ਪੱਕਾ ਮੋਰਚਾ 202 ਵੇਂ ਦਿਨ ‘ਚ ਸ਼ਾਮਲ

ਸੰਗਰੂਰ, 20 ਜੁਲਾਈ (ਦਲਜੀਤ ਕੌਰ ਭਵਾਨੀਗੜ੍ਹ): ਬੇਰੁਜ਼ਗਾਰ ਸਾਂਝੇ ਮੋਰਚੇ ਨੇ ਵਾਰ-ਵਾਰ ਪੈੱਨਲ ਮੀਟਿੰਗਾਂ ਰੱਦ ਹੋਣ ਦੇ ਰੋਸ ਵਜੋਂ ਅੱਜ ਫੇਰ ਬੇਰੁਜ਼ਗਾਰਾਂ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਉੱਤੇ ਪੱਕੇ ਮੋਰਚੇ ਦੇ 202 ਵੇਂ ਦਿਨ ਖਾਲੀ ਬਰਤਨ ਖੜਕਾ ਕੇ ਰੋਸ ਪ੍ਰਦਰਸ਼ਨ ਕੀਤਾ।
ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਜਗਸੀਰ ਸਿੰਘ ਘੁਮਾਣ, ਹਰਜਿੰਦਰ ਸਿੰਘ ਝੁਨੀਰ, ਰਵਿੰਦਰ ਸਿੰਘ ਆਦਿ ਨੇ ਕਿਹਾ ਕਿ ਬੇਰੁਜ਼ਗਾਰਾਂ ਦੀਆਂ ਮੰਗਾਂ ਤੋ ਮੂੰਹ ਮੋੜ ਕੇ ਨਿਸ਼ਚਤ ਹੋਈਆਂ ਮੀਟਿੰਗਾਂ ਤੋ ਵੀ ਸੂਬਾ ਸਰਕਾਰ ਟਾਲਾ ਵੱਟ ਰਹੀ ਹੈ ਜਦੋਂਕਿ ਦੂਜੇ ਪਾਸੇ ਸਿੱਖਿਆ ਮੰਤਰੀ ਅਹੁੱਦਾ ਪ੍ਰਾਪਤੀ ਲਈ ਦਿਨੋ ਦਿਨ ਤਰਲੋ ਮੱਛੀ ਹੋ ਰਹੇ ਹਨ, ਪਰ ਬੇਰੁਜ਼ਗਾਰਾਂ ਨਾਲ ਮੀਟਿੰਗਾਂ ਕਰਨ ਲਈ ਸਮਾਂ ਨਹੀਂ ਹੈ।ਬੇਰੁਜ਼ਗਾਰਾਂ ਨੇ ਕਿਹਾ ਕਿ 13 ਜੁਲਾਈ ਨੂੰ ਮੋਤੀ ਮਹਿਲ ਦੇ ਘਿਰਾਓ ਮੌਕੇ ਬੇਰੁਜ਼ਗਾਰਾਂ ਉੱਤੇ ਭਿਆਨਕ ਜਬਰ ਮਗਰੋਂ ਮੁੱਖ-ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਸਮੇਤ ਸਿੱਖਿਆ ਦੇ ਅਤੇ ਸਿੱਖਿਆ ਸਕੱਤਰ ਨਾਲ ਲਿਖਤੀ ਮੀਟਿੰਗ ਨਿਸਚਿਤ ਕਰਵਾਈ ਸੀ, ਜਿਹੜੀ ਕਿ ਪਟਿਆਲਾ ਪ੍ਰਸ਼ਾਸ਼ਨ ਦੇ ਦੱਸਣ ਅਨੁਸਾਰ ਸਿੱਖਿਆ ਮੰਤਰੀ ਦੇ ਰੁਝੇਵੇਂ ਹੋਣ ਕਾਰਨ ਅਣਮਿੱਥੇ ਸਮੇਂ ਲਈ ਅੱਗੇ ਪਾ ਦਿੱਤੀ ਹੈ। ਰੋਸ ਵਜੋਂ ਬੇਰੁਜ਼ਗਾਰਾਂ ਨੇ ਵਰਦੇ ਮੀਂਹ ਵਿੱਚ ਮੰਤਰੀ ਦੇ ਗੇਟ ਉੱਤੇ ਖਾਲੀ ਬਰਤਨ ਖੜਕਾ ਕੇ ਪਿੱਟ ਸਿਆਪਾ ਕੀਤਾ। ਬੇਰੁਜ਼ਗਾਰਾਂ ਨੇ ਐਲਾਨ ਕੀਤਾ ਕਿ ਸਿੱਖਿਆ ਮੰਤਰੀ, ਸਿੱਖਿਆ ਸਕਤੱਰ ਨੂੰ ਹਰੇਕ ਮੋੜ ਉੱਤੇ ਘੇਰਨਗੇ। ਬੇਰੁਜ਼ਗਾਰਾਂ ਨੇ 21 ਜੁਲਾਈ ਨੂੰ ਪਟਿਆਲਾ ਵਿਖੇ ਕੀਤਾ ਜਾਣ ਵਾਲਾ ਪ੍ਰਦਰਸ਼ਨ ਮੁਲਤਵੀ ਕਰ ਦਿੱਤਾ ਹੈ। ਇਸ ਮੌਕੇ ਗਗਨਦੀਪ ਕੌਰ, ਕੁਲਵੰਤ ਸਿੰਘ, ਅਮਨ ਸੇਖਾ,ਸੰਦੀਪ ਗਿੱਲ, ਸੁਖਵੀਰ ਦੁਗਾਲ,ਸਸਪਾਲ ਸਿੰਘ, ਹਰਦਮ ਸਿੰਘ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਮਨਦੀਪ ਸਿੰਘ, ਕੁਲਦੀਪ ਖਡਿਆਲ, ਪ੍ਰਤਿੰਦਰ ਕੌਰ, ਮਨਪ੍ਰੀਤ ਕੌਰ, ਮਨਦੀਪ ਸੰਗਰੂਰ ਅਤੇ ਰਾਜਵਿੰਦਰ ਕੌਰ ਸੁਨਾਮ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਵਰਦੇ ਮੀਂਹ ਵਿੱਚ ਸਿੱਖਿਆ ਮੰਤਰੀ ਦੇ ਗੇਟ ‘ਤੇ ਖਾਲੀ ਬਰਤਨ ਖੜਕਾ ਕੇ ਪ੍ਰਦਰਸ਼ਨ ਕਰਦੇ ਬੇਰੁਜ਼ਗਾਰ