3.4 C
United Kingdom
Sunday, March 8, 2026

More

    ਯੂਕੇ: ਨਦੀਆਂ ਕਿਨਾਰੇ ਚਲਦੇ ਪੱਬਾਂ, ਰੈਸਟੋਰੈਂਟਾਂ ਦੇ ਸਟਾਫ ਨੂੰ ਦਿੱਤੀ ਜਾਵੇਗੀ ਲੋਕਾਂ ਨੂੰ ਡੁੱਬਣੋਂ ਬਚਾਉਣ ਦੀ ਸਿਖਲਾਈ

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਯੂਕੇ ਵਿੱਚ ਹਰ ਸਾਲ ਕਈ ਲੋਕ ਨਦੀਆਂ ਵਿੱਚ ਡੁੱਬਣ ਕਾਰਨ ਆਪਣੀ ਜਾਨ ਗਵਾ ਬੈਠਦੇ ਹਨ। ਜਦਕਿ ਹੁਣ ਤਾਲਾਬੰਦੀ ਤੋਂ ਬਾਅਦ ਵਾਪਸ ਆ ਰਹੇ ਲੋਕਾਂ ਨੂੰ ਡੁੱਬਣ ਤੋਂ ਰੋਕਣ ਲਈ ਨਦੀਆਂ ਦੇ ਨਜ਼ਦੀਕ ਪੱਬਾਂ, ਕੈਫੇ ਅਤੇ ਹੋਰ ਥਾਵਾਂ ‘ਤੇ ਕੰਮ ਕਰ ਰਹੇ ਲੋਕਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਇਸ ਮੰਤਵ ਲਈ ਰਾਇਲ ਨੈਸ਼ਨਲ ਲਾਈਫਬੋਟ ਸੰਸਥਾ (ਆਰ ਐੱਨ ਐੱਲ ਆਈ) ਦੁਆਰਾ ਅੱਗ ਬੁਝਾਊ ਅਮਲੇ ਦੇ ਕਾਮਿਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਕਾਰੋਬਾਰਾਂ ਵਿੱਚ ਜਾ ਕੇ ਸਟਾਫ ਨੂੰ ਸਿਖਾ ਸਕਣ ਕਿ ਲੋਕਾਂ ਨੂੰ ਪਾਣੀ ਤੋਂ ਸੁਰੱਖਿਅਤ ਬਾਹਰ ਕਿਵੇਂ ਕੱਢਣਾ ਹੈ। ਸਰਕਾਰ ਦੁਆਰਾ ਇਹ ਕਦਮ ਪਿਛਲੇ ਦਿਨੀਂ ਥੇਮਜ਼ ਨਦੀ ਵਿੱਚ ਡੁੱਬਣ ਕਾਰਨ ਦੋ ਲੋਕਾਂ ਦੀ ਮੌਤ ਹੋਣ ਤੋਂ ਬਾਅਦ ਪੁੱਟਿਆ ਗਿਆ ਹੈ। ਆਰ ਐੱਨ ਐੱਲ ਆਈ ਪਹਿਲਾਂ ਹੀ ਛੋਟੇ ਕਾਰੋਬਾਰਾਂ ਨੂੰ ਪਾਣੀ ਤੋਂ ਸੁਰੱਖਿਆ ਬਾਰੇ ਦੱਸਦਾ ਹੈ ਪਰ ਹੁਣ ਫਾਇਰ ਬ੍ਰਿਗੇਡਾਂ ਨੂੰ ਪਬਲਿਕ ਅਤੇ ਹੋਰ ਪ੍ਰਾਹੁਣਚਾਰੀ ਵਾਲੇ ਕਾਰੋਬਾਰਾਂ ਦੇ ਮਾਲਕਾਂ ਨੂੰ ਜਾਗਰੂਕ ਕਰਨ ਦੀ ਇੱਕ ਸਾਂਝੀ ਕੋਸ਼ਿਸ਼ ਦੇ ਹਿੱਸੇ ਵਜੋਂ ਬੁਲਾ ਰਿਹਾ ਹੈ ਕਿ ਕਿਵੇਂ ਇੱਕ ਗਾਹਕ ਦੀ ਜਾਨ ਬਚਾਈ ਜਾ ਸਕਦੀ ਹੈ। ਇਸ ਤਹਿਤ ਸੰਸਥਾ ਨੇ ਟਾਇਨ ਐਂਡ ਵੀਅਰ, ਸਾਊਥ ਵੇਲਜ਼, ਡੇਵੋਨ, ਸਮਰਸੈਟ ਅਤੇ ਹੈਮਪਸ਼ਾਇਰ ਵਿੱਚ ਫਾਇਰ ਬ੍ਰਿਗੇਡ ਸਟਾਫ ਨਾਲ ਇਸ ਪ੍ਰਕਿਰਿਆ ਦੇ ਸੈਸ਼ਨ ਵੀ ਕੀਤੇ ਹਨ ਅਤੇ ਲੰਡਨ ਦੀ ਫਾਇਰ ਬ੍ਰਿਗੇਡ ਨੇ ਸੋਮਵਾਰ ਨੂੰ “ਟ੍ਰੇਨ ਟ੍ਰੇਨਰ” ਪ੍ਰੋਗਰਾਮ ਦੇ ਤਹਿਤ ਪਹਿਲਾ ਸੈਸ਼ਨ ਲਿਆ ਹੈ। ਯੂਕੇ ਵਿੱਚ ਡੁੱਬਣ ਸੰਬੰਧੀ ਅੰਕੜਿਆਂ ਅਨੁਸਾਰ, ਹਰ ਸਾਲ ਬ੍ਰਿਟੇਨ ਵਿੱਚ ਔਸਤਨ 400 ਲੋਕ ਡੁੱਬਦੇ ਹਨ, ਜਿਹਨਾਂ ਵਿੱਚੋਂ ਬਹੁਤ ਸਾਰੇ ਤਿਲਕਣ ਜਾਂ ਪਾਣੀ ਵਿੱਚ ਡਿੱਗਣ ਤੋਂ ਬਾਅਦ ਅਤੇ ਕਿਸੇ ਵਿਅਕਤੀ ਜਾਂ ਕਿਸੇ ਜਾਨਵਰ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਡੁੱਬਦੇ ਹਨ। ਲੰਡਨ ਵਿੱਚ ਫਾਇਰ ਬ੍ਰਿਗੇਡ ਨੇ ਦੱਸਿਆ ਕਿ 2017 ਤੋਂ ਪਾਣੀ ਵਿੱਚ 430 ਲੋਕਾਂ ਲਈ ਬਚਾਅ ਕਾਰਜ ਕੀਤੇ ਗਏ ਹਨ, ਜਿਸ ਵਿੱਚ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!