11.3 C
United Kingdom
Saturday, June 7, 2025

More

    ਸਕਾਟਲੈਂਡ: ਕੋਵਿਡ ਪਾਬੰਦੀਆਂ ਕਾਰਨ 2021 ਦੀ ‘ਗ੍ਰੇਟ ਸਕਾਟਿਸ਼ ਰਨ’ ਹੋਈ ਰੱਦ

     
    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ).

    ਸਕਾਟਲੈਂਡ ਵਿੱਚ ਇਸ ਸਾਲ ਹੋਣ ਵਾਲੀ ‘ਗ੍ਰੇਟ ਸਕਾਟਿਸ਼ ਰਨ’ ਨੂੰ ਚੱਲ ਰਹੀਆਂ ਕੋਰੋਨਾ ਵਾਇਰਸ ਪਾਬੰਦੀਆਂ ਦੇ ਨਤੀਜੇ ਵਜੋਂ ਪ੍ਰਬੰਧਕਾਂ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਇਸ ਈਵੈਂਟ ਦੇ ਪ੍ਰਬੰਧਕਾਂ ਨੇ ਮੰਗਲਵਾਰ ਨੂੰ ਘੋਸ਼ਣਾ ਕਰਦਿਆਂ ਦੱਸਿਆ ਕਿ ਇਸ ਸਾਰ 3 ਅਕਤੂਬਰ ਨੂੰ ਹੋਣ ਵਾਲਾ ਇਹ ਪ੍ਰੋਗਰਾਮ ਹੁਣ ਯੋਜਨਾ ਅਨੁਸਾਰ ਨਹੀਂ ਕੀਤਾ ਜਾਵੇਗਾ।  ਅਕਤੂਬਰ ਮਹੀਨੇ ਤੱਕ ਕੋਰੋਨਾ ਪਾਬੰਦੀਆਂ ਦੇ ਹਟਾਏ ਜਾਣ ਦੀ ਸੰਭਾਵਨਾ ਦੇ ਬਾਵਜੂਦ, ਦ ਗ੍ਰੇਟ ਰਨ ਕੰਪਨੀ ਅਨੁਸਾਰ ਇਸ ਪ੍ਰੋਗਰਾਮ ਦੀ ਯੋਜਨਾਬੰਦੀ ਅਤੇ ਮਾਰਕੀਟਿੰਗ ਲਈ ਜਿਆਦਾ ਨਿਸ਼ਚਤਤਾ ਅਤੇ ਸੁਰੱਖਿਆ ਦੀ ਲੋੜ ਪਵੇਗੀ। ਪ੍ਰਬੰਧਕਾਂ ਅਨੁਸਾਰ ਜਿਸ ਕਿਸੇ ਨੇ ਵੀ ਇਸ ਈਵੈਂਟ ਲਈ ਜਗ੍ਹਾ ਖਰੀਦੀ ਹੈ ਉਹ ਅਗਲੇ ਸਾਲ ਲਈ ਤਬਦੀਲ ਹੋ ਜਾਵੇਗੀ ਤੇ ਜੇਕਰ ਕਿਸੇ ਲਈ 2022 ਦੀ ਈਵੈਂਟ ਲਈ ਕੋਈ ਪ੍ਰੇਸ਼ਾਨੀ ਹੈ ਤਾਂ ਉਹ ਰਿਫੰਡ ਲਈ ਅਰਜ਼ੀ ਦੇ ਸਕਦੇ ਹਨ। ਇਸ ਈਵੈਂਟ ਦੇ ਮੁੱਖ ਕਾਰਜਕਾਰੀ ਪਾਲ ਫੋਸਟਰ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਅਕਤੂਬਰ ਵਿੱਚ ਯੋਜਨਾ ਅਨੁਸਾਰ ਗ੍ਰੇਟ ਸਕਾਟਿਸ਼ ਦੌੜ ਦਾ ਆਯੋਜਨ ਨਹੀਂ ਕਰ ਸਕਾਂਗੇ। ਉਹਨਾਂ ਦੱਸਿਆ ਕਿ ਇੱਕ ਵਰਚੁਅਲ ਬਦਲ, ਗ੍ਰੇਟ ਸਕਾਟਿਸ਼ ਰਨ ਸੋਲੋ, ਅਜੇ ਵੀ ਐਂਟਰੀਆਂ ਲਈ ਖੁੱਲ੍ਹਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!