
ਕਰਹਾਲੀ ਸਾਹਿਬ, ਪਟਿਆਲਾ (ਪੰਜ ਦਰਿਆ ਬਿਊਰੋ)
ਗੁ:ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਤੋਂ ਤਬਦੀਲ ਹੋ ਕੇ ਗੁ:ਪਾਤਸ਼ਾਹੀ ਛੇਂਵੀ ਤੇ ਨੌਵੀਂ ਕਰਹਾਲੀ ਪਟਿਆਲਾ ਵਿਖੇ,ਜਰਨੈਲ ਸਿੰਘ ਮਕਰੌੜ ਨੇ ਅੱਜ ਨਵੇਂ ਮੈਨੇਜਰ ਵਜੋਂ ਚਾਰਜ ਸੰਭਾਲ ਲਿਆ ਹੈ।ਇੱਥੋਂ ਤਬਦੀਲ ਹੋ ਕੇ ਹਰਦੀਪ ਸਿੰਘ ਭਾਨਰੀ ਗੁ:85 ਇੰਸਪੈਕਟਰ ਵਜੋਂ ਅੰਮ੍ਰਿਤਸਰ ਵਿਖੇ ਹਾਜ਼ਰ ਹੋ ਗਏ ਹਨ।ਇਸ ਮੌਕੇ ਜਰਨੈਲ ਸਿੰਘ ਕਰਤਾਰਪੁਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਆਖਿਆ ਕਿ ਜਰਨੈਲ ਸਿੰਘ ਮਕਰੌੜ ਨੇ ਆਪਣਾ ਚਾਰਜ ਸੰਭਾਲ ਲਿਆ ਹੈ,ਉਹ ਉਹਨਾ ਦੇ ਨਾਲ ਪੂਰਾ ਸਹਿਯੋਗ ਕਰਨਗੇ।ਜਿੱਥੇ ਵੀ ਲੋੜ ਪਈ ਉਹ ਹਰ ਸਮੇਂ ਉਹਨਾ ਦੇ ਨਾਲ ਪੂਰਾ ਪੂਰਨ ਸਹਿਯੋਗ ਦੇਣਗੇ।ਗੁ:ਪਾਤਸ਼ਾਹੀ ਛੇਵੀਂ ਤੇ ਨੌਵੀਂ ਕਰਹਾਲੀ ਪਟਿਆਲਾ ਦੀ ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਅੰਮ੍ਰਿਤਸਰ ਸਾਹਿਬ ਵਜੋਂ ਕਰਵਾਈ ਜਾ ਰਹੀ ਹੈ।ਜੋ ਚਲਦਾ ਕੰਮ ਹੈ,ਉਹ ਜਲਦੀ ਤੋਂ ਜਲਦੀ ਮੁਕੰਮਲ ਹੋ ਜਾਏਗਾ।ਇਸ ਮੌਕੇ ਜਰਨੈਲ ਸਿੰਘ ਕਰਤਾਰਪੁਰ,ਮੈਨੇਜਰ ਜਰਨੈਲ ਸਿੰਘ ਮਕਰੌੜ,ਹਰਦੀਪ ਸਿੰਘ ਭਾਨਰੀ,ਹੈੱਡ ਗ੍ਰੰਥੀ ਸਤਪਾਲ ਸਿੰਘ,ਗੁਰਮੀਤ ਸਿੰਘ ਆਕਾਊਟੈਟ,ਗੁਰਮੀਤ ਸਿੰਘ ਸਟੋਰਕੀਪਰ,ਕਰਮਜੀਤ ਸਿੰਘ ਬਿਜਲੀ ਮਿਸਤਰੀ,ਸਤਨਾਮ ਸਿੰਘ ਚੱਕੂ,ਗੁਰਮੁੱਖ ਸਿੰਘ ਰੀਕਾਰਡ ਕੀਪਰ,ਅਤੇ ਸਮੂਹ ਸਟਾਫ ਹਾਜਰ ਸੀ।