
ਫਗਵਾੜਾ 16 ਜੂਨ (ਸ਼ਿਵ ਕੋੜਾ) ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਲੋਂ 149ਵੇਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਦਾ ਆਯੋਜਨ ਕੋਵਿਡ-19 ਕੋਰੋਨਾ ਮਹਾਮਾਰੀ ਸਬੰਧੀ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਨੂੰ ਮੁੱਖ ਰਖਦਿਆਂ ਸੰਖੇਪ ਰੂਪ ਵਿਚ ਕੀਤਾ ਗਿਆ। ਬੱਲਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖਰੇਖ ਹੇਠ ਆਯੋਜਿਤ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਡੀ.ਐਸ.ਪੀ. ਪਰਮਜੀਤ ਸਿੰਘ ਗੈਸਟ ਆਫ ਆਨਰ ਵਜੋਂ ਡੀ.ਐਸ.ਪੀ. ਬਬਨਦੀਪ ਸਿੰਘ (ਅੰਡਰ ਟ੍ਰੇਨਿੰਗ) ਨੇ ਸ਼ਿਰਕਤ ਕੀਤੀ ਅਤੇ 65 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕਰਨ ਉਪਰੰਤ ਬਲੱਡ ਬੈਂਕ ਵਲੋਂ ਕੀਤੇ ਜਾਂਦੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕੀਤੀ। ਡੀ.ਐਸ.ਪੀ. ਪਰਮਜੀਤ ਸਿੰਘ ਨੇ ਕਿਹਾ ਕਿ ਬਲੱਡ ਬੈਂਕ ਵਲੋਂ ਸਮਾਜ ਸੇਵਾ ਵਿਚ ਸ਼ਲਾਘਾਯੋਗ ਯੋਗਦਾਨ ਪਾਇਆ ਜਾ ਰਿਹਾ ਹੈ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ 12 ਸਾਲ ਤੋਂ ਇਹ ਸੇਵਾ ਨਿਰੰਤਰ ਚਲਾਈ ਜਾ ਰਹੀ ਹੈ ਜਿਸ ਵਿਚ ਸਮਾਜ ਸੇਵਕ ਰਮੇਸ਼ ਗਾਬਾ, ਰਮੇਸ਼ ਦੁੱਗਲ, ਵਿਨੋਦ ਮੜੀਆ, ਮਨੀਸ਼ ਬੱਤਰਾ, ਤਾਰਾ ਚੰਦ ਚੁੰਬਰ, ਅਵਤਾਰ ਸਿੰਘ ਕੋਛੜ, ਰਜਿੰਦਰ ਸਿੰਘ ਕੋਛੜ (ਖੰਡ ਵਾਲੇ), ਡਾ. ਆਸ਼ੂਦੀਪ, ਵਿਸ਼ਵਾ ਮਿੱਤਰ ਸ਼ਰਮਾ, ਰਾਜੀਵ ਕੁਮਰਾ ਅਤੇ ਐਨ.ਆਰ.ਆਈ. ਸਤਪਾਲ ਦਾ ਵਢਮੁੱਲਾ ਆਰਥਕ ਸਹਿਯੋਗ ਪ੍ਰਾਪਤ ਹੁੰਦਾ ਹੈ। ਮੁੱਖ ਮਹਿਮਾਨਾਂ ਨੂੰ ਪ੍ਰਬੰਧਕਾਂ ਵਲੋਂ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਮੋਹਨ ਲਾਲ ਤਨੇਜਾ, ਗੁਲਾਬ ਸਿੰਘ ਠਾਕੁਰ, ਰੂਪ ਲਾਲ, ਅਮਿਤ ਵਰਮਾ, ਸੁਧਾ ਬੇਦੀ ਆਦਿ ਹਾਜਰ ਸਨ।