9.6 C
United Kingdom
Monday, May 20, 2024

More

    ਲੋਕਾਂ ਨੂੰ ਚਾਹੀਦਾ ਹੈ ਕਿ ਦੂਸਰਿਆਂ ਦੀ ਸੁਰੱਖਿਆ ਯਕੀਨੀ ਬਣਾਉਣ-ਖੁਸ਼ਵਿੰਦਰ ਕੁਮਾਰ

    ਮਾਲੇਰਕੋਟਲਾ, 2 ਜੂਨ (ਪੰਜ ਦਰਿਆ ਬਿਊਰੋ)- ਮੌਜੂਦਾ ਸਮੇਂ ਵਿਚ ਕੋਰੋਨਾ ਦਾ ਖ਼ਤਰਾ ਲਗਾਤਾਰ ਵਧ ਰਿਹਾ ਹੈ ਅਤੇ ਜਿਆਦਾਤਰ ਲੋਕ ਕੋਰੋਨਾ ਨੂੰ ਲੈ ਕੇ ਡਰ ਅਤੇ ਖੌਫ ਵਿਚ।ਜਿਸ ਦੇ ਮੱਦੇਨਜਰ ਐਸ.ਡੀ.ਐਮ ਜਨਾਬ ਟੀ.ਬੈਨਿਥ ਮਲੇਰਕੋਟਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਥਾਨਕ ਬਸ ਸਟੈਂਡ ਵਿਖੇ ਨਾਇਬ ਤਹਿਸੀਲਦਾਰ ਖੁਸ਼ਵਿੰਦਰ ਕੁਮਾਰ ਦੀ ਅਗਵਾਈ ਹੇਠ ਸਿਹਤ ਵਿਭਾਗ ਵਲੋਂ ਲੋਕਾਂ ਦੇ ਕੋਰੋਨਾ ਦੇ ਸੈਂਪਲ ਲਏ ਗਏ।ਨਾਇਬ ਤਹਿਸੀਲਦਾਰ ਖੁਸ਼ਵਿੰਦਰ ਕੁਮਾਰ ਨੇ ਦੱਸਿਆ ਕਿ ਉਹਨਾਂ ਦੀ ਟੀਮ ਵਲੋਂ ਸਿਹਤ ਵਿਭਾਗ ਨਾਲ ਮਿਲਕੇ ਕੋਰੋਨਾ ਸੈਂਪਲਿੰਗ ਨੂੰ ਤੇਜ ਕੀਤਾ ਗਿਆ ਹੈ ਤਾਂ ਜੋ ਕੋਰੋਨਾ ਪਾਜੀਟਿਵ ਲੋਕਾਂ ਦੀ ਪਛਾਣ ਕਰਕੇ ਸਹੀ ਸਮੇਂ ਅਜਿਹੇ ਲੋਕਾਂ ਦਾ ਇਲਾਜ ਹੋ ਸਕੇ।ਉਹਨਾਂ ਕਿਹਾ ਕਿ ਕੁਝ ਲੋਕ ਕੋਰੋਨਾ ਦੇ ਖੌਫ ਕਾਰਨ ਘਰਾਂ ਵਿਚ ਬੈਠ ਕੇ ਹੀ ਆਪਣੀ ਬਿਮਾਰੀ ਨੂੰ ਵਧਾ ਲੈਂਦੇ ਹਨ ਤੇ ਖੌਫ ਦੇ ਮਾਰੇ ਹਸਪਤਾਲਾਂ ਅੰਦਰ ਨਹੀਂ ਜਾਂਦੇ ਜਦਕਿ ਜੇਕਰ ਸਮੇਂ ਸਿਰ ਕੋਰੋਨਾ ਦਾ ਇਲਾਜ ਕਰਵਾਇਆ ਜਾਵੇ ਤਾਂ ਇਸਨੂੰ ਹੋਣ ਦੇ ਬਾਵਜੂਦ ਵੀ ਵਿਅਕਤੀ ਮੁੜ ਜਲਦੀ ਸਿਹਤਯਾਬ ਹੋ ਸਕਦਾ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਦੂਸਰਿਆਂ ਦੀ ਸੁਰੱਖਿਆ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਵਲੋਂ ਰੋਜ਼ਾਨਾ ਕੋਵਿਡ ਟੈਸਟ ਕੈੰਪ ਲਗਾਏ ਜਾ ਰਹੇ ਹਨ ਅਤੇ ਹੁਣ ਕੋਵਿਡ ਦਾ ਮਾਰੂ ਪ੍ਰਭਾਵ ਵਧ ਰਿਹਾ ਹੈ ਇਸ ਲਈ ਸਿਹਤ ਅਤੇ ਸਿਵਲ ਪ੍ਰਸ਼ਾਸ਼ਨ ਦਿਨ ਰਾਤ ਕੰਮ ਕਰ ਰਿਹਾ ਹੈ, ਲੋਕਾਂ ਨੂੰ ਵੀ ਜਾਗਰੂਕ ਹੋ ਕਿ ਸਿਹਤ ਵਿਭਾਗ ਦਾ ਸਾਥ ਦੇਣਾ ਚਾਹੀਦਾ ਹੈ।

    PUNJ DARYA

    Leave a Reply

    Latest Posts

    error: Content is protected !!