ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਸਕਾਟਲੈਂਡ ਵਿੱਚ ਪੁਰਾਤਨ ਅਤੇ ਵਿਰਾਸਤੀ ਇਮਾਰਤਾਂ, ਸਥਾਨਾਂ ਦਾ ਖਜਾਨਾ ਹੈ। ਸਕਾਟਲੈਂਡ ਦੇ ਪ੍ਰਸਿੱਧ ਸਥਾਨ ਦੁਨੀਆਂ ਭਰ ਵਿੱਚ ਮਸ਼ਹੂਰ ਹਨ। ਸਕਾਟਲੈਂਡ ਵਿੱਚ ਵਿਜ਼ਿਟ ਸਕਾਟਲੈਂਡ ਵੱਲੋਂ ਕਰਵਾਏ ਗਏ ਸਰਵੇ ਅਨੁਸਾਰ ਐਡਿਨਬਰਾ ਕਾਸਲ (ਕਿਲੇ) ਨੂੰ ਸਕਾਟਲੈਂਡ ਭਰ ਦੇ ਦੇ ਸਥਾਨਾਂ ਵਿੱਚੋਂ ਸਭ ਤੋਂ ਦਿਲਚਸਪ ਅਤੇ ਹੈਰਾਨ ਕਰਨ ਵਾਲੇ ਸਥਾਨਾਂ ਦੀ ਸੂਚੀ ਵਿੱਚ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ।ਇੱਕ ਚੌਥਾਈ ਤੋਂ ਵੱਧ (26%) ਲੋਕਾਂ ਨੇ ਵਿਜ਼ਿਟ ਸਕਾਟਲੈਂਡ ਦੇ ਸਰਵੇਖਣ ਵਿੱਚ ਇਸ ਨੂੰ ਪ੍ਰਥਮ ਚੁਣਿਆ। ਐਡੀਨਬਰਾ ਵਿੱਚ ‘ਦ ਵਿਊ ਫਰਾਮ ਆਰਥਰ ਸੀਟ’ 18% ਨਾਲ ਦੂਸਰੇ ਅਤੇ ਸਟਰਲਿੰਗ ਵਿੱਚ ਨੈਸ਼ਨਲ ਵਾਲਸ ਸਮਾਰਕ 16% ਨਾਲ ਤੀਜੇ ਨੰਬਰ ‘ਤੇ ਹੈ। ਇਸਦੇ ਇਲਾਵਾ ਪਹਿਲੇ ਪੰਜ ਸਥਾਨਾਂ ਵਿੱਚ ਦੋ ਹੋਰ ਐਸ ਐਸ ਈ ਹਾਈਡਰੋ (ਰਾਤ ਨੂੰ ਪ੍ਰਕਾਸ਼ਤ ਹੋਣ ਲਈ) (10%) ਅਤੇ ਸਟਰਲਿੰਗ ਕਾਸਲ (8%) ਵੋਟਾਂ ਨਾਲ ਸ਼ਾਮਲ ਹਨ। ਵਿਜ਼ਿਟ ਸਕਾਟਲੈਂਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਮੈਲਕਮ ਰਾਗਹੈੱਡ ਅਨੁਸਾਰ ਇਹ ਹਰ ਇੱਕ ਆਕਰਸ਼ਣ ਹਰ ਕਿਸੇ ਲਈ ਦੇਖਣ ਯੋਗ ਹਨ । ਇਹਨਾਂ ਤੋਂ ਇਲਾਵਾ ਦੂਜੀਆਂ ਥਾਵਾਂ ਜਿਹਨਾਂ ਲਈ ਲੋਕਾਂ ਨੂੰ ਵੋਟ ਪਾਉਣ ਲਈ ਕਿਹਾ ਗਿਆ ਸੀ ਵਿੱਚ ਡੰਡੀ ਵਿਚਲੇ ਲਾਅ ਦਾ ਸਿਖਰ, ਇਨਵਰਨੇਸ ਵਿੱਚ ਲੀਕੀ ਦੀ ਬੁੱਕ ਸ਼ਾਪ, ਆਰ ਆਰ ਐੱਸ ਡਿਸਕਵਰੀ ਦੇ ਨਾਲ ਵੀ ਐਂਡ ਏ ਡੰਡੀ, ਇਨਵਰਨੇਸ ਕੈਸਲ ਦਾ ਦ੍ਰਿਸ਼ ਅਤੇ ਗਲਾਸਗੋ ਵਿੱਚ ਰਿਵਰਸਾਈਡ ਅਜਾਇਬ ਘਰ ਦਾ ਪ੍ਰਵੇਸ਼ ਸ਼ਾਮਲ ਸੀ।