3.5 C
United Kingdom
Sunday, March 8, 2026

More

    ਕੈਲੀਫੋਰਨੀਆ: ਗੋਲੀਬਾਰੀ ਦੇ ਦੋਸ਼ੀ ਦੀ ਜਾਣਕਾਰੀ ਲਈ ਰੱਖਿਆ 150,000 ਡਾਲਰ ਦਾ ਇਨਾਮ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆ), 26 ਮਈ 2021

    ਕੈਲੀਫੋਰਨੀਆ ਵਿੱਚ ਪਿਛਲੇ ਹਫਤੇ ਸੜਕ ਸੜਕ ‘ਤੇ ਗੋਲੀਬਾਰੀ ਕਰਕੇ ਇੱਕ 6 ਸਾਲ ਦੇ ਬੱਚੇ ਨੂੰ ਜਾਨ ਤੋਂ ਮਾਰਨ ਵਾਲੇ ਵਿਅਕਤੀ ਨੂੰ ਲੱਭਣ ਵਿੱਚ ਸਹਾਇਤਾ ਕਰਨ ਦਾ ਇਨਾਮ ਵਧਾ ਕੇ 150,000 ਡਾਲਰ ਕਰ ਦਿੱਤਾ ਗਿਆ ਹੈ। ਪਿਛਲੇ ਹਫਤੇ ਸ਼ੁੱਕਰਵਾਰ ਨੂੰ ਕੈਲੀਫੋਰਨੀਆ ਦੀ ਓਰੇਂਜ ਕਾਉਂਟੀ ਵਿੱਚ 55 ਫ੍ਰੀਵੇਅ ਰੋਡ ਤੇ ਹੋਈ ਗੋਲੀਬਾਰੀ ਵਿੱਚ 6 ਸਾਲਾਂ ਬੱਚੇ ਐਡੇਨ ਲਿਓਸ ਦੀ ਮੌਤ ਹੋ ਗਈ ਸੀ ਅਤੇ ਉਸਦੇ ਪਰਿਵਾਰ ਨੇ ਸ਼ੁਰੂਆਤੀ ਤੌਰ ‘ਤੇ ਇਸ ਗੋਲੀਬਾਰੀ ਦੇ ਦੋਸ਼ੀ ਵਿਅਕਤੀ ਦੀ ਗ੍ਰਿਫਤਾਰੀ ਲਈ ਜਾਣਕਾਰੀ ਲਈ 50,000 ਡਾਲਰ ਦੀ ਪੇਸ਼ਕਸ਼ ਕੀਤੀ ਸੀ ਅਤੇ ਮੰਗਲਵਾਰ ਨੂੰ, ਓਰੇਂਜ ਕਾਉਂਟੀ ਬੋਰਡ ਆਫ ਸੁਪਰਵਾਈਜ਼ਰਾਂ ਨੇ ਇਨਾਮ ਲਈ 100,000 ਡਾਲਰ ਹੋਰ ਖਰਚ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਮੰਗਲਵਾਰ ਦੀ ਬੋਰਡ ਦੀ ਬੈਠਕ ਦੌਰਾਨ,ਸੈਕੰਡ ਜ਼ਿਲ੍ਹਾ ਸੁਪਰਵਾਈਜ਼ਰ ਕੈਟਰੀਨਾ ਫੋਲੀ ਨੇ ਪਰਿਵਾਰ ਵੱਲੋਂ ਜਾਰੀ ਇਨਾਮ ਨੂੰ ਵਧਾਉਣ ਦਾ ਵਾਅਦਾ ਕੀਤਾ, ਅਤੇ ਇਨਾਮ ਦੀ ਰਕਮ ਨੂੰ 150’000 ਡਾਲਰ ਤੱਕ ਕਰਨ ਵਿੱਚ ਮੱਦਦ ਕੀਤੀ। ਜਿਕਰਯੋਗ ਹੈ ਕਿ ਐਡੇਨ ਦੀ ਮਾਂ, ਜੋਆਨਾ ਕਲੋਨਨ, ਸ਼ੁੱਕਰਵਾਰ ਸਵੇਰੇ ਉਸ ਨੂੰ ਯੋਰਬਾ ਲਿੰਡਾ ਦੇ ਸਕੂਲ ਲੈ ਜਾ ਰਹੀ ਸੀ ਜਦੋਂ ਇਹ ਗੋਲੀਬਾਰੀ ਹੋਈ। ਜੋਆਨਾ ਅਨੁਸਾਰ 55 ਫ੍ਰੀਵੇਅ ‘ਤੇ ਕਾਰਪੂਲ ਲੇਨ ਵਿੱਚ ਜਾਣ ਵੇਲੇ ਇੱਕ ਚਿੱਟੇ ਰੰਗ ਦੀ ਸੇਡਾਨ ਕਾਰ ਆਚਾਨਕ ਉਸਤੋਂ ਅੱਗੇ ਨਿੱਕਲੀ ਅਤੇ ਨੂੰ ਅਚਾਨਕ ਫਿਰ ਕਾਰ ਵਿੱਚ ਬੈਠੇ ਕਿਸੇ ਵਿਅਕਤੀ ਨੇ ਕਲੋਨਨ ਦੀ ਕਾਰ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ ਐਡਨ ਜੋ ਕਿ ਪਿਛਲੀ ਸੀਟ
    ‘ਤੇ ਸੀ ਇਸ ਗੋਲੀਬਾਰੀ ਦਾ ਸ਼ਿਕਾਰ ਹੋਇਆ। ਇਸ ਉਪਰੰਤ ਬੱਚੇ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਕੈਲੀਫੋਰਨੀਆ ਪੁਲਿਸ ਵੱਲੋਂ ਵੀ ਲੋਕਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਦੇਣ ਲਈ ਅਪੀਲ ਕੀਤੀ ਗਈ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!