ਸੰਜੀਵ ਭਨੋਟ/ਪੰਜ ਦਰਿਆ
“ਜਾਨ ਹੀਰ” ਇੱਕ ਮੰਝਿਆ ਹੋਇਆ ਗਾਇਕ ਹੈ, ਉਸਤਾਦਾਂ ਕੋਲੋਂ ਗਾਇਕੀ ਦੀਆਂ ਬਾਰੀਕੀਆਂ ਸਿੱਖਿਆ ਹੋਇਆ ਹੈ। ਉਸਤਾਦਾਂ ਦੀਆਂ ਝਿੜਕਾਂ, ਪਿਆਰ ਲੈ ਕੇ ਪੈਦਾ ਹੋਏ ਗਾਇਕ ਅੰਦਰੋਂ ਵੀ ਓਨੇ ਖ਼ੂਬਸੂਰਤ ਬਣ ਜਾਂਦੇ ਹਨ, ਜਿੰਨੇ ਬਾਹਰੋਂ। “ਜਾਨ ਹੀਰ” ਦਿਲ ਜਾਨ ਨਾਲ ਮਿਹਨਤ ਕਰਨ ਵਾਲਾ ਗਵੱਈਆ ਹੈ। ਉਸਦੇ ਬੋਲਾਂ ‘ਚੋਂ ਉਸਦੀ ਮਿਹਨਤ ਝਲਕਦੀ ਦਿਸਦੀ ਹੈ। ਬਹੁਤ ਸਾਲ ਪਹਿਲਾਂ ਗੀਤ ਆਇਆ ਸੀ ਜੋ ਬਹੁਤ ਮਕਬੂਲ ਹੋਇਆ ਸੀ “ਮੌਲਾ
ਵੇ ਦੱਸ ਤੇਰਾ ਬੰਦੇ ਨਾਲ ਕੀ ਰੌਲਾ”।
ਹੁਣ ਉਸੇ ਗੀਤ ਦਾ ਦੂਜਾ ਭਾਗ ਲੈ ਕੇ ਹਾਜ਼ਿਰ ਹੋਇਆ ਹੈ, ਜਿਸਦਾ ਨਾਮ ਹੈ “ਮੌਲਾ ਰਿਟਰਨ”।
ਜਾਨ ਹੀਰ ਦਾ ਇਹ ਗੀਤ ਵੀ ਚੰਗਾ ਸੁਣਨ ਵਾਲਿਆਂ ਕੋੋੋਲੋਂ ਪਿਆਰ ਹਾਸਲ ਕਰ ਰਿਹਾ ਹੈ।