9.6 C
United Kingdom
Saturday, March 7, 2026

More

    ਸਕਾਟਲੈਂਡ : ਮਹਾਂਮਾਰੀ ਦੌਰਾਨ ਪੁਲਿਸ ਉੱਤੇ ਹੋਏ 1000 ਤੋਂ ਵੱਧ ਕੋਰੋਨਾ ਵਾਇਰਸ ਨਾਲ ਸਬੰਧਤ ਹਮਲੇ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਸਕਾਟਲੈਂਡ ਵਿੱਚ ਕੋਰੋਨਾ ਮਹਾਂਮਾਰੀ ਦੌਰਾਨ ਐੱਨ ਐੱਚ ਐੱਸ ਸਟਾਫ ਦੇ ਨਾਲ ਪੁਲਿਸ ਨੇ ਵੀ ਤਨਦੇਹੀ ਨਾਲ ਆਪਣੀ ਜਿੰਮੇਵਾਰੀ ਨਿਭਾਈ ਹੈ। ਇਸਦੇ ਬਾਵਜੂਦ ਵੀ ਸਕਾਟਲੈਂਡ ਪੁਲਿਸ ਨੂੰ ਕੁੱਝ ਸਿਰਫਿਰੇ ਲੋਕਾਂ ਵੱਲੋਂ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਇਸ ਸਬੰਧੀ ਕੀਤੇ ਗਏ ਵਿਸ਼ਲੇਸ਼ਣ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਪੁਲਿਸ ਉੱਤੇ 1000 ਤੋਂ ਵੱਧ ਕੀਤੇ ਗਏ ਹਮਲਿਆਂ ਵਿੱਚ ਥੁੱਕਣਾ ਜਾਂ ਖੰਘਣਾ ਸ਼ਾਮਲ ਸੀ ਜੋ ਕਿ ਕੋਰੋਨਾ ਵਾਇਰਸ ਹਮਲਿਆਂ ਨਾਲ ਜੁੜੇ ਹੋਏ ਸਨ। ਸਕਾਟਲੈਂਡ ਪੁਲਿਸ ਅਨੁਸਾਰ ਉਸਤੋਂ ਪਿਛਲੇ ਸਾਲ ਦੇ ਮੁਕਾਬਲੇ ਸਾਲ 2020-21 ਵਿੱਚ ਹਮਲਿਆਂ ‘ਚ ਕੁੱਲ 6.3% ਦਾ ਵਾਧਾ ਹੋਇਆ ਹੈ, ਜਿਸ ਤਹਿਤ ਅਫਸਰਾਂ ਅਤੇ ਸਟਾਫ ‘ਤੇ ਕੁੱਲ 6,942 ਹਮਲੇ ਦਰਜ ਕੀਤੇ ਗਏ ਹਨ। ਇਹਨਾਂ ਵਿੱਚੋਂ, 1,087 ਕੋਵਿਡ ਹਮਲੇ ਨਾਲ ਸਬੰਧਤ ਹਨ। ਹਾਲਾਂਕਿ, ਸਕਾਟਲੈਂਡ ਦੇ ਚਾਰ ਖੇਤਰਾਂ ਤੋਂ ਕੋਈ ਡਾਟਾ ਉਪਲੱਬਧ ਨਾ ਹੋਣ ਕਰਕੇ ਹਮਲਿਆਂ ਦਾ ਇਹ ਅੰਕੜਾ ਹੋਰ ਜਿਆਦਾ ਹੋ ਸਕਦਾ ਹੈ। ਗ੍ਰੇਟਰ ਗਲਾਸਗੋ ਖੇਤਰ ਵਿੱਚ ਸਭ ਤੋਂ ਜ਼ਿਆਦਾ ਕੋਰੋਨਾ ਵਾਇਰਸ ਨਾਲ ਸਬੰਧਤ ਹਮਲਿਆਂ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ, ਜਿੱਥੇ ਇਹਨਾਂ ਦੀ ਗਿਣਤੀ 336 ਹੈ ਅਤੇ ਲੈਨਾਰਕਸ਼ਾਇਰ ਵਿੱਚ ਇਸ ਤੋਂ ਬਾਅਦ 228 ਹਮਲੇ ਦਰਜ ਕੀਤੇ ਗਏ ਹਨ।ਅੰਕੜਿਆਂ ਅਨੁਸਾਰ ਪੰਜ ਸਾਲਾਂ ਦੌਰਾਨ  ਅਧਿਕਾਰੀਆਂ ਵਿਰੁੱਧ ਹਮਲੇ 18% ਵਧੇ ਹਨ। ਸਕਾਟਲੈਂਡ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ  ਪਿਛਲੇ ਸਾਲ ਦੌਰਾਨ ਹਮਲਿਆਂ ਵਿੱਚ ਹੋਏ ਵਾਧੇ ਨਾਲ ਨਜਿੱਠਣ ਅਤੇ ਸੁਰੱਖਿਆ ਲਈ ਪੁਲਿਸ ਨੂੰ ਨਵੀਆਂ ਤਕਨੀਕਾਂ ਦੀ ਸਿਖਲਾਈ ਵੀ ਦਿੱਤੀ ਗਈ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!