
ਅੰਮ੍ਰਿਤਸਰ,(ਰਾਜਿੰਦਰ ਰਿਖੀ)
ਬੀਤੇ ਦਿਨ ਇਕ ਅਖਬਾਰ ਵਿਚ ਲੋਪੋਕੇ ਤੋਂ ਲੱਗੀ ਖਬਰ ਕਿ ਗ੍ਰਾਮ ਪੰਚਾਇਤ ਨਵਾਂਜੀਵਨ ਦੇ ਲੋਕਾਂ ਨੂੰ ਕਰਫਿਊ ਦੌਰਾਨ ਰਾਸ਼ਨ ਨਹੀਂ ਮਿਲ ਰਿਹਾ ਅਤੇ ਲੋਕ ਬੜੇ ਪਰੇਸ਼ਾਨ ਹਨ, ਦਾ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਗੰਭੀਰ ਨੋਟਿਸ ਲੈਂਦੇ ਖਬਰ ਜਾਂਚ ਲਈ ਐਸ ਡੀ ਐਮ ਅਜਨਾਲਾ ਨੂੰ ਭੇਜੀ ਅਤੇ ਲੋਕਾਂ ਨੂੰ ਤਰੁੰਤ ਰਾਹਤ ਦੇਣ ਦੀ ਹਦਾਇਤ ਵੀ ਕਰ ਦਿੱਤੀ। ਐਸ ਡੀ ਐਮ ਅਜਨਾਲਾ ਨੇ ਜਦ ਇਹ ਰਾਹਤ ਦੇਣ ਲਈ ਟੀਮ ਭੇਜੀ ਤਾਂ ਮਸਲਾ ਇਹ ਨਿਕਲਿਆ ਕਿ ਉਕਤ ਲੋਕਾਂ ਨੂੰ ਰਾਸ਼ਨ ਤਾਂ ਗ੍ਰਾਮ ਪੰਚਾਇਤ ਵੱਲੋਂ ਰਾਸ਼ਨ ਦਿੱਤਾ ਜਾ ਚੁੱਕਾ ਹੈ ਅਤੇ ਉਕਤ ਲੋਕ ਜਿੰਨਾ ਵੱਲੋਂ ਖ਼ਬਰ ਲੱਗੀ ਸੀ, ਦੇ ਦਸਤਖ਼ਤ ਵੀ ਕਿੱਟਾਂ ਲੈਣ ਵਾਲੀ ਸੂਚੀ ਉਤੇ ਹਨ। ਬੀ ਡੀ ਪੀ ਓ ਚੌਗਾਵਾਂ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਇਹ ਖ਼ਬਰ ਇਕ ਡੀਪੂ ਹੋਲਡਰ ਤੇ ਪਿੰਡ ਦੇ ਜੀ. ਓ. ਜੀ. ਵੱਲੋਂ ਲੋਕਾਂ ਨੂੰ ਉਕਸਾ ਕੇ ਲਗਵਾਈ ਗਈ ਹੈ। ਬੀ ਡੀ ਪੀ ਓ ਨੇ ਸ਼ਿਕਾਇਤ ਅਗਲੀ ਕਾਰਵਾਈ ਲਈ ਐਸ ਡੀ ਐਮ ਅਜਨਾਲਾ ਨੂੰ ਭੇਜ ਦਿੱਤੀ ਹੈ।