
ਫਗਵਾੜਾ 6 ਜੁਲਾਈ (ਸ਼ਿਵ ਕੋੜਾ) ਫੋਟੋਗ੍ਰਾਫਰਜ਼ ਵੈਲਫੇਅਰ ਕਲੱਬ (ਰਜਿ.) ਵਲੋਂ ਵਾਤਾਵਰਣ ਸੁਰੱਖਿਆ ਦਾ ਸੁਨੇਹਾ ਦੇਣ ਦੇ ਮਨੋਰਥ ਨਾਲ ਟ੍ਰੀ ਪਲਾਂਟੇਸ਼ਨ ਕੈਂਪ ਲਗਾਇਆ ਗਿਆ। ਜਿਸਦਾ ਉਦਘਾਟਨ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕੀਤਾ। ਉਹਨਾਂ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧਰਤੀ ਉਪਰ ਵੱਧਦੇ ਤਾਪਮਾਨ ਲਈ ਰੁੱਖਾਂ ਦੀ ਵੱਡੀ ਪੱਧਰ ਤੇ ਹੋ ਰਹੀ ਕਟਾਈ ਹੈ। ਜੇਕਰ ਹਾਲਾਤ ਇਹੀ ਰਹੇ ਤਾਂ ਇਕ ਦਿਨ ਧਰਤੀ ‘ਤੇ ਜੀਵਨ ਖਤਮ ਹੋ ਜਾਵੇਗਾ। ਇਸ ਲਈ ਹਰ ਮਨੁੰਖ ਦਾ ਫਰਜ਼ ਹੈ ਕਿ ਵੱਧ ਤੋਂ ਵੱਧ ਬੂਟੇ ਲਗਾ ਕੇ ਉਹਨਾਂ ਦੀ ਦੇਖਭਾਲ ਵੀ ਜਰੂਰ ਕਰੇ। ਵਿਧਾਇਕ ਧਾਲੀਵਾਲ ਨੇ ਆਪਣੇ ਹੱਥੀਂ ਪਹਿਲਾ ਬੂਟਾ ਲਗਾ ਕੇ ਮੁਹਿਮ ਦੀ ਸ਼ੁਰੂਆਤ ਕੀਤੀ ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ ਜਸਵਾਲ ਨੇ ਦੱਸਿਆ ਕਿ ਕੈਂਪ ਦੌਰਾਨ ਬੂਟੇ ਲਗਾਉਣ ਤੋਂ ਇਲਾਵਾ ਵਾਤਾਵਰਣ ਪੇ੍ਰਮੀ ਨਾਗਰਿਕਾਂ ਨੂੰ ਫਰੀ ਬੂਟੇ ਵੰਡੇ ਗਏ ਹਨ। ਇਸ ਮੌਕੇ ਵਿਸ਼ੇਸ ਤੌਰ ਤੇ ਪੁੱਜੇ ਸੀਨੀਅਰ ਪੱਤਰਕਾਰ ਟੀ.ਡੀ. ਚਾਵਲਾ ਅਤੇ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਵੀ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਬਰਸਾਤ ਦਾ ਮੌਸਮ ਬੂਟੇ ਲਗਾਉਣ ਲਈ ਸਭ ਤੋਂ ਵਧੀਆ ਰਹਿੰਦਾ ਹੈ ਕਿਉਂਕਿ ਬਰਸਾਤ ਦੇ ਦਿਨਾਂ ਵਿਚ ਬੂਟਿਆਂ ਨੂੰ ਵੱਧਣ ਫੁੱਲਣ ਲਈ ਲੋੜੀਂਦੇ ਪਾਣੀ ਦੀ ਪੂਰਤੀ ਕੁਦਰਤੀ ਤੌਰ ਤੇ ਹੀ ਹੋ ਜਾਂਦੀ ਹੈ। ਇਸ ਮੌਕੇ ਫੋਟੋਗ੍ਰਾਫਰਜ਼ ਵੈਲਫੇਅਰ ਕਲੱਬ ਦੇ ਚੇਅਰਮੈਨ ਮੋਹਨ ਸਿੰਘ ਨਾਰੰਗ, ਡਾਇਰੈਕਟਰ ਦਵਿੰਦਰ ਸਿੰਘ, ਸਕੱਤਰ ਅਨਿਲ ਕੁਮਾਰ, ਅਸ਼ੋਕ ਕੁਮਾਰ, ਕੁਲਦੀਪ ਸਿੰਘ ਮਾਨ, ਮਹਿੰਦਰਜੀਤ ਸਿੰਘ ਜੋਸਨ, ਰਮਨ ਫਰਾਲਾ, ਜਸਵੀਰ ਕੁਮਾਰ, ਤੇਜਪਾਲ ਸਿੰਘ, ਹਰਭਜਨ ਸਿੰਘ, ਅਮਰੀਕ ਦੋਸਾਂਝ, ਸੁਰਿੰਦਰ ਕੁਮਾਰ ਭਾਣੋਕੀ, ਸਨੀ ਭਗਤਪੁਰਾ, ਜਸਵੰਤ ਸਿੰਘ, ਬਾਬਾ ਨਾਰੰਗ, ਇੰਦਰ ਗਗਨ ਤੋਂ ਇਲਾਵਾ ਹੋਰ ਪਤਵੰਤੇ ਹਾਜਰ ਸਨ।