6.9 C
United Kingdom
Saturday, March 7, 2026

More

    ਵੇਲਜ਼: ਨਦੀ ਵਿੱਚ ਮ੍ਰਿਤਕ ਮਿਲੇ ਪੰਜ ਸਾਲਾਂ ਬੱਚੇ ਦਾ ਨਾਮ ਪੁਲਿਸ ਵੱਲੋਂ ਜਾਰੀ

    ਗਲਾਸਗੋ/ ਵੇਲਜ਼ (ਮਨਦੀਪ ਖੁਰਮੀ ਹਿੰਮਤਪੁਰਾ) 

    ਸਾਊਥ ਵੇਲਜ਼ ਦੀ ਇੱਕ ਨਦੀ ਵਿੱਚ ਪਿਛਲੇ ਦਿਨੀਂ ਮ੍ਰਿਤਕ ਪਾਏ ਗਏ ਇੱਕ ਪੰਜ ਸਾਲਾਂ ਬੱਚੇ ਦਾ ਨਾਮ ਪੁਲਿਸ ਵੱਲੋਂ ਜਾਰੀ ਕੀਤਾ ਗਿਆ ਹੈ। ਵੇਲਜ਼ ਪੁਲਿਸ ਅਨੁਸਾਰ ਇਸ ਮ੍ਰਿਤਕ ਬੱਚੇ ਦਾ ਨਾਮ ਲੋਗਨ ਮਵਾਂਗੀ ਦੱਸਿਆ ਗਿਆ ਹੈ। ਪੁਲਿਸ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਸ਼ਨੀਵਾਰ ਸਵੇਰੇ 5.45 ਵਜੇ ਪੁਲਿਸ ਨੂੰ ਲਾਪਤਾ ਬੱਚੇ ਲਈ ਸੂਚਿਤ ਜਾਣ ਤੋਂ ਬਾਅਦ ਇਸ ਦੀ ਲਾਸ਼ ਬ੍ਰਿਜੈਂਡ ਦੇ ਪਾਂਡੀ ਪਾਰਕ ਦੇ ਨੇੜੇ ਓਗਮੋਰ ਨਦੀ ਵਿੱਚ ਮਿਲੀ ਸੀ। ਨਦੀ ਵਿੱਚੋਂ ਕੱਢਣ ਉਪਰੰਤ ਬੱਚੇ ਨੂੰ ਵੇਲਜ਼ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਦੀ ਪੁਸ਼ਟੀ ਕੀਤੀ ਗਈ ਸੀ। ਇਸ ਮਾਮਲੇ ਸਬੰਧੀ ਐਤਵਾਰ ਸ਼ਾਮ ਨੂੰ, ਸਾਊਥ ਵੇਲਜ਼ ਪੁਲਿਸ ਨੇ ਘੋਸ਼ਣਾ ਕੀਤੀ ਕਿ ਇੱਕ 39 ਸਾਲਾਂ ਆਦਮੀ, ਇੱਕ 30 ਸਾਲਾ ਔਰਤ ਅਤੇ ਇੱਕ 13 ਸਾਲਾਂ ਲੜਕਾ ਜੋ ਕਿ ਬ੍ਰਿਜੈਂਡ ਏਰੀਆ ਦੇ ਰਹਿਣ ਵਾਲੇ ਹਨ, ਨੂੰ ਕਤਲ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੁਲਿਸ ਦੁਆਰਾ ਇਸ ਮਾਮਲੇ ਦੀ ਜਾਂਚ ਜਾਰੀ ਹੈ। ਜਾਂਚ ਦੇ ਸਿਲਸਿਲੇ ਵਿੱਚ ਗ੍ਰਿਫਤਾਰ ਕੀਤੇ ਗਏ ਤਿੰਨ ਲੋਕ ਫਿਲਹਾਲ ਹਿਰਾਸਤ ਵਿੱਚ ਹਨ। ਇਸ ਪੰਜ ਸਾਲਾਂ ਦੇ ਪਿਆਰੇ ਬੱਚੇ ਨੂੰ ਸ਼ਰਧਾਂਜਲੀ ਦੇਣ ਲਈ ਲੋਕ ਐਤਵਾਰ ਅਤੇ ਸੋਮਵਾਰ ਨਦੀ ਦੇ ਕਿਨਾਰੇ ਪਹੁੰਚੇ ਅਤੇ ਪੁਲਿਸ ਦੀ ਘੇਰਾਬੰਦੀ ਦੇ ਸਾਹਮਣੇ ਫੁੱਲ, ਖਿਡੌਣੇ ਆਦਿ ਅਰਪਿਤ ਕੀਤੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!