਲ੍ਹਾ ਮਾਲੇਰਕੋਟਲਾ/ਪਟਿਆਲਾ) ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਨੌਜਵਾਨ ਵਰਗ ’ਚ ਭਾਰੀ ਖੁਸ਼ੀ ਦੀ ਲਹਿਰ ਪਾਈ ਗਈ। ਇਨ੍ਹਾਂ ਨਿਯੁਕਤੀਆਂ ਨੂੰ ਲੈ ਕੇ ਇਲਾਕੇ ਦੇ ਨੌਜਵਾਨਾਂ ਨੇ ਸ਼ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਐਸ.ਓ.ਆਈ ਦੇ ਸਰਪ੍ਰਸਤ ਭੀਮ ਸਿੰਘ ਵੜੈਚ, ਕੌਮੀ ਪ੍ਰਧਾਨ ਅਰਸ਼ਦੀਪ ਸਿੰਘ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਅਹੁਦਾ ਮਿਲਣ ਤੋਂ ਬਾਅਦ ਅੱਜ ਕਾਫਲੇ ਦੇ ਰੂਪ ’ਚ ਭਵਾਨੀਗੜ੍ਹ ਪੁੱਜੇ ਅਮਨਦੀਪ ਸਿੰਘ ਨੇ ਗੁਰਦੁਆਰਾ ਪਾਤਸਾਹੀ ਨੌਵੀਂ ਭਵਾਨੀਗੜ੍ਹ ਵਿਖੇ ਆ ਕੇ ਮੱਥਾ ਟੇਕਿਆ। ਕਰਨਵੀਰ ਸਿੰਘ ਕ੍ਰਾਂਤੀ ਨੇ ਗੱਲਬਾਤ ਦੌਰਾਨ ਜਿਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਐਸ ਓ ਆਈ ਦੇ ਪ੍ਰਧਾਨ ਅਰਸ਼ਦੀਪ ਸਿੰਘ ਅਤੇ ਸਰਪ੍ਰਸਤ ਭੀਮ ਸਿੰਘ ਵੜੈਚ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਾਰਟੀ ਦੇ ਮਜਬੂਤੀ ਲਈ ਉਹਨਾਂ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ, ਉਸ ਤੇ ਉਹ ਡਟਕੇ ਪਹਿਰਾ ਦੇਣਗੇ। ਉਥੇ ਹੀ ਅਮਨਦੀਪ ਸਿੰਘ ਨੇ ਵੀ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਇੱਕ ਕਰਨ ਤੇ ਉਮੀਦਾਂ ਤੇ ਖਰਾ ਉਤਰਨ ਲਈ ਦਿਨ ਰਾਤ ਇੱਕ ਕਰਨ ਲਈ ਵਚਨਬੱਧਤਾ ਦੁਹਰਾਈ। ਇਸ ਮੌਕੇ ਸ਼ਰੋਮਣੀ ਅਕਾਲੀ ਦਲ ਦੇ ਕਿਸਾਨ ਮੋਰਚੇ ਦੇ ਜਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕਾਕੜਾ, ਸਾਬਕਾ ਕੌਂਸਲਰ ਗੁਰਤੇਜ ਸਿੰਘ ਤੇਜਾ, ਜਗਜੀਤ ਸਿੰਘ ਜੱਗੀ ਸੰਗਤਪੁਰਾ, ਤਰਸੇਮ ਸਿੰਘ, ਬਾਬਾ ਦਰਸ਼ਨ ਸਿੰਘ, ਸਮੇਤ ਵੱਡੀ ਗਿਣਤੀ ਵਿਚ ਯੂਥ ਆਗੂ ਹਾਜਰ ਸਨ।
