ਜਨਮ ਦਿਨ ‘ਤੇ ਦਿੱਤਾ ਪੰਜਾਬੀ ਮਾਂ ਬੋਲੀ ਦੇ ਸੁਨਿਹਰੇ ਲਫ਼ਜ਼ਾਂ ਦਾ ਤੋਹਫ਼ਾ

ਹੁਸ਼ਿਆਰਪੁਰ /ਸ਼ਾਮ ਚੁਰਾਸੀ – (ਕੁਲਦੀਪ ਚੁੰਬਰ )-
ਅੱਜ ਪੰਜਾਬੀ ਸੰਗੀਤ ਜਗਤ ਦਾ ਵਡਮੁੱਲਾ ਸੀਨੀਅਰ ਸਿਰਮੌਰ ਅਤੇ ਸੁਰੀਲਾ ਵਿਸ਼ਵ ਪ੍ਰਸਿੱਧ ਗਾਇਕ ਸਤਿਕਾਰਯੋਗ ਸ਼੍ਰੀ ਲਾਭ ਹੀਰਾ ਜੀ ਦਾ ਜਨਮਦਿਨ ਹੈ । ਇਸ ਕੋਹੇਨੂਰ ਹੀਰੇ ਨੂੰ ਪ੍ਰਮਾਤਮਾ ਨੇ ਆਪਣੀ ਵਿਲੱਖਣ ਅਲੌਕਿਕ ਚਮਕ ਅਤੇ ਖੁਸ਼ਬੂ ਨੂੰ ਵੰਡਣ ਲਈ ਇਸ ਮਾਤ ਲੋਕ ਦੀ , ਸਭ ਤੋਂ ਵੱਧ ਮਿੱਠੀ ਮਿਸ਼ਰੀ ਵਰਗੀ ਪੰਜਾਬੀ ਮਾਂ-ਬੋਲੀ ਦੀ ਝੋਲੀ ਵਿੱਚ ਪਾਇਆ ਹੈ । ਇਸ ਦੋ ਸ਼ਬਦਾਂ ਦੇ ਤਰਸੇਵੇਂ ਸ਼ਬਦਾਂ ਨੂੰ ਸਾਰੀ ਦੁਨੀਆਂ ਭਾਲਦੀ ਹੀ ਰਹਿੰਦੀ ਹੈ । ਲਾਭ ਨੂੰ ਹਰ ਮਨੁੱਖ ਚਾਹੁੰਦਾ ਹੈ ਅਤੇ ਹੀਰਾ ਕਿਸੇ ਕਿਸੇ ਦੇ ਹੀ ਨਸੀਬ ਵਿਚ ਆਉਣਾ ਬਹੁਤ ਵਡੇਰੀ ਗੌਰਵਮਈ ਗਲ ਹੈ । ਪਰ ਪੰਜਾਬੀ ਮਾਂ-ਬੋਲੀ ਦੇ ਸੰਗੀਤ ਜਗਤ ਵਿਚ ਇਹ ਨਗ ਵਾਂਗ ਜੜਿਆ ਹੋਇਆ ਹੈ । ਇਸ ਸੁਰੀਲੇ ਗੌਰਵਮਈ ਗਾਇਕ ਦੀ ਗਾਇਕੀ ਸਰੋਤਿਆਂ ਦੇ ਕੰਨਾਂ ਵਿਚ ਮਿਠਾਸ ਘੋਲਦੀ ਹੋਈ , ਦਿਲਾਂ ਤੇ ਰਾਜ ਕਰਦੀ ਕਰਦੀ ਵਸ ਜਾਂਦੀ ਹੈ । ਅਨੇਕਾਂ ਸਦਾਬਹਾਰ ਗੀਤ ਸਮਕਾਲੀ ਹਲਾਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਸਰੋਤਿਆਂ ਦੇ ਰੂਬਰੂ ਕੀਤੇ ਹਨ । ਜੇ ਕਿਸੇ ਇਨਸਾਨ ਦੀ ਜ਼ਿੰਦਗੀ ਵਿਚ ਮੋੜ ਕੱਟਣ ਲਈ ਲਾਹੇਵੰਦ ਗੀਤ ” ਟੱਕੇ ਟੱਕੇ ਤੇ ਰੂਪ ਵਿਕਣ ” ਵਰਗੀ ਸਚਾਈ ਦੀ ਬਾਤ ਪਾ ਕੇ , ਜ਼ਿੰਮੇਵਾਰ ਵਰਗ ਮਰਦ ਪ੍ਰਧਾਨ ਸਮਾਜ ਨੂੰ ਸਚੇਤ ਰਹਿਣ ਲਈ ਸਾਫ਼ ਸੁਥਰਾ ਹੋਕਾ ਦਿੰਦਾ ਹੈ ਤਾਂ ਦੁਸਰੇ ਪਾਸੇ ਇਕ ਸੁਲਝਿਆ ਸੁਨੇਹਾ ਪੰਜਾਬੀ ਨਾਰ ਵਲੋ ਵੀ ਮਾਣਮੱਤਾ ਗੌਰਵਮਈ ਬਿਆਨ ਕਰਨ ਦਾ ਵਡਮੁੱਲਾ ਯੋਗਦਾਨ ਪਾਉਂਦਾ ਹੈ । ” ਜਿਹਨੂੰ ਵਿਆਹ ਕੇ ਲਿਆਇਆ ਵੇ , ਬਸ ਹੁਣ ਉਹਦਾ ਬਣ ਕੇ ਰਹਿ ” ਤਾਂ ਜੋਂ ਸਮਾਜ ਦੇ ਤਾਣੇ-ਬਾਣੇ ਵਿਚ ਰਹਿੰਦਿਆਂ ਸਤਿਕਾਰ ਕਾਇਮ ਰਹੇ । ਗ੍ਰਹਿਸਥ ਉਥੱਲ ਪੁਥਲ ਤੋਂ ਬਚਾਇਆ ਜਾ ਸਕੇ । ਜੋਂ ਅਸਲੀ ਕਲਾਕਾਰ ਦਾ ਸਮਾਜਿਕ ਕਦਰਾਂ-ਕੀਮਤਾਂ ਪ੍ਰਤੀ ਜਾਗਰੂਕ ਕਰਨ ਦਾ ਮੁਢਲਾ ਅਤੇ ਵਡਮੁਲਾ ਫਰਜ਼ ਹੈ । ਆਪਣੀ ਕਲਾ ਦੇ ਨਾਲ ਸੰਗੀਤ ਜਗਤ ਵਿਚ ਮਜ਼ਬੂਤ , ਨਿਗਰ ਅਤੇ ਨਰੋਈ ਹੋਂਦ ਸਥਾਪਤ ਕਰ ਲਈ ਹੈ । ਮੈ ਕੲੀ ਵਾਰ ਪੰਜਾਬ ਦੇ ਵਡੇਰੇ ਸਿਰਮੌਰ ਮੇਲਿਆਂ ਤੇ ਇਸ ਹੀਰੇ ਦੀ ਚਮਕ ਦੇਖੀਂ ਹੈ । ਜਿਸ ਦੀ ਗਾਇਕੀ ਅਤੇ ਅਖਾੜੇ ਦੀ ਅਲੌਕਿਕ ਲਿਸ਼ਕੋਰ ਦੇ ਸਾਹਮਣੇ ਟਿਕਣਾ ਆਮ ਗਵਈਏ ਦੇ ਬਸ ਦੀ ਗੱਲ ਨਹੀਂ ਹੈ । ਇਹ ਮਾਣਮੱਤਾ ਗਾਇਕ ਹਮੇਸ਼ਾ ਚਾਹੂੰਦਾ ਹੈ ਕਿ ਨਵਾਂ ਗੀਤ ਸਰੋਤਿਆਂ ਦੇ ਰੂਬਰੂ ਕਰਾਂ । ਪਰ ਸਟੇਜ ਤੇ ਚੜ੍ਹਨ ਤੋਂ ਪਹਿਲਾਂ ਹੀ ਫਰਮਾਇਸ਼ਾਂ ਦੀ ਸੂਚੀ ਲੰਮੀ ਹੁੰਦੀ ਹੈ । ਸਤਿਕਾਰਯੋਗ ਸ਼੍ਰੀ ਲਾਭ ਹੀਰਾ ਜਿਥੇ ਗਾਇਕੀ ਦੇ ਰੰਗ ਬੰਨਣ ਦਾ ਮਾਣਮੱਤਾ ਵਡੇਰਾ ਹੁਨਰ ਦਾ ਧਨੀ ਹੈ । ਉਥੇ ਆਪਣੇ ਪ੍ਰਭਾਵੀ ਗੁਣਾਂ ਨਾਲ ਸਟੇਜ ਸਮੇਤ ਸਰੋਤਿਆਂ , ਦਰਸ਼ਕਾਂ , ਪ੍ਰਸ਼ੰਸਕਾਂ ਅਤੇ ਉਪਾਸ਼ਕਾਂ ਨੂੰ ਵੀ ਕੀਲ ਕੇ ਰੱਖ ਲੈਂਦਾ ਹੈ । ਆਮ ਦੂਨੀਆਂ ਦਾਰੀ ਵਿਚ ਵੀ ਬਹੁਤ ਨਿੱਘੇ , ਮਿਠਬੋਲੜੇ ਅਤੇ ਮਿਲਾਪੜੇ ਸੁਭਾਅ ਦਾ ਮਾਲਕ ਹੈ । ਜਿਸ ਕਿਸੇ ਨੂੰ ਇਕ ਵਾਰ ਮਿਲ ਲੈਂਦਾ ਹੈ । ਉਹ ਫਿਰ ਸਾਰੀ ਉਮਰ ਲਈ ਲਾਭ ਹੀਰੇ ਦਾ ਮੁਰੀਦ ਹੋ ਜਾਂਦਾ ਹੈ । ਸੰਗੀਤ ਦੀ ਇਬਾਦਤ ਕਰਨ ਵਾਲਾ ਬੁਧੀਜੀਵੀ ਵਿਦਵਾਨ ਦੂਰਦਰਸ਼ੀ ਸ਼ਖ਼ਸੀਅਤ , ਸਮਕਾਲੀ ਸਿਆਸਤਾਂ ਤੋਂ ਬਹੁਤ ਦੂਰ ਰਹਿੰਦਾ ਹੈ । ਆਪ ਆਪਣੇ ਪਧੱਰ ਤੇ ਜੋਂ ਕਿਸੇ ਦੀ ਵੈਲਫੇਅਰ ਕਰਨ ਤੇ ਵਡੇਰਾ ਯਕੀਨ ਰਖਦਾ ਹੈ । ਪੰਜਾਬੀ ਸੰਗੀਤ ਜਗਤ ਨੂੰ ਅਜੇ ਇਸ ਹੋਣਹਾਰ ਗਾਇਕ ਤੋਂ ਬਹੁਤ ਉੱਚੀਆਂ ਉਮੀਦਾਂ ਹਨ । ਪੰਜਾਬ ਅਤੇ ਦੇਸ਼ ਦੇ ਵਡੇ ਵਡੇ ਗੌਰਵਮਈ ਮਾਣਮੱਤੇ ਪੁਰਸਕਾਰ ਇਸ ਫੰਕਾਰ ਦਾ ਇੰਤਜ਼ਾਰ ਕਰਦੇ ਹਨ । ਆਉਣ ਵਾਲਾ ਸਮਾਂ ਹੁਣ ਇਹਨਾਂ ਦਾ ਮਾਣ-ਸਨਮਾਨ ਲਈ ਸੁਨਹਿਰੀ ਹੈ । ਆਮ ਪੰਜਾਬ ਦੇ ਸਿਰਮੌਰ ਅਤੇ ਇਤਿਹਾਸਕ ਮੇਲਿਆਂ ਵਿਚ ਕੲੀ ਵਾਰ ਸਨਮਾਨਿਤ ਕਰਕੇ ਨਿਵਾਜਿਆ ਗਿਆ ਹੈ । ਮੈ ਅੱਜ ਪੰਜਾਬੀ ਸੰਗੀਤ ਦੇ ਇਸ ਗੌਰਵਮਈ ਲਾਭ ਹੀਰਾ ਜੀ ਨੂੰ ਜਨਮ ਦਿਨ ਦੀਆਂ ਅਣਗਿਣਤ ਅਣਗਿਣਤ ਮੁਬਾਰਕਾਂ ਦਿੰਦਾ ਹੋਇਆ । ਪਰਮਾਤਮਾ ਪਾਸ ਪ੍ਰਾਰਥਨਾ ਕਰਦਾ ਹਾਂ ਕਿ ਇਸ ਹੋਣਹਾਰ ਬੁਹਪੱਖੀ ਸ਼ਖ਼ਸੀਅਤ ਨੂੰ ਹਮੇਸ਼ਾ ਸਿਹਤਮੰਦ , ਰਾਜ਼ੀ ਖੁਸ਼ੀ ਅਤੇ ਤਰੱਕੀਆਂ ਬਖਸ਼ੇ । ਇਸ ਦੇ ਨਾਲ ਹੀ ਇਨ੍ਹਾਂ ਦੇ ਦੇਸ਼ ਵਿਦੇਸ਼ ਵਿੱਚ ਵਸਦੇ ਸਰੋਤਿਆਂ , ਦਰਸ਼ਕਾਂ , ਪ੍ਰਸ਼ੰਸਕਾਂ ਅਤੇ ਉਪਾਸ਼ਕਾਂ ਨੂੰ ਵੀ ਅਣਗਿਣਤ ਅਣਗਿਣਤ ਮੁਬਾਰਕਾਂ ਦਿੰਦਾ ਹਾਂ ।
ਧੰਨਵਾਦ – ਸ਼੍ਰੀ ਸੁਰਿੰਦਰ ਸੇਠੀ ਲੁਧਿਆਣਾ