6.9 C
United Kingdom
Sunday, April 20, 2025

More

    ਨਿਹਾਲ ਸਿੰਘ ਵਾਲਾ ਦੇ ਪੱਤਰਕਾਰਾਂ ਵੱਲੋਂ ਦਵਿੰਦਰਪਾਲ ਦੀ ਗ੍ਰਿਫ਼ਤਾਰੀ ਦੀ ਨਿਖੇਧੀ

    ਦਿਹਾਤੀ ਪੱਤਰਕਾਰ ਯੂਨੀਅਨ ਨਿਹਾਲ ਸਿੰਘ ਵਾਲਾ (ਮੋਗਾ) ਵੱਲੋਂ ਪੱਤਰਕਾਰ ਦਵਿੰਦਰਪਾਲ ਸਿੰਘ ਦੀ ਪੁਲਿਸ ਵਲੋਂ ਗਾਲੀ ਗਲੋਚ ਕਰਨ, ਨਜਾਇਜ ਹਿਰਾਸਤ ਵਿੱਚ ਰੱਖਣ ਅਤੇ ਦੋਸ਼ੀ ਥਾਣੇਦਾਰ ਨੂੰ ਕਲੀਨ ਚਿੱਟ ਦੇਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਂਦੀ ਹੈ। ਪ੍ਰਧਾਨ ਜਗਸੀਰ ਸਰਮਾ, ਰਣਜੀਤ ਕੁਮਾਰ ਬਾਵਾ, ਰਾਜਵਿੰਦਰ ਰੌਂਤਾ, ਪਲਵਿੰਦਰ ਟਿਵਾਣਾ, ਜੁਗਿੰਦਰ ਮੋਗਾ, ਸਰਬਜੀਤ ਰੌਲੀ, ਸੁਖਦੇਵ ਸਿੰਘ ਖਾਲਸਾ, ਪ੍ਰਕਾਸ਼ ਗਰਗ, ਭੂਸ਼ਣ ਗੋਇਲ, ਪੱਪੂ ਗਰਗ, ਮਿੰਟੂ ਖੁਰਮੀ,ਸਤਪਾਲ ਭਾਗੀਕੇ, ਸੁਖਮੰਦਰ ਹਿੰਮਤਪੁਰਾ, ਕਾਕਾ ਸਮਰਾ, ਰਾਜਿੰਦਰ ਖੋਟੇ, ਗੌਰਵ ਗੁਪਤਾ, ਜਗਵੀਰ ਆਜ਼ਾਦ ਆਦਿ ਨੇ ਕਿਹਾ ਕਿ ਪੱਤਰਕਾਰਾਂ ਨਾਲ ਜਿਆਦਤੀਆਂ ਬਰਦਾਸ਼ਤ ਨਹੀਂ ਹੋਣ ਗੀਆਂ। ਸਰਕਾਰ ਦੀ ਇਸ ਮਾਮਲੇ ਵਿੱਚ ਸਾਜਿਸੀ ਚੁੱਪ ਕਈ ਸਵਾਲ ਖੜੇ ਕਰਦੀ ਹੈ। ਪ੍ਰਧਾਨ ਜਗਸੀਰ ਸ਼ਰਮਾ ਨੇ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਕਿਹਾ ਕਿ ਪੱਤਰਕਾਰ ਵੀ ਕਰੋਨਾ ਖਿਲਾਫ਼ ਪ੍ਰਸ਼ਾਸਨ ਦੇ ਨਾਲ ਮੋਢਾ ਜੋੜ ਕੇ ਖੜੇ ਹਨ, ਫ਼ਿਰ ਪੱਤਰਕਾਰਾਂ ਖਿਲਾਫ਼ ਇਹ ਵਤੀਰਾ ਗ਼ਲਤ ਹੈ। ਉਹਨਾਂ ਬੋਲਦਿਆਂ ਕਿਹਾ ਕਿ ਮੈਂ ਦਿਹਾਤੀ ਪ੍ਰੈਸ ਕਲੱਬ ਵੱਲੋਂ ਪ੍ਰਧਾਨ ਹੋਣ ਦੇ ਨਾਤੇ, ਸਰਕਾਰ ਦੇ ਇਸ ਕਰਮ ਦੀ ਨਿਖੇਧੀ ਕਰਦਾ ਹਾਂ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!