
ਸਕੂਲਾਂ ਵਿੱਚ ਸਮਾਰਟ ਗਰਾਊਂਡ ਨੂੰ ਦੱਸਿਆ ਸਮੇਂ ਦੀ ਮੁੱਖ ਲੋੜ
ਪੜ੍ਹਾਈ ਦੇ ਨਾਲ-ਨਾਲ ਖੇਡਾਂ ਸਕੂਲੀ ਸਿੱਖਿਆ ਦਾ ਅਟੁੱਟ ਹਿੱਸਾ ਹਨ -ਜਸਵਿੰਦਰ ਸਿੰਘ ਸੰਧੂ
ਚੋਹਲਾ ਸਾਹਿਬ/ਤਰਨਤਾਰਨ,3 ਜੂਨ (ਨਈਅਰ)ਸਿੱਖਿਆ ਵਿਭਾਗ ਦਾ ਬਲਾਕ ਚੋਹਲਾ ਸਾਹਿਬ ਹਰ ਨਵੇਂ ਦਿਨ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ,ਨਤੀਜੇ ਵੱਜੋਂ ਬਲਾਕ ਦੇ ਸਮੂਹ ਸਕੂਲ ਜਿਲ੍ਹੇ ਵਿੱਚ ਹੀ ਨਹੀਂ ਪੂਰੇ ਸਟੇਟ ਵਿੱਚ ਆਪਣੀ ਨਵੇਕਲੀ ਪਹਿਚਾਣ ਬਣਾ ਰਹੇ ਹਨ,ਜਿਸ ਦਾ ਸਿਹਰਾ ਦੂਰਦਰਸ਼ੀ ਸੋਚ ਦੇ ਮਾਲਕ ਬਲਾਕ ਸਿੱਖਿਆ ਅਫਸਰ ਚੋਹਲਾ ਸਾਹਿਬ ਜਸਵਿੰਦਰ ਸਿੰਘ ਦੀ ਯੋਗ ਅਗਵਾਈ ਨੂੰ ਜਾਂਦਾ ਹੈ।ਬਲਾਕ ਸਿੱਖਿਆ ਅਫਸਰ ਚੋਹਲਾ ਸਾਹਿਬ ਜਸਵਿੰਦਰ ਸਿੰਘ ਨੇ ਬਲਾਕ ਮੀਡੀਆ ਕੋ-ਆਰਡੀਨੇਟਰ ਲਵਦੀਪ ਸਿੰਘ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਮੂਹ ਸਕੂਲਾਂ ਵਿੱਚ ਸਮਾਰਟ ਗਰਾਊਂਡਾ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਪੜਾਈ ਦੇ ਨਾਲ-ਨਾਲ ਖੇਡਾਂ ਸਕੂਲੀ ਸਿੱਖਿਆ ਦਾ ਅਟੁੱਟ ਹਿੱਸਾ ਹਨ ਅਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਵਿਚ ਆਪਣਾ ਵਿਸ਼ੇਸ਼ ਯੋਗਦਾਨ ਪਾਉਂਦੀਆਂ ਹਨ। ਉਨ੍ਹਾਂ ਨੇ ਦੱਸਿਆ ਕੇ ਸਕੂਲ ਸਿੱਖਿਆ ਵਿਭਾਗ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਬਲਾਕ ਦੇ ਹਰੇਕ ਸਕੂਲ ਵਿੱਚ ਸਮਾਰਟ ਗਰਾਉਂਡ ਬਣਾਈ ਜਾਵੇਗੀ। ਬਲਾਕ ਸਿੱਖਿਆ ਅਫਸਰ ਨੇ ਕਿਹਾ ਕਿ ਮੇਰੀ ਨਿੱਜੀ ਸੋਚ ਵੀ ਹੈ ਕਿ ਖੇਡਾਂ ਮਨੁੱਖ ਦੇ ਸੁਭਾਅ ਅਤੇ ਆਚਰਣ ਵਿੱਚ ਸਕਾਰਾਤਮਕ ਪਰਿਵਰਤਨ ਲਿਆਉਂਦੀਆਂ ਹਨ,ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਉਨ੍ਹਾਂ ਸਮੂਹ ਅਧਿਆਪਕਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਜਲਦ ਤੋਂ ਜਲਦ ਸਮੂਹ ਸਕੂਲਾਂ ਵਿੱਚ ਸਮਾਰਟ ਗਰਾਉਂਡ ਸਥਾਪਿਤ ਕੀਤੀ ਜਾਵੇ। ਆਉਣ ਵਾਲੇ ਸਮੇਂ ਨੂੰ ਦੇਖਦੇ ਹੋਇਆਂ ਉਨ੍ਹਾਂ ਸਮਾਰਟ ਗਰਾਉਂਡਾ ਨੂੰ ਸਮੇਂ ਦੀ ਲੋੜ ਦੱਸਿਆ। ਉਨ੍ਹਾਂ ਕਿਹਾ ਕਿ ਸਮਾਰਟ ਗਰਾਉਂਡਾ ਨਾਲ ਬੱਚਿਆਂ ਨੂੰ ਤਾਂ ਲਾਭ ਮਿਲੇਗਾ ਹੀ ਇਸ ਦੇ ਨਾਲ ਸਕੂਲ ਨੂੰ ਇੱਕ ਆਕਰਸ਼ਕ ਦਿੱਖ ਵੀ ਮਿਲੇਗੀ। ਬਲਾਕ ਸਿੱਖਿਆ ਅਫਸਰ ਚੋਹਲਾ ਸਾਹਿਬ ਜਸਵਿੰਦਰ ਸਿੰਘ ਨੇ ਆਸ ਪ੍ਰਗਟਾਈ ਕਿ ਸਮੂਹ ਸਕੂਲ ਜਲਦ ਹੀ ਸਮਾਰਟ ਗਰਾਉਂਡ ਪ੍ਰੋਜੈਕਟ ਨੂੰ ਇੱਕ ਚੈਲੰਜ ਦੀ ਤਰ੍ਹਾਂ ਲੈਣਗੇ ਅਤੇ ਇਸ ਨੂੰ ਅੰਜਾਮ ਤੱਕ ਲੈ ਕੇ ਜਾਣਗੇ।