ਮੋਗਾ ( ਮਿੰਟੂ ਖੁਰਮੀ )
ਦੇਸ਼ ਦੇ ਵੱਖ ਵੱਖ ਕੋਨਿਆਂ ਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਪੁਹੰਚਾਏ ਜਾਣ ਸਾਰੇ ਜਰੂਰਤਮੰਦ ਗਰੀਬ ਪਰਿਵਾਰਾਂ ਨੂੰ ਤਿੰਨ ਮਹੀਨੇ ਦਾ ਮੁਫਤ ਰਾਸ਼ਨ ਵੰਡੇ ਜਾਣ ਤੇ ਸੂਰਤ, ਬਾਦ੍ਰਾਂ ਆਦਿ ਸਮੇਤ ਕਿਰਤੀ ਲੋਕਾਂ ਤੇ ਹੋਏ ਪੁਲਿਸ ਜ਼ਬਰ ਦੇ ਵਿਰੋਧ ਚ ਆਲ ਇੰਡੀਆ ਪ੍ਰੋਗਰੈਸਿਵ ਵੂਮੈਨ ਐਸੋਸੀਏਸ਼ਨ (ਏਪਵਾ) ਦੀ ਕੇਂਦਰੀ ਕਮੇਟੀ ਮੈਂਬਰ ਨਰਿੰਦਰ ਕੌਰ ਬੁਰਜ ਹਮੀਰਾ, ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਆਇਸਾ ਦੀ ਅਰਵਿੰਦ ਭੱਟੀ ਤੇ ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਦੀ ਡਵੀਜ਼ਨ ਸਕੱਤਰ ਬਲਵਿੰਦਰ ਕੌਰ ਖਾਰਾ ਨੇ ਦੇਸ਼ ਵਿਆਪੀ ਸੱਦੇ ਤਹਿਤ ਭੁੱਖ ਹੜਤਾਲ ਕਰਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਦੋਂ ਖਾਂਦੇ ਪੀਦੇਂ ਲੋਕਾਂ ਨੂੰ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਬੱਸਾਂ ਭੇਜ ਉਨ੍ਹਾਂ ਦੇ ਘਰ ਪੁਹੰਚਾਏ ਜਾਣ ਦਾ ਇੰਤਜਾਮ ਕਰ ਸਕਦੀ ਆ ਫਿਰ ਕਿਰਤੀ ਕਾਮੇ ਲੋਕਾਂ ਨੂੰ ਕਿਉਂ ਭੁੱਖ ਨਾਲ ਰਸਤਿਆਂ ਚ ਮਰਨ ਲਈ ਮਜਬੂਰ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਸਾਰੇ ਮਜ਼ਦੂਰਾਂ ਦੇ ਖਾਤਿਆਂ ਚ ਦਸ ਦਸ ਹਜ਼ਾਰ ਰੁਪਏ ਤੁਰੰਤ ਪੁਹੰਚਦੇ ਕਰਨ, ਇਸਤੋਂ ਇਲਾਵਾ ਉਨ੍ਹਾਂ ਨੇ ਸਰਕਾਰੀ ਸਕੂਲਾਂ ਚ ਪੜਦੇ ਵਿਦਿਆਰਥੀਆਂ ਲਈ ਘਰ ਘਰ ਕਿਤਾਬਾਂ ਤੇ ਸ਼ੈਸਨ 2019-20ਦਾ ਵਜੀਫਾ ਵੀ ਤੁਰੰਤ ਭੇਜੇ ਜਾਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਬੱਚਿਆਂ ਦੇ ਮਾਪਿਆਂ ਕੋਲ ਸਮਾਰਟ ਫੋਨ ਨਹੀਂ ਤੇ ਰਾਸ਼ਨ ਨੂੰ ਤਰਸ ਰਹੇ ਲੋਕਾਂ ਲਈ ਨੈੱਟ ਪੈਕ ਪਵਾਉਣਾ ਵੀ ਦੂਰ ਦੀ ਕੌਡੀ ਸਾਬਿਤ ਹੋ ਰਿਹਾ ਸੋ ਵਿਦਿਆਰਥੀਆਂ ਲਈ ਘਰ ਘਰ ਕਿਤਾਬਾਂ ਭੇਜੇ ਜਾਣ ਦਾ ਇੰਤਜਾਮ ਬਿਨਾਂ ਕਿਸੇ ਦੇਰੀ ਤੋਂ ਹੋਣਾ ਚਾਹੀਦਾ ਹੈ। ਇਸਤੋਂ ਇਲਾਵਾ ਉਨ੍ਹਾਂ ਨੇ ਉੱਘੇ ਪੱਤਰਕਾਰ ਦਵਿੰਦਰਪਾਲ ਨਾਲ ਬਦਸਲੂਕੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਤੇ ਤੁਰੰਤ ਕਾਰਵਾਈ ਕੀਤੇ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰਾਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਲੋਕਾਂ ਨੂੰ ਪੁਲਿਸ ਦੇ ਜ਼ੋਰ ਤੇ ਖੌਫਜ਼ਦਾ ਕਰਨਾ ਬੰਦ ਕਰਨ ਤੇ ਕੋਰੋਨਾ ਵਾਇਰਸ ਨਾਲ ਲੜਨ ਲਈ ਲੋਕਾਂ ਚ ਜਾਗਰੂਕਤਾ ਪੈਦਾ ਕਰਨ ਤੇ ਉਨ੍ਹਾਂ ਦੀ ਰੋਜੀ ਰੋਟੀ ਦਾ ਇੰਤਜਾਮ ਕਰਨ ਫਿਰ ਹੀ ਸਹੀ ਅਰਥਾਂ ਚ ਇਸ ਸੰਕਟ ਸਮੇਂ ਲੋਕਾਂ ਦੀ ਰਾਖੀ ਹੋ ਸਕਦੀ ਹੈ। ਇੱਕ ਵਿਸ਼ੇਸ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਵਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਤੇ ਮੋਹਨ ਲਾਲ ਪੁੱਤਰ ਹੰਸ ਰਾਜ ਦੋਵੇਂ ਵਾਸੀ ਮਾਨਸਾ ਜੋ ਕਿ ਲਾਕਡਾਊਨ ਕਾਰਨ ਉਸਮਨਾਬਾਦ (ਮਹਾਂਰਾਸ਼ਟਰ) ਚ ਫਸੇ ਹੋਏ ਹਨ। ਉਨ੍ਹਾਂ ਨੂੰ ਘਰ ਲਿਆਉਣ ਦਾ ਇੰਤਜਾਮ ਪੰਜਾਬ ਸਰਕਾਰ ਕਰੇ।