7.9 C
United Kingdom
Saturday, March 7, 2026

More

    ਗੂੰਜ ਸੰਸਥਾ ਦੇ ਜਲੰਧਰ ਦਫਤਰ ਭੇਜਿਆ ਵਸਤਰਾਂ ਦਾ ਭਰਿਆ ਵਾਹਨ

    ਸਾਲ ‘ਚ ਦੋ ਵਾਰ ਭੇਜੇ ਜਾਂਦੇ ਹਨ ਲੋੜਵੰਦਾਂ ਲਈ ਕਪੜੇ
    ਫਗਵਾੜਾ 27 ਮਈ (ਸ਼ਿਵ ਕੋੜਾ) ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾ ਸਦਕਾ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਸਤੇਮਾਲ ਕੀਤੇ ਹੋਏ ਪੁਰਾਣੇ ਕਪੜਿਆਂ ਦਾ ਭਰਿਆ ਇਕ ਵਾਹਨ ਗੂੰਜ ਸੰਸਥਾ ਦੇ ਜਲੰਧਰ ਦਫਤਰ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਗੂੰਜ ਸੰਸਥਾ ਇਹਨਾਂ ਇਕੱਤਰ ਕੀਤੇ ਵਸਤਰਾਂ ਨੂੰ ਦਿੱਲੀ ਦਫਤਰ ਭੇਜਦੀ ਹੈ ਜਿੱਥੇ ਜਰੂਰੀ ਮੁਰੰਮਤ ਤੋਂ ਬਾਅਦ ਧੋਣ ਉਪਰੰਤ ਪ੍ਰੈਸ ਕਰਕੇ ਇਹਨਾਂ ਕਪੜਿਆਂ ਨੂੰ ਨਵੇਕਲਾ ਰੂਪ ਦਿੱਤਾ ਜਾਂਦਾ ਹੈ ਅਤੇ ਫਿਰ ਦੇਸ਼ ਦੇ ਦੂਰ ਦੁਰਾਢੇ ਕੁਦਰਤੀ ਕ੍ਰੋਪੀਆਂ ਦੇ ਸ਼ਿਕਾਰ, ਪਹਾੜੀ ਇਲਾਕਿਆਂ ‘ਚ ਵੱਸਦੇ ਗਰੀਬਾਂ ਅਤੇ ਹੋਰ ਪੀੜਤ ਲੋੜਵੰਦਾਂ ਨੂੰ ਵੰਡਿਆ ਜਾਂਦਾ ਹੈ। ਸਾਲ ਵਿਚ ਦੋ ਵਾਰ ਮੌਸਮ ਅਨੁਸਾਰ ਗਰਮੀ ਜਾਂ ਸਰਦੀ ‘ਚ ਪਾਉਣ ਯੋਗ ਕਪੜੇ ਭੇਜੇ ਜਾਂਦੇ ਹਨ। ਇਸ ਵਾਰ ਗਰਮੀਆਂ ਵਾਲੇ ਬਸਤਰਾਂ ਦਾ ਭਰਿਆ ਵਾਹਨ ਭੇਜਿਆ ਗਿਆ ਹੈ। ਇਸ ਨੇਕ ਕਾਰਜ ਵਿਚ ਬਿਰਧ ਆਸ਼ਰਮ ਪਿੰਡ ਸਾਹਨੀ, ਸ਼ਿਵਬਾੜੀ, ਐਸ.ਐਸ. ਜੈਨ ਸਭਾ ਦਾ ਵਢਮੁੱਲਾ ਸਹਿਯੋਗ ਪ੍ਰਾਪਤ ਹੋਇਆ। ਵਸਤਰਾਂ ਦਾ ਸਟਾਕ ਗੂੰਜ ਸੰਸਥਾ ਦੇ ਜਲੰਧਰ ਦਫਤਰ ਪਹੁੰਚਾਉਣ ਦੀ ਸੇਵਾ ਰਮੇਸ਼ ਦੁੱਗਲ ਨੇ ਨਿਭਾਈ ਜਦਕਿ ਡਾ. ਪੀ.ਕੇ. ਓਹਰੀ ਨੇ ਸੰਸਥਾ ਨੂੰ ਨਗਦ ਰਾਸ਼ੀ ਭੇਂਟ ਕੀਤੀ। ਮੋਹਨ ਲਾਲ ਤਨੇਜਾ ਦਾ ਵੀ ਸ਼ਲਾਘਾਯੋਗ ਸਹਿਯੋਗ ਰਿਹਾ। ਇਸ ਮੌਕੇ ਸ੍ਰੀ ਕੀਮਤੀ ਲਾਲ ਜੈਨ ਵੀ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!