15.3 C
United Kingdom
Monday, June 22, 2026

More

    ਉੱਤਰੀ ਡਕੋਟਾ ਦੇ ਗਵਰਨਰ ਨੇ ਕੀਤਾ ਜੰਗਲੀ ਅੱਗਾਂ ਕਾਰਨ ਐਮਰਜੈਂਸੀ ਦਾ ਐਲਾਨ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆ), 03 ਅਪ੍ਰੈਲ 2021

    ਅਮਰੀਕਾ ਦੇ ਉੱਤਰੀ ਡਕੋਟਾ ਦੇ ਖੇਤਰ ਜੰਗਲੀ ਅੱਗਾਂ ਦੇ ਪ੍ਰਭਾਵ ਹੇਠਾਂ ਆਏ ਹੋਏ ਹਨ। ਇਸ ਸੰਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਫਾਇਰ ਫਾਈਟਰਜ਼ ਨੇ ਪੱਛਮੀ ਉੱਤਰੀ ਡਕੋਟਾ ਦੇ ਕਸਬੇ ਮੈਡੋਰਾ ਵਿੱਚ ਜੰਗਲੀ ਅੱਗ ਨੂੰ ਫੈਲਣ ਤੋਂ ਰੋਕਿਆ ਹੈ, ਜਦਕਿ ਇਸ ਦੇ 100 ਵਸਨੀਕਾਂ ਨੂੰ ਬਾਹਰ ਕੱਢਿਆ ਗਿਆ ਹੈ। ਮੈਡੋਰਾ ਜ਼ਿਲ੍ਹਾ ਰੇਂਜਰ ਦੇ ਮਿਸਟੀ ਹੇਅਜ਼ ਅਨੁਸਾਰ, ਇਸ ਅੱਗ ਦੀ ਲਪੇਟ ਨਾਲ ਲੱਗਭਗ 15 ਵਰਗ ਮੀਲ (38 ਵਰਗ ਕਿਲੋਮੀਟਰ) ਦੇ ਖੇਤਰ ਵਿੱਚ ਨੁਕਸਾਨ ਹੋਇਆ ਹੈ। ਖੇਤਰ ਵਿੱਚ ਚੱਲ ਰਹੀਆਂ ਜੰਗਲੀ ਅੱਗਾਂ ਦੇ ਪ੍ਰਭਾਵ ਕਾਰਨ ਉੱਤਰੀ ਡਕੋਟਾ ਦੇ ਗਵਰਨਰ ਡੱਗ ਬਰਗੁਮ ਨੇ ਵੀਰਵਾਰ ਨੂੰ ਰਾਜ ਪੱਧਰੀ ਅੱਗ ਦੀ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ। ਬਰਗੁਮ ਅਨੁਸਾਰ ਨੌਰਥ ਡਕੋਟਾ ਨੈਸ਼ਨਲ ਗਾਰਡ ਮੈਡੋਰਾ ਵਿੱਚ ਅੱਗ ਨਾਲ ਲੜਨ ਵਿੱਚ ਸਹਾਇਤਾ ਲਈ ਦੋ ਬਲੈਕ ਹਾਕ ਹੈਲੀਕਾਪਟਰ ਤਾਇਨਾਤ ਕਰੇਗਾ। ਇਸਦੇ ਇਲਾਵਾ ਕਈ ਏਜੰਸੀਆਂ ਅੱਗ ਨਾਲ ਨਜਿੱਠਣ ਵਿੱਚ ਮੱਦਦ ਕਰ ਰਹੀਆਂ ਹਨ। ਬੈਲਫੀਲਡ ਤੋਂ ਬੀਚ ਤੱਕ,ਅੰਤਰਰਾਜੀ 94 ,ਜਿਸ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਸੀ, ਵੀਰਵਾਰ ਰਾਤ ਨੂੰ ਦੁਬਾਰਾ ਖੋਲ੍ਹਿਆ ਗਿਆ ਹੈ। ਨੈਸ਼ਨਲ ਸੋਕਾ ਨਿਵਾਰਣ ਕੇਂਦਰ ਦੀ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਲੱਗਭਗ ਅੱਧਾ ਰਾਜ ਸੋਕੇ ਦੀ ਸਥਿਤੀ ਨੂੰ ਵੇਖ ਰਿਹਾ ਹੈ। ਉੱਤਰੀ ਡਕੋਟਾ ਜੰਗਲਾਤ ਸੇਵਾ ਨੇ 140 ਤੋਂ ਵਧੇਰੇ ਜੰਗਲੀ ਅੱਗਾਂ ਨੂੰ ਟਰੈਕ ਕੀਤਾ ਹੈ ,ਜਿਸ ਨਾਲ 46 ਵਰਗ ਮੀਲ (120 ਵਰਗ ਕਿਲੋਮੀਟਰ) ਤੋਂ ਵੱਧ ਸੜ ਚੁੱਕੇ ਹਨ। ਇਸਦੇ ਇਲਾਵਾ ਸਾਊਥ ਡਕੋਟਾ ਵਿੱਚ, ਇਸ ਹਫਤੇ ਪੇਨਿੰਗਟਨ ਕਾਉਂਟੀ ਵਿੱਚ ਜੰਗਲੀ ਅੱਗ ਕਾਰਨ 400 ਤੋਂ ਜ਼ਿਆਦਾ ਘਰਾਂ ਦੇ ਨਿਵਾਸੀਆਂ ਨੂੰ ਘਰ ਖਾਲੀ ਕਰਨ ਲਈ ਮਜਬੂਰ ਕਰਨਾ ਪਿਆ ਅਤੇ ਵੀਰਵਾਰ ਨੂੰ ਨੀਮੋ ਖੇਤਰ ਵਿੱਚ ਜ਼ਿਆਦਾਤਰ ਘਰ ਖਾਲੀ ਕਰਵਾਏ ਗਏ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!