ਬਠਿੰਡਾ (ਮੀਤ ਮਨਤਾਰ)

ਕਰੋਨਾ ਵਾਇਰਸ ਕਰਕੇ ਇਸ ਨਾਮੁਰਾਦ ਬਿਮਾਰੀ ਦੇ ਚੱਲਦਿਆਂ ਪੂਰੇ ਸੂਬੇ ਨੂੰ ਲੌਕਡਾਉਨ ਕੀਤਾ ਗਿਆ ਹੈ ਤੇ ਲਗਾਤਾਰ ਕਰਫਿਊ ਲਗਾਇਆ ਹੋਇਆ ਹੈ ਜਿਸ ਕਰਕੇ ਨਿੱਤ ਦੀ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਮਜਦੂਰ ਵਰਗ ਦਾ ਜੀਣਾ ਮੁਹਾਲ ਹੋ ਗਿਆ ਹੈ ਜਿਸ ਕਰਕੇ ਸ਼ਹਿਰ ਦੀਆਂ ਅਗਾਂਹ ਵਧੂ ਸੰਸਥਾਵਾਂ ਲੋੜਵੰਦ ਪਰਿਵਾਰਾਂ ਨੂੰ ਖਾਣਾ ਮੁਹੱਈਆ ਕਰਵਾ ਰਹੀਆਂ ਨੇ ।
ਜਿੰਨ੍ਹਾਂ ਵਿੱਚ ਮਾਲਵਾ ਵਿਰਾਸਤ ਕਲਾ ਮੰਚ ਦੀ ਸਮੁੱਚੀ ਟੀਮ ਤੇ ਅਹੁਦੇਦਾਰਾਂ ਵੱਲੋਂ 23 ਮਾਰਚ ਤੋਂ ਚਾਹ ਤੇ ਖਾਣੇ ਦਾ ਲੰਗਰ ਚਲਾਇਆ ਜਾ ਰਿਹਾ ਹੈ ਸੰਸਥਾਂ ਦੇ ਪ੍ਰਧਾਨ ਸ੍ਰ ਜਗਤਾਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਿਨ ਵੇਲੇ ਲੰਗਰ ਤਿਆਰ ਕਰਕੇ ਲੋੜਵੰਦ ਪਰਿਵਾਰਾਂ ਨੂੰ ਵੰਡਿਆਂ ਜਾਂਦਾ ਹੈ ਤੇ ਨਾਲ ਹੀ ਵਧ ਰਹੇ ਗਰਮੀ ਦੇ ਪ੍ਰਕੋਪ ਨੂੰ ਧਿਆਨ ਹਿੱਤ ਰੱਖਦਿਆਂ ਸ਼ਹਿਰ ਵਿੱਚ ਡਿਊਟੀ ਤੇ ਤੈਨਾਤ ਪੁਲਿਸ ਮੁਲਾਜ਼ਮਾਂ ਨੂੰ ਚਾਹ ਤੇ ਠੰਡੇ ਪਾਣੀ ਦੀ ਸੇਵਾ ਨਿਭਾਈ ਜਾ ਰਹੀ ਹੈ ਅਤੇ ਰਾਤ ਦੇ ਸਮੇਂ ਮਾਲਵਾ ਵਿਰਾਸਤ ਕਲਾ ਮੰਚ ਦੇ ਅਹੁਦੇਦਾਰ ਲੱਕੀ ਸ਼ਾਹ ਤੇ ਸੋਨੂੰ ਅਰੋੜਾ ਦੀ ਅਗਵਾਈ ਵਿੱਚ ਮੁਲਾਜ਼ਮ ਨੂੰ ਚਾਹ ਤੇ ਪਾਣੀ ਦੀ ਸੇਵਾ ਦੇ ਨਾਲ ਫੁੱਟਪਾਥ ਤੇ ਪਏ ਬੇਸਹਾਰਾ ਲੋਕਾਂ ਨੂੰ ਚਾਹ ਤੇ ਬਿਸਕੁਟ ਡਬਲ ਰੋਟੀ ਦੀ ਸੇਵਾ ਕੀਤੀ ਜਾ ਰਹੀ ਹੈ।
ਸੰਸਥਾਂ ਦੇ ਪ੍ਰਧਾਨ ਨੇ ਦੱਸਿਆ ਕਿ ਜਿੱਥੇ ਕਿ ਕਰੋਨਾ ਵਾਇਰਸ ਵਰਗੀ ਨਾਮੁਰਾਦ ਬਿਮਾਰੀ ਤੋਂ ਡਰਦਿਆਂ ਲੋਕ ਆਪਣੇ ਘਰਾਂ ਦੇ ਵਿੱਚ ਰਹਿ ਕੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰ ਰਹੇ ਨੇ ਪਰ ਸਾਡੇ ਅਹੁਦੇਦਾਰ ਤੇ ਵਲੰਟੀਅਰਜ਼ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਆਪਾਣੀਆਂ ਸੇਵਾਵਾਂ ਨੂੰ ਬੜੇ ਤਨ ਮਨ ਧਨ ਦੇ ਨਾਲ ਨਿਭਾ ਰਹੇ ਨੇ ਮੈਂ ਸਮੁੱਚੇ ਮੈਂਬਰ ਤੇ ਅਹੁਦੇਦਾਰ ਵਾਇਸ ਪ੍ਰਧਾਨ ਬੂਟਾ ਜੈਲਦਾਰ, ਬਲਾਕ ਪ੍ਰਧਾਨ ਸੋਨੂੰ ਕਾਲਾਂਵਾਲੀ,ਫਾਇਨਾਂਸ ਕਮੇਟੀ ਦੇ ਕਾਰਜਕਾਰੀ ਚੇਅਰਮੈਨ ਜੱਸਾ ਭਗਤਾ, ਅਨੰਦ, ਰਵੀ ਸ਼ਰਮਾ,ਰਵੀ ਮਲੋਟ, ਗੁਰਜੰਟ ਸਿੰਘ,ਜੱਗੀ, ਜੀਤ ਬਰਾੜ, ਜੱਗਾ ਭੁੱਲਰ, ਮੀਤ ਮਨਤਾਰ, ਗੋਰਵ ਸਨਸੋਇਆ ਗੋਰਾ, ਮਾਸ਼ਾ ਤੇ ਸਮੁੱਚੀ ਟੀਮ ਦਾ ਦਿਲੋਂ ਧੰਨਵਾਦ ਕਰਦਾ ਹਾਂ