4.1 C
United Kingdom
Friday, April 18, 2025

More

    ਨਗਰ ਕੌਂਸਲ ਸ਼ਾਮਚੁਰਾਸੀ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ

    ਸ਼ਾਮਚੁਰਾਸੀ, 5 ਜੂਨ (ਕੁਲਦੀਪ ਚੁੰਬਰ )-ਨਗਰ ਕੌਂਸਲ ਸ਼ਾਮਚੁਰਾਸੀ ਵਲੋਂ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਨਗਰ ਕੌਂਸਲ ਦੇ ਪ੍ਰਧਾਨ ਡਾਕਟਰ ਨਿਰਮਲ ਕੁਮਾਰ ਦੀ ਅਗਵਾਈ ਹੇਠ ਸਾਥੀ ਕੌਂਸਲਰਾਂ ਦੇ ਸਹਿਯੋਗ ਨਾਲ ਸੀਵਰੇਜ ਟਰੀਟਮੈਂਟ ਪਲਾਂਟ ਸ਼ਾਮਚੁਰਾਸੀ ਵਿਖੇ ਪੌਦੇ ਲਗਾਏ ਗਏ ਅਤੇ ਕਸਬੇ ਦੇ ਜ਼ਰੂਰੀ ਸਥਾਨਾਂ ਤੇ ਸਫ਼ਾਈ ਕਰਵਾਈ ਗਈ। ਇਸ ਮੌਕੇ ਤੇ ਨਗਰ ਕੌਂਸਲ ਦੇ ਪ੍ਰਧਾਨ ਡਾ. ਨਿਰਮਲ ਕੁਮਾਰ ਨੇ ਕਿਹਾ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਣ ਲਈ ਸਾਨੂੰ ਸਾਰਿਆਂ ਨੂੰ ਆਪਣਾ ਬਣਦਾ ਯੋਗਦਾਨ ਪਾਉਣ ਚਾਹੀਦਾ ਹੈ। ਉਨ੍ਹਾਂ ਕਸਬਾ ਵਾਸੀਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ, ਆਪਣੇ ਆਲੇ-ਦੁਆਲੇ ਸਫ਼ਾਈ ਰੱਖਣ ਅਤੇ ਪਾਣੀ ਨੂੰ ਸੰਯਮ ਨਾਲ ਵਰਤਣ ਲਈ ਕਿਹਾ। ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਸਬਾ ਸ਼ਾਮਚੁਰਾਸੀ ਸਮੇਤ ਪੰਜਾਬ ਦੇ ਸਮੂਹ ਕੌਂਸਲਰਾਂ ਨਾਲ ਵੀਡੀਓ ਕਾਂਨਫਰੰਸ ਵੀ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਪ ਪ੍ਰਧਾਨ ਕੁਲਜੀਤ ਸਿੰਘ ਹੁੰਦਲ, ਕੌਂਸਲਰ ਹਰਭਜਨ ਕੌਰ, ਕੌਂਸਲਰ ਮਨਜੀਤ ਕੌਰ, ਕੌਂਸਲਰ ਬਲਜਿੰਦਰ ਕੌਰ, ਇੰਦਰਪਾਲ ਸਿੰਘ, ਰਵਿੰਦਰ ਕੁਮਾਰ, ਹੀਰਾ ਲਾਲ ਅਤੇ ਦਫ਼ਤਰੀ ਸਟਾਫ ਵੀ ਸ਼ਾਮਿਲ ਹੋਇਆ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!