8.2 C
United Kingdom
Saturday, April 19, 2025

More

    ਸਕਾਟਲੈਂਡ ਵਿੱਚ ਨਸ਼ਿਆਂ ਕਾਰਨ ਹੁੰਦੀਆਂ ਮੌਤਾਂ ‘ਚ ਹੋਇਆ ਰਿਕਾਰਡ ਵਾਧਾ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਸਕਾਟਲੈਂਡ ਵਿੱਚ ਨਸ਼ਿਆਂ ਕਾਰਨ ਹੁੰਦੀਆਂ ਮੌਤਾਂ ‘ਚ ਲਗਾਤਾਰ ਰਿਕਾਰਡ ਵਾਧਾ ਦਰਜ਼ ਕੀਤਾ ਗਿਆ ਹੈ ਅਤੇ ਇਹ ਗਿਣਤੀ ਯੂਰਪ ਭਰ ਵਿੱਚੋਂ ਜਿਆਦਾ ਹੈ। ਨੈਸ਼ਨਲ ਰਿਕਾਰਡਸ ਆਫ ਸਕਾਟਲੈਂਡ (ਐੱਨ ਆਰ ਐੱਸ) ਦੁਆਰਾ ਪ੍ਰਕਾਸ਼ਤ ਅੰਕੜਿਆਂ ਅਨੁਸਾਰ 2020 ਵਿੱਚ ਨਸ਼ਿਆਂ ਨਾਲ 1339 ਮੌਤਾਂ ਦਰਜ ਹੋਈਆਂ ਹਨ। ਪਿਛਲੇ ਸਾਲ ਦੇ ਇਹਨਾਂ ਅੰਕੜਿਆਂ ਵਿੱਚ 5% ਦਾ ਵਾਧਾ ਹੋਇਆ ਹੈ ਅਤੇ ਇਹ ਗਿਣਤੀ 1996 ਵਿੱਚ ਰਿਕਾਰਡ ਸ਼ੁਰੂ ਹੋਣ ਤੋਂ ਬਾਅਦ ਦੀ ਸਭ ਤੋਂ ਵੱਡੀ ਸੰਖਿਆ ਹੈ। ਸਾਲ 2020 ਲਈ ਜਾਰੀ ਕੀਤਾ ਗਿਆ ਇਹ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ 75 ਵਧੇਰੇ ਮੌਤਾਂ ਦਰਸਾਉਂਦਾ ਹੈ, ਜਦੋਂ 1,264 ਲੋਕਾਂ ਨੇ ਨਸ਼ਿਆਂ ਕਾਰਨ ਆਪਣੀ ਜਾਨ ਗੁਆਈ ਸੀ।ਸਕਾਟਲੈਂਡ ਵਿੱਚ ਯੂਰਪ ਭਰ ਵਿੱਚੋਂ ਨਸ਼ੀਲੇ ਪਦਾਰਥਾਂ ਨਾਲ ਹੁੰਦੀਆਂ ਮੌਤਾਂ ਦੀ ਦਰ ਸਭ ਤੋਂ ਮਾੜੀ ਹੈ। ਇਹ ਦਰ ਇੰਗਲੈਂਡ ਅਤੇ ਵੇਲਜ਼ ਨਾਲੋਂ ਵੀ ਸਾਢੇ ਤਿੰਨ ਗੁਣਾ ਜ਼ਿਆਦਾ ਹੈ। ਅੰਕੜਿਆਂ ਅਨੁਸਾਰ ਜ਼ਿਆਦਾਤਰ ਮੌਤਾਂ ਹੈਰੋਇਨ, ਮੋਰਫਿਨ, ਮੈਥਾਡੋਨ, ਕੋਡੀਨ ਅਤੇ ਡਾਈਹਾਈਡ੍ਰੋਕੋਡੀਨ ਵਰਗੇ ਨਸ਼ਿਆਂ ਦੀ ਵਰਤੋਂ ਨਾਲ ਸਬੰਧਤ ਸਨ। ਇਸਦੇ ਇਲਾਵਾ ਪ੍ਰੀਗਾਬਾਲਿਨ 502 ਅਤੇ 459 ਲੋਕਾਂ ਦੀਆਂ ਲਾਸ਼ਾਂ ਵਿੱਚ ਕੋਕੀਨ ਮੌਜੂਦ ਸੀ ਜਦਕਿ ਅਲਕੋਹਲ ਅਤੇ ਐਮਫੈਟਾਮਾਈਨ ਵੀ ਮੌਤਾਂ ਦਾ ਕਾਰਨ ਹੈ।ਸਕਾਟਲੈਂਡ ਵਿੱਚ ਗਲਾਸਗੋ ‘ਚ ਨਸ਼ਾਖੋਰੀ ਨਾਲ ਪਿਛਲੇ ਸਾਲ 291 ਲੋਕਾਂ ਦੀ ਮੌਤ ਹੋਈ। ਅੰਕੜਿਆਂ ਅਨੁਸਾਰ ਗ੍ਰੇਟਰ ਗਲਾਸਗੋ ਅਤੇ ਕਲਾਈਡ ਖੇਤਰ ਵਿੱਚ ਨਸ਼ਿਆਂ ਕਾਰਨ ਹੁੰਦੀਆਂ ਮੌਤਾਂ ਦੀ ਦਰ ਸਕਾਟਿਸ਼ ਹੈਲਥ ਬੋਰਡ ਖੇਤਰਾਂ ਵਿੱਚੋਂ ਪ੍ਰਤੀ 100,000 ਲੋਕਾਂ ਪਿੱਛੇ 30.8 ਮੌਤਾਂ ਨਾਲ ਸਭ ਤੋਂ ਜਿਆਦਾ ਸੀ, ਇਸ ਤੋਂ ਬਾਅਦ ਕ੍ਰਮਵਾਰ 27.2 ਅਤੇ 25.7 ਦੀ ਦਰ ਨਾਲ ਆਇਰਸ਼ਾਇਰ ਅਤੇ ਅਰਾਨ ਅਤੇ ਟਾਇਸਾਈਡ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!