ਰਾਏਕੋਟ 19 ਅਪ੍ਰੈਲ (ਰਘਵੀਰ ਸਿੰਘ ਜੱਗਾ)

ਕੋਰੋਨਾ ਵਾਇਰਸ ਕੋਵਿਡ-19 ਕਾਰਨ ਲੋੜਵੰਦ ਪਰਿਵਾਰਾਂ ਨੂੰ ਲੰਗਰ ਪਹੁੰਚਾਉਣ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੱਲ ਰਹੀ ਸੇਵਾ ਦੇ ਤਹਿਤ ਅੱਜ ਸਾਬਕਾ ਸੰਸਦੀ ਸਕੱਤਰ ਅਤੇ ਪੰਜਾਬ ਸਰਵਿਸ ਕਮਿਸ਼ਨ ਦੇ ਮੈਂਬਰ ਬਿਕਰਮਜੀਤ ਸਿੰਘ ਖਾਲਸਾ ਵੱਲੋਂ ਗੁਰਦੁਆਰਾ ਸਾਹਿਬ ਦੇ ਲੰਗਰਾਂ ਲਈ ਆਟਾ, ਦਾਲ, ਚੌਲ, ਘਿਓ ਆਦਿ ਲੋੜੀਂਦਾ ਸਮਾਨ ਆਪਣੇ ਜੇਬ ਖਰਚ ਵਿੱਚ ਦਾਨ ਦਿੱਤਾ ਗਿਆ।
ਇਸ ਮੌਕੇ ਬਿਕਰਮਜੀਤ ਸਿੰਘ ਖਾਲਸਾ ਨੇ ਕਿਹਾ ਕਿ ਇਸ ਆਫਤ ਦੀ ਘੜੀ ‘ਚ ਲੋੜਵੰਦਾਂ ਲੋਕਾਂ ਦੀ ਸੇਵਾ ਕਰਨਾ ਮਨੁੱਖਤਾ ਦੀ ਸੇਵਾ ਕਰਨਾ ਵੱਡੀ ਸੇਵਾ ਹੈ। ਉਨ•ਾਂ ਇਸ ਮੌਕੇ ਸਮਾਜ ਸੇਵੀਆਂ ਨੂੰ ਬੇਨਤੀ ਕੀਤੀ ਕਿ ਇਸ ਮਹਾਂਮਾਰੀ ‘ਚ ਲੋੜਵੰਦਾਂ ਤੱਕ ਲੰਗਰ ਅਤੇ ਰਾਸ਼ਨ ਪਹੁੰਚਣ ਲਈ ਅੱਗੇ ਆਉਣ।
ਜਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੋੜਵੰਦਾਂ ਤੱਕ ਲੰਗਰ ਪਹੁੰਚਣ ਦੀ ਸੇਵਾ ਸ਼ੁਰੂ ਕੀਤੀ ਗਈ ਸੀ, ਜਿਸ ਦੇ ਤਹਿਤ ਇਤਿਹਾਸਿਕ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵੱਲੋਂ ਇਲਾਕੇ ‘ਚ ਲੋੜਵੰਦਾਂ ਲਈ ਲੰਗਰ ਦੀ ਸੇਵਾ ਨਿਰੰਤਰਣ ਚੱਲ ਰਹੀ ਹੈ।
ਇਸ ਮੌਕੇ ਮੈਨੇਜਰ ਕੰਵਲਜੀਤ ਸਿੰਘ, ਜਗਦੇਵ ਸਿੰਘ ਜੱਗਾ, ਕੰਵਲਜੀਤ ਸਿੰਘ ਬਰ•ਮੀ, ਰਾਜੂ ਧੀਂਗੜਾ ਆਦਿ ਹਾਜ਼ਰ ਸਨ।