9.6 C
United Kingdom
Monday, May 20, 2024

More

    ਸਲੋਹ ਬਾਰੋ ਕੌਂਸਲ ਦੀ “ਦੇਖ-ਰੇਖ ਪੜਤਾਲੀਆ ਕਮੇਟੀ” ਦੇ ਚੇਅਰਮੈਨ ਦੀ ਚੋਣ ‘ਚ ਲਈ ਹਰਜਿੰਦਰ ਸਿੰਘ ਗਹੀਰ ਜੇਤੂ

    ਗਿੱਲ , ਬਨੂੜ, ਬੱਲ ਤੇ ਗਰੇਵਾਲ਼ ਵੱਡੇ ਫਰਕ ਨਾਲ ਜੇਤੂ
    ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਵੱਲੋਂ ਜੇਤੂ ਕੌਂਸਲਰਾਂ ਨੂੰ ਵਧਾਈ ਦਿੱਤੀ 

    ਲੰਡਨ/ਸਲੋਹ (ਮਨਦੀਪ ਖੁਰਮੀ ਹਿੰਮਤਪੁਰਾ) ਸਥਾਨਕ ਬਾਰੋ ਕੌਂਸਲ ਵਿੱਚ “ਦੇਖ-ਰੇਖ ਪੜਤਾਲ ਕਮੇਟੀ” ਦੇ ਚੇਅਰਮੈਨ ਲਈ ਸ ਹਰਜਿੰਦਰ ਸਿੰਘ ਗਹੀਰ ਨੇ ਆਪਣੇ ਨਜਦੀਕੀ ਮੌਜੂਦਾ ਚੇਅਰਮੈਨ ਨੂੰ 15-9 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ।ਸਥਾਨਕ ਸ਼ਹਿਰ ਦੀ ਬਾਰੋ ਕੌਂਸਲ ਵਿੱਚ ਲੇਬਰ ਪਾਰਟੀ ਕਾਬਜ਼ ਹੈ ਤੇ ਹਰ ਬਾਰ ਇਸ ਵੱਕਾਰੀ ਅਹੁਦੇ ਲਈ ਪਾਰਟੀ ਵਿੱਚੋਂ ਹੀ ਕਈ ਦਾਅਵੇਦਾਰ ਆਹਮੋ ਸਾਹਮਣੇ ਹੁੰਦੇ ਹਨ ਤੇ ਕਾਬਜ਼ ਪਾਰਟੀ ਦੇ ਕੌਂਸਲ ਮੈਂਬਰ ਇਸ ਚੋਣ ਵਿੱਚ ਹਿੱਸਾ ਲੈਂਦੇ ਹਨ। ਸਥਾਨਕ ਕੌਂਸਲ ਵਿੱਚ ਲੇਬਰ ਪਾਰਟੀ ਪੂਰਨ ਬਹੁਮਤ ਵਿੱਚ ਹੈ ਤੇ “ਦੇਖ-ਰੇਖ ਪੜਤਾਲੀਆ ਕਮੇਟੀ” ਚੇਅਰਮੈਨੀ ਲਈ ਮੇਅਰ, ਡਿਪਟੀ ਮੇਅਰ ਤੋਂ ਇਲਾਵਾ ਕੈਬਨਿਟ ਮੈਂਬਰ ਤੇ ਹੋਰ ਉੱਚ ਅਹੁਦੇਦਾਰ ਵੋਟ ਦਾ ਅਧਿਕਾਰ ਨਹੀਂ ਰੱਖਦੇ। ਇਸ ਚੋਣ ਵਿੱਚ 24 ਜੇਤੂ ਕੌਂਸਲਰਾਂ ਨੇ ਭਾਗ ਲਿਆ ਗਿਆ। ਮੌਜੂਦਾ ਚੇਅਰਮੈਨ ਅਰਵਿੰਦ ਸਿੰਘ ਧਾਲੀਵਾਲ ਤੋਂ ਇਲਾਵਾ ਕੌਂਸਲਰ ਜੋਗਿੰਦਰ ਸਿੰਘ ਬੱਲ ਤੇ ਸ: ਹਰਜਿੰਦਰ ਸਿੰਘ ਗਹੀਰ ਵਿੱਚ ਮੁਕਾਬਲਾ ਸੀ। ਚੋਣਾਂ ਤੋਂ ਪਹਿਲਾਂ ਕੌਂਸਲਰ ਸ: ਬੱਲ ਵੱਲੋਂ ਆਪਣਾ ਨਾਮ ਵਾਪਿਸ ਲੈਣ ਕਾਰਨ ਕੌਂਸਲਰ ਗਹੀਰ ਤੇ ਕੌਂਸਲਰ ਧਾਲੀਵਾਲ ਵਿੱਚ ਸਖ਼ਤ ਮੁਕਾਬਲਾ ਸੀ। ਇਸ ਚੋਣ ਵਿੱਚ ਸ: ਗਹੀਰ ਨੇ ਮੌਜੂਦਾ ਚੇਅਰਮੈਨ ਨੂੰ 15-9 ਦੇ ਮੁਕਾਬਲੇ ਹਰਾ ਕੇ ਇਸ ਵੱਕਾਰੀ “ਦੇਖ-ਰੇਖ ਪੜਤਾਲੀਆ ਕਮੇਟੀ” ਦੀ ਚੇਅਰਮੈਨ ਅਹੁਦੇ ‘ਤੇ ਜਿੱਤ ਪ੍ਰਾਪਤ ਕੀਤੀ। ਇਹ ਸਾਰੀ ਪ੍ਰਕਿਰਿਆ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਜੂਮ ਲਿੰਕ ਰਾਹੀਂ ਕੀਤੀ ਗਈ ਤੇ ਆਨਲਾਈਨ ਵੋਟਾਂ ਪਾਈਆ ਗਈਆਂ। ਇਸ ਚੇਅਰਮੈਨ ਅਹੁਦੇ ਲਈ ਅਰਵਿੰਦ ਸਿੰਘ ਧਾਲੀਵਾਲ ਮਜ਼ਬੂਤ ਦਾਆਵੇਦਾਰ ਸਨ ਕਿਉਂਕਿ ਉਹ ਸਾਬਕਾ ਮੇਅਰ ਦੇ ਨਾਲ ਪੁਰਾਣੇ ਕੌਂਸਲਰ ਚੱਲੇ ਆ ਰਹੇ ਸਨ ਤੇ ਮੌਜੂਦਾ ਚੇਅਰਮੈਨ ਸਨ। ਸ: ਹਰਜਿੰਦਰ ਸਿੰਘ ਗਹੀਰ ਦੀ ਜਿੱਤ ‘ਤੇ ਸਲੋਹ ਪਾਰਟੀ ਆਗੂ ਕੌਂਸਲਰ ਜੈਮਿਸਸ ਤੇ ਕੌਂਸਲਰ ਫਿਜਾ ਮਤਲੂਬ ਨੇ ਵਧਾਈ ਦਿੱਤੀ ਗਈ। ਕੌਂਸਲਰ ਫਿਜਾ ਮਤਲੂਬ ਨੇ ਕਿਹਾ ਕਿ ਉਸ ਨੂੰ ਵਿਸ਼ਵਾਸ ਹੈ ਕਿ ਸ: ਗਹੀਰ ਇਸ ਅਹੁਦੇ ‘ਤੇ ਰਹਿ ਕੇ ਵਧੀਆ ਕੰਮ ਕਰਨਗੇ। ਜਿਕਰਯੋਗ ਹੈ ਕਿ ਸ: ਹਰਜਿੰਦਰ ਸਿੰਘ ਗਹੀਰ ਰਾਮਗੜ੍ਹੀਆ ਗੁਰਦਵਾਰਾ ਸਲੋਹ ਦੇ ਸਾਬਕਾ ਪ੍ਰਧਾਨ ਤੇ ਸਲੋਹ ਲੇਬਰ ਪਾਰਟੀ ਦੇ ਸਰਗਰਮ ਤੇ ਫੰਡ ਇਕੱਠਾ ਕਰਨ ਵਾਲ਼ਿਆਂ ਵਿੱਚ ਮੋਹਰੀ ਆਗੂ ਹਨ। ਇਸ ਵੱਕਾਰੀ ਚੇਅਰਮੈਨ ਸੀਟ ਜਿੱਤਣ ਤੋਂ ਬਾਦ ਸ: ਹਰਜਿੰਦਰ ਸਿੰਘ ਗਹੀਰ ਨੇ ਸਮੂਹ ਕੌਂਸਲਰਾਂ ਦਾ ਧੰਨਵਾਦ ਕੀਤਾ ਗਿਆ। ਸ: ਗਹੀਰ ਇਕ ਸੱਚੇ ਸੁੱਚੇ ਤੇ ਨਿਧੜਕ ਫੈਸਲਾ ਲੈਣ ਵਾਲੇ ਆਗੂ ਵਜੋਂ ਜਾਣੇ ਜਾਂਦੇ ਹਨ ਜਿਸ ਕਾਰਨ ਆਉਣ ਵਾਲੇ ਸਮੇਂ ਸਲੋਹ ਬਾਰੋਅ ਕੌਂਸਲ ਵਿੱਚ ਨਵੀਂਆਂ ਸਰਗਰਮੀਆਂ ਵੇਖਣ ਨੂੰ ਮਿਲਣਗੀਆਂ। ਸਥਾਨਕ ਚੋਣਾਂ ਵਿੱਚ ਬਰਤਾਨੀਆ ਦੇ ਜਨਮੇ ਚੜਦੇ ਤੇ ਲਹਿੰਦੇ ਪੰਜਾਬ ਦੇ ਅਨੇਕਾਂ ਨੌਜਵਾਨ ਮੁੰਡੇ ਕੁੜੀਆਂ ਨੇ ਜਿੱਤ ਪ੍ਰਾਪਤ ਕੀਤੀ ਗਈ, ਜਿਸ ਵਿੱਚ ਬਲਜਿੰਦਰ ਕੌਰ ਗਿੱਲ, ਕਮਲਜੀਤ ਕੌਰ ਬਨੂੜ, ਗੁਰਦੀਪ ਸਿੰਘ ਗਰੇਵਾਲ, ਜੋਗਿੰਦਰ ਸਿੰਘ ਬੱਲ ਤੋਂ ਇਲਾਵਾ ਲਹਿੰਦੇ ਪੰਜਾਬ ਦੇ ਪਿਛੋਕੜ ਵਾਲੇ ਨੌਜਵਾਨ ਮੁੰਡੇ ਕੁੜੀਆਂ ਹਨ। ਇਹਨਾਂ ਚੋਣਾਂ ਵਿੱਚ ਸੰਸਦ ਮੈਂਬਰ ਸ ਤਨਮਨਜੀਤ ਸਿੰਘ ਢੇਸੀ, ਲੇਬਰ ਆਗੂ ਜੇਮਿਸਸ, ਕੋਸਲਰ ਫਿਜਾ ਮਤਲੂਬ, ਕੌਂਸਲਰ ਮੁਹੰਮਦ ਸਰਾਫ਼, ਕੌਂਸਲਰ ਨਾਜੀਰ, ਕੌਂਸਲਰ ਪਰੈਸਟਨ, ਕੌਂਸਲਰ ਹਰਜਿੰਦਰ ਹਾਜ , ਬੌਬੀ ਸਿੰਘ ਨੇ ਜਿੱਤੇ ਨਵੇਂ ਕੌਂਸਲਰਾਂ ਨੂੰ ਵਧਾਈ ਦਿੱਤੀ ਗਈ।

    PUNJ DARYA

    Leave a Reply

    Latest Posts

    error: Content is protected !!