
ਮਾਪਿਆਂ ਨੇ ਪੁੱਤ ਜੋ ਗਵਾ ਲਏ ਕੀਮਤੀ,
ਕਿਸੇ ਭਾਅ ਨੀ ਮਿਲਣੇ ਦੁਬਾਰਾ ਅਮਨੇ।
ਕੀਹ’ਤੇ ਵਿਸ਼ਵਾਸ਼ ਅੱਜ ਕੱਲ੍ਹ ਰਹਿ ਗਿਆ?
ਮਾਰ ਦਿੰਦੇ ਯਾਰ ਨੂੰ ਹੀ ਯਾਰ ਅਮਨੇ।
ਸ਼ਰੇਆਮ ਚਿੱਟੇ ਦਿਨ ਬੰਦਾ ਮਾਰਦੇ,
ਫਿਰਦੇ ਨੇ ਚੱਕੀ ਹਥਿਆਰ ਅਮਨੇ।
ਕਈ ਕਈ ਲੱਖ ਲੈਕੇ ਮੁੱਕਰ ਗਈਆਂ,
ਹੋਗੇ ਮੁੰਡੇ ਧੋਖੇ ਦਾ ਸ਼ਿਕਾਰ ਅਮਨੇ।
ਸ਼ਰਮ ਹਯਾ ਨਾ ਲੰਘੇ ਨੇੜ ਤੇੜ ਦੀ,
ਰਿਸ਼ਤੇ ਬਣਾ ਲਏ ਨੇ ਵਪਾਰ ਅਮਨੇ।
ਖੌਰੇ ਰੱਬਾ ਦੁਨੀਆ ਨੂੰ ਕੀ ਹੋ ਗਿਆ?
ਏਥੇ ਭਾਈ ਨੂੰ ਹੀ ਭਾਈ ਦਿੰਦਾ ਮਾਰ ਅਮਨੇ।
ਅਕਲਾਂ ਨੂੰ ਹੱਥ ਮਾਰੋ ਜੀਣ ਜੋਗਿਓ,
ਕਿਵੇਂ ਹੋਊ ਲੋਕਾਂ ‘ਚ ਸੁਧਾਰ ਅਮਨੇ?
ਕੁੜੀਆਂ ਦੇ ਦੁੱਖ ਦੇਖ ਰੂਹ ਕੰਬਦੀ,
ਛੱਡ ਦਿੰਦੇ ਲਾਵਾਂ ਲੈਕੇ ਚਾਰ ਅਮਨੇ।
ਅਮਨ ਉੱਪਲ (ਬੱਸੀਆਂ)